ਨਿਊਜ਼ੀਲੈਂਡ ਨੇ ਵੈਸਟਇੰਡੀਜ਼ ਨੂੰ 205 ਦੌੜਾਂ `ਤੇ ਕੀਤਾ ਢੇਰ

0
31
Cricket

ਵੈਲਿੰਗਟਨ, 11 ਦਸੰਬਰ 2025 : ਨਿਊਜ਼ੀਲੈਂਡ (New Zealand) ਨੇ ਤੇਜ਼ ਗੇਂਦਬਾਜ਼ ਬਲੇਯਰ ਟਿਕਨਰ ਦੇ ਜ਼ਖ਼ਮੀ ਹੋਣ ਤੋਂ ਪਹਿਲਾਂ ਕੀਤੇ ਗਏ ਸ਼ਾਨਦਾਰ ਪ੍ਰਦਰਸ਼ਨ ਦੀ ਮਦਦ ਨਾਲ ਵੈਸਟਇੰਡੀਜ਼ (West Indies) ਨੂੰ ਦੂਜੇ ਟੈਸਟ ਕ੍ਰਿਕਟ ਮੈਚ ਵਿਚ ਪਹਿਲੇ ਦਿਨ ਬੁੱਧਵਾਰ ਨੂੰ ਇੱਥ ਪਹਿਲੀ ਪਾਰੀ ਵਿਚ 205 ਦੌੜਾਂ `ਤੇ ਆਊਟ ਕਰ ਦਿੱਤਾ । ਟਿਕਨਰ ਨੇ 32 ਦੌੜਾਂ ਦੇ ਕੇ 4 ਵਿਕਟਾਂ ਲਈਆਂ ਪਰ ਫੀਲਡਿੰਗ ਕਰਦੇ ਸਮੇ ਉਹ ਡਿੱਗ ਗਿਆ ਤੇ ਉਸ ਦੇ ਮੋਢੇ ਵਿਚ ਸੱਟ ਲੱਗ ਗਈ। ਇਸ ਤੋਂ ਬਾਅਦ ਉਸ ਨੂੰ ਸਟੈਚਰ `ਤੇ ਮੈਦਾਨ ਵਿਚੋਂ ਬਾਹਰ ਲਿਜਾਇਆ ਗਿਆ ।

ਟਿਕਨਰ ਨੂੰ ਮਿਲਿਆ ਆਪਣਾ ਪਹਿਲਾ ਟੈਸਟ ਮੈਚ ਖੇਡ ਰਹੇ ਮਾਈਕਲ ਰੇ ਤੋਂ ਚੰਗਾ ਸਹਿਯੋਗ

ਟਿਕਨਰ ਨੂੰ ਆਪਣਾ ਪਹਿਲਾ ਟੈਸਟ ਮੈਚ (First Test match) ਖੇਡ ਰਹੇ ਮਾਈਕਲ ਰੇ ਤੋਂ ਚੰਗਾ ਸਹਿਯੋਗ ਮਿਲਿਆ । ਉਸ ਨੇ 65 ਦੌੜਾਂ ਦੇ ਕੇ 3 ਵਿਕਟਾਂ ਲਈਆਂ, ਜਿਸ ਨਾਲ ਵੈਸਟਇੰਡੀਜ਼ ਦੀ ਟੀਮ 75 ਓਵਰਾਂ ਵਿਚ ਹੀ ਸਿਮਟ ਗਈ । ਨਿਊਜ਼ੀਲੈਂਡ ਨੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਆਪਣੀ ਪਹਿਲੀ ਪਾਰੀ ਵਿਚ ਬਿਨਾਂ ਕਿਸੇ ਨੁਕਸਾਨ ਦੇ 24 ਦੌੜਾਂ ਬਣਾਈਆਂ ਹਨ । ਉਸ ਸਮੇਂ ਡੇਵੋਨ ਕਾਨਵੇ 16 ਤੇ ਕਪਤਾਨ ਟਾਮ ਲਾਥਮ 7 ਦੌੜਾਂ `ਤੇ ਖੇਡ ਰਹੇ ਸਨ ।

ਨਿਊਜ਼ੀਲੈਂਡ ਹੈ ਇਸ ਤਰ੍ਹਾਂ ਨਾਲ ਵੈਸਟਇੰਡੀਜ਼ ਤੋਂ ਪਹਿਲੀ ਪਾਰੀ ਵਿਚ 181 ਦੌੜਾਂ ਪਿੱਛੇ

ਨਿਊਜ਼ੀਲੈਂਡ ਇਸ ਤਰ੍ਹਾਂ ਨਾਲ ਵੈਸਟਇੰਡੀਜ਼ ਤੋਂ ਪਹਿਲੀ ਪਾਰੀ ਵਿਚ 181 ਦੌੜਾਂ ਪਿੱਛੇ ਹੈ । ਟਿਕਨਰ ਦੀ ਸੱਟ ਤੋਂ ਨਿਊਜ਼ੀਲੈਂਡ ਦੇ ਜ਼ਖ਼ਮੀ ਖਿਡਾਰੀਆਂ ਦੀ ਸੂਚੀ ਵਿਚ ਇਕ ਹੋਰ ਨਾਂ ਜੁੜ ਗਿਆ ਹੈ । ਉਸਦੀ ਟੀਮ ਪਹਿਲਾਂ ਹੀ ਮੈਟ ਹੈਨਰੀ, ਵਿਲ ਓ ਰਾਓਰਕੇ, ਬੇਨ ਸੀਅਰਸ, ਨਾਥਨ ਸਮਿਥ ਤੇ ਕਾਈਲ ਜੈਮੀਸਨ ਵਰਗੇ ਤੇਜ਼ ਗੇਂਦਬਾਜ਼ਾਂ ਦੇ ਬਿਨਾਂ ਖੇਡ ਰਹੀ ਹੈ। ਵਿਕਟਕੀਪਰ ਟਾਮ ਬਲੰਡੇਲ (Wicketkeeper Tom Blundell) ਵੀ ਹੈਮਸਟਿੰਗ ਵਿਚ ਖਿਤਾਬ ਕਾਰਨ ਇਸ ਮੈਚ ਵਿਚ ਨਹੀਂ ਖੇਡ ਰਿਹਾ ਹੈ । ਉਸਦੀ ਜਗ੍ਹਾ ਮਿਸ਼ੇਲ ਹੇ ਨੂੰ ਟੈਸਟ ਕ੍ਰਿਕਟ ਵਿਚ ਡੈਬਿਊ ਦਾ ਮੌਕਾ ਮਿਲਿਆ ।

ਵੈਸਟਇੰਡੀਜ਼ ਨੇ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਦਿੱਤੇ ਜਾਣ ਤੋਂ ਬਾਅਦ ਕੀਤੀ ਚੰਗੀ ਸ਼ੁਰੂਆਤ

ਕੁਝ ਵਿਰੋਧੀ ਹਾਲਾਤ ਦੇ ਬਾਵਜੂਦ ਪਹਿਲੇ ਟੈਸਟ ਨੂੰ ਡਰਾਅ ਕਰਾਉਣ ਵਾਲੀ ਵੈਸਟਇੰਡੀਜ਼ ਦੀ ਟੀਮ ਆਤਮਵਿਸ਼ਵਾਸ ਦੇ ਨਾਲ ਮੈਦਾਨ `ਤੇ ਉਤਰੀ ਪਰ ਉਸਦੇ ਬੱਲੇਬਾਜ਼ ਕ੍ਰਾਈਸਟਚਰਚ ਵਿਚ -ਦੂਜੀ ਪਾਰੀ ਦੀ ਤਰ੍ਹਾਂ ਪ੍ਰਦਰਸ਼ਨ ਨਹੀਂ ਕਰ ਸਕੇ । ਵੈਸਟਇੰਡੀਜ਼ ਨੇ ਪਹਿਲਾਂ ਬੱਲੇਬਾਜ਼ੀ (Batting) ਲਈ ਸੱਦਾ ਦਿੱਤੇ ਜਾਣ ਤੋਂ ਬਾਅਦ ਚੰਗੀ ਸ਼ੁਰੂਆਤ ਕੀਤੀ । ਜਾਨ ਕੈਂਪਬੈੱਲ (44) ਤੇ ਬੈਂਡਨ ਕਿੰਗ (33) ਨੇ ਪਹਿਲੀ ਵਿਕਟ ਲਈ 66 ਦੌੜਾਂ ਜੋੜੀਆਂ, ਜਿਹੜੀ 21 ਪਾਰੀਆਂ ਵਿਚ ਵੈਸਟਇੰਡੀਜ਼ ਵੱਲੋਂ ਪਹਿਲੀ ਵਿਕਟ ਲਈ ਸਰਵੋਤਮ ਸਾਂਝੇਦਾਰੀ ਹੈ ।

ਲੰਚ ਦੇ ਸਮੇਂ ਵੈਸਟਇੰਡੀਜ਼ ਦਾ ਸਕੋਰ 2 ਵਿਕਟਾਂ `ਤੇ 92 ਦੌੜਾਂ ਤੇ ਚਾਹ ਦੀ ਬ੍ਰੇਕ ਤੱਕ 4 ਵਿਕਟਾਂ `ਤੇ 175 ਦੌੜਾਂ ਸੀ

ਲੰਚ ਦੇ ਸਮੇਂ ਵੈਸਟਇੰਡੀਜ਼ ਦਾ ਸਕੋਰ 2 ਵਿਕਟਾਂ `ਤੇ 92 ਦੌੜਾਂ (92 runs) ਤੇ ਚਾਹ ਦੀ ਬ੍ਰੇਕ ਤੱਕ 4 ਵਿਕਟਾਂ `ਤੇ 175 ਦੌੜਾਂ ਸੀ ਪਰ ਇਸ ਤੋਂ ਬਾਅਦ ਉਸਦੀ ਪਾਰੀ ਲੜਖੜਾ ਗਈ । ਉਸ ਨੇ ਆਪਣੀਆਂ ਆਖਰੀ 6 ਵਿਕਟਾਂ 29 ਦੌੜਾਂ ਦੇ ਅੰਦਰ ਗੁਆਈਆਂ । ਪਹਿਲੇ ਟੈਸਟ ਦੀ ਪਹਿਲੀ ਪਾਰੀ ਵਿਚ ਅਰਧ ਸੈਂਕੜਾ ਤੇ ਦੂਜੀ ਪਾਰੀ ਵਿਚ ਸੈਂਕੜਾ ਬਣਾਉਣ ਵਾਲੇ ਸ਼ਾਈ ਹੋਪਨੇ ਟੀਮ ਵੱਲੋਂਸਭ ਤੋਂ ਵੱਧ 48 ਦੌੜਾਂ ਬਣਾਈਆਂ ।

Read More : ਚੌਥੇ ਟੀ-20 ਮੈਚ ‘ਚ ਭਾਰਤੀ ਕ੍ਰਿਕਟ ਟੀਮ ਨੇ ਇੰਗਲੈਂਡ ਨੂੰ 15 ਦੌੜਾਂ ਨਾਲ ਹਰਾ ਕੇ ਜਿੱਤੀ ਸੀਰੀਜ਼

LEAVE A REPLY

Please enter your comment!
Please enter your name here