
ਇੰਡੀਅਨ ਪ੍ਰੀਮੀਅਰ ਲੀਗ (IPL) 2025 ਦੇ 65ਵੇਂ ਮੈਚ ਵਿੱਚ ਅੱਜ ਰਾਇਲ ਚੈਲੇਂਜਰਜ਼ ਬੰਗਲੌਰ (RCB) ਦਾ ਸਾਹਮਣਾ ਸਨਰਾਈਜ਼ਰਜ਼ ਹੈਦਰਾਬਾਦ (SRH) ਨਾਲ ਹੋਵੇਗਾ। ਇਹ ਮੈਚ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ ਸਟੇਡੀਅਮ (ਏਕਾਨਾ), ਲਖਨਊ ਵਿਖੇ ਸ਼ਾਮ 7:30 ਵਜੇ ਖੇਡਿਆ ਜਾਵੇਗਾ। ਪਹਿਲਾਂ ਇਹ ਮੈਚ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਖੇਡਿਆ ਜਾਣਾ ਸੀ ਪਰ ਖਰਾਬ ਮੌਸਮ ਕਾਰਨ ਇਸਨੂੰ ਲਖਨਊ ਤਬਦੀਲ ਕਰ ਦਿੱਤਾ ਗਿਆ। ਦੋਵੇਂ ਟੀਮਾਂ ਪਹਿਲੀ ਵਾਰ ਏਕਾਨਾ ਸਟੇਡੀਅਮ ਵਿੱਚ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ।
14 ਸਾਲਾਂ ਲੜਕੇ ਦੀ ਖੁਦਕੁਸ਼ੀ ਮਾਮਲੇ ‘ਚ ਗੂਗਲ ‘ਤੇ ਹੋਵੇਗਾ ਮੁਕੱਦਮਾ, ਪੜ੍ਹੋ ਪੂਰੀ ਖਬਰ
ਇਹ ਮੈਚ ਕੁਆਲੀਫਾਇਰ-1 ਦੇ ਲਿਹਾਜ਼ ਨਾਲ ਆਰਸੀਬੀ ਲਈ ਬਹੁਤ ਮਹੱਤਵਪੂਰਨ ਹੈ। ਇਸ ਦੇ ਨਾਲ ਹੀ, SRH ਪਹਿਲਾਂ ਹੀ ਪਲੇਆਫ ਦੀ ਦੌੜ ਤੋਂ ਬਾਹਰ ਹੋ ਚੁੱਕਾ ਹੈ।
ਮੌਸਮ ਦੇ ਹਾਲਾਤ
ਸ਼ੁੱਕਰਵਾਰ ਨੂੰ ਲਖਨਊ ਵਿੱਚ ਬਹੁਤ ਗਰਮੀ ਰਹੇਗੀ। ਦਿਨ ਭਰ ਚਮਕਦਾਰ ਧੁੱਪ ਰਹੇਗੀ। ਮੀਂਹ ਪੈਣ ਦੀ ਸੰਭਾਵਨਾ 13% ਹੈ। ਤਾਪਮਾਨ 27 ਤੋਂ 37 ਡਿਗਰੀ ਸੈਲਸੀਅਸ ਤੱਕ ਹੋ ਸਕਦਾ ਹੈ।
ਸੰਭਾਵੀ ਪਲੇਇੰਗ-12
ਰਾਇਲ ਚੈਲੇਂਜਰਜ਼ ਬੈਂਗਲੁਰੂ: ਰਜਤ ਪਾਟੀਦਾਰ (ਕਪਤਾਨ), ਵਿਰਾਟ ਕੋਹਲੀ, ਫਿਲ ਸਾਲਟ/ਜੈਕਬ ਬੈਥਲ, ਮਯੰਕ ਅਗਰਵਾਲ, ਜਿਤੇਸ਼ ਸ਼ਰਮਾ (ਵਿਕਟਕੀਪਰ), ਟਿਮ ਡੇਵਿਡ, ਰੋਮਾਰੀਓ ਸ਼ੈਫਰਡ, ਕਰੁਣਾਲ ਪੰਡਯਾ, ਭੁਵਨੇਸ਼ਵਰ ਕੁਮਾਰ, ਯਸ਼ ਦਿਆਲ, ਸੁਯਸ਼ ਸ਼ਰਮਾ ਅਤੇ ਲੁੰਗੀ ਐਨਗੀਦੀ।
ਸਨਰਾਈਜ਼ਰਜ਼ ਹੈਦਰਾਬਾਦ: ਪੈਟ ਕਮਿੰਸ (ਕਪਤਾਨ), ਟ੍ਰੈਵਿਸ ਹੈੱਡ, ਅਭਿਸ਼ੇਕ ਸ਼ਰਮਾ, ਈਸ਼ਾਨ ਕਿਸ਼ਨ, ਹੇਨਰਿਕ ਕਲਾਸੇਨ (ਵਿਕਟਕੀਪਰ), ਅਨਿਕੇਤ ਵਰਮਾ, ਨਿਤੀਸ਼ ਕੁਮਾਰ ਰੈੱਡੀ, ਕਮਿੰਦੂ ਮੈਂਡਿਸ, ਹਰਸ਼ਲ ਪਟੇਲ, ਜੀਸ਼ਾਨ ਅੰਸਾਰੀ, ਈਸ਼ਾਨ ਮਲਿੰਗਾ, ਮੁਹੰਮਦ ਸ਼ਮੀ।