ਮੈਨਚੇਸਟਰ, 24 ਜੁਲਾਈ 2025 : ਭਾਰਤੀ ਖੇਡਾਂ ਦੇ ਖੇਤਰ ਵਿਚ ਸਭ ਤੋ ਮੰਨੀ ਪ੍ਰਮੰਨੀ ਖੇਡ ਕ੍ਰਿਕਟ (Cricket) ਦਾ ਬਾਦਸ਼ਾਹ ਆਖੇ ਜਾਣ ਵਾਲੇ ਕ੍ਰਿਕਟਰ ਰਿਸ਼ਭ ਪੰਤ (Cricketer Rishabh Pant) ਦੇ ਪੈਰ ਤੇ ਸੱਟ ਲੱਗਣ ਕਰਕੇ ਉਹ ਜ਼ਖ਼ਮੀ ਹੋ ਗਏ ਸਨ। ਦੱਸਣਯੋਗ ਹੈ ਕਿ ਭਾਰਤੀ ਬੱਲੇਬਾਜ਼ ਰਿਸ਼ਭ ਪੰਤ ਨੂੰ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਕਰਿਸ ਵੋਕਸ ਨੂੰ ਰਿਵਰਸ ਸਵੀਪ ਕਰਨ ਦੀ ਕੋਸ਼ਿਸ਼ ਦੌਰਾਨ ਸੱਜੇ ਪੈਰ ਉਤੇ ਸੱਟ ਲੱਗ ਗਈ ।
ਪੰਤ ਨੂੰ ਸੱਟ ਲੱਗਦਿਆਂ ਹੀ ਮਿਲੀ ਮੈਡੀਕਲ ਮਦਦ
ਰਿਸ਼ਭ ਪੰਤ ਜਿਨ੍ਹ੍ਹਾਂ ਨੇ 48 ਗੇਂਦਾਂ ਉਤੇ 37 ਦੌੜਾਂ ਬਣਾ ਕੇ ਬੱਲੇਬਾਜ਼ੀ ਕੀਤੀ (Batted for 37 runs) ਨੂੰ ਪੈਰ ਤੇ ਸੱਟ ਲੱਗਦਿਆਂ ਹੀ ਫੌਰੀ ਮੈਡੀਕਲ ਮਦਦ ਦਿੱਤੀ ਗਈ ਪਰ ਉਨ੍ਹਾਂ ਨੂੰ ਐਂਬੂਲੈਂਸ ਦੇ ਲੇਬਲ ਵਾਲੀ ਗੋਲਫ ਕਾਰਟ ਵਿਚ ਮੈਦਾਨ ਤੋਂ ਬਾਹਰ ਲਿਜਾਇਆ ਗਿਆ।ਪੰਤ ਦੇ ਸੱਜੇ ਪੈਰ ਤੋਂ ਖੂਨ ਵਗਦਾ ਵੇਖਿਆ ਗਿਆ ਅਤੇ ਪ੍ਰਭਾਵਤ ਖੇਤਰ ਵਿਚ ਕਾਫ਼ੀ ਸੋਜ ਵੀ ਸੀ। ਵੋਕਸ ਦੀ ਪੂਰੀ ਲੰਬਾਈ ਵਾਲੀ ਗੇਂਦ ਪੰਤ ਦੇ ਪੈਰ ਦੇ ਅੰਗੂਠੇ ਉਤੇ ਲੱਗੀ ਅਤੇ ਇੰਗਲੈਂਡ ਦੇ ਖਿਡਾਰੀਆਂ ਨੇ ਇਸ ’ਤੇ ਐਲ. ਬੀ. ਡਬਲਿਊ. ਆਊਟ ਦੀ ਅਪੀਲ ਕੀਤੀ ਪਰ ਸਮੀਖਿਆ ਉਤੇ ਇਕ ਛੋਟੇ ਜਿਹੇ ਅੰਦਰੂਨੀ ਕਿਨਾਰੇ ਨੇ ਪੰਤ ਨੂੰ ਬਚਾ ਲਿਆ ।
Read More : ਅਮਰੀਕਾ ’ਚ ਹੋਈਆਂ ਖੇਡਾਂ ’ਚ ਮਨਜੀਤ ਨੇ ਜਿੱਤਿਆ ਸੋਨ ਤਮਗ਼ਾ