ਮਹਿਲਾ ਨਾਲ ਸਮੂਹਿਕ ਜਬਰ-ਜ਼ਨਾਹ ਦਾ ਲੱਗਿਆ ਚਾਰ ਵਿਅਕਤੀਆਂ ਤੇ ਦੋਸ਼

0
25
gang rape

ਦੇਵਬੰਦ, 3 ਫਰਵਰੀ 2026 : ਇਕ ਮਹਿਲਾ ਦੀ ਸਿਕਾਇਤ (Woman’s complaint) ‘ਤੇ ਪੁਲਸ ਨੇ ਇਕ ਕਿਸਾਨ ਸੰਗਠਨ ਦੇ ਕੌਮੀ ਪ੍ਰਧਾਨ ਨੌਸ਼ਾਦ ਤਿਆਗੀ ਸਮੇਤ 4 ਵਿਅਕਤੀਆਂ ਵਿਰੁੱਧ ਉਸ ਨੂੰ ਪ੍ਰੇਮ ਸਬੰਧਾਂ ‘ਚ ਫਸਾਉਣ, ਸਮੂਹਿਕ ਜਬਰ-ਜਨਾਹ ਕਰਨ ਤੇ ਅਸ਼ਲੀਲ ਵੀਡੀਓ (Pornographic videos) ਬਣਾ ਕੇ ਉਸ ਦੇ ਪਰਿਵਾਰ ਤੋਂ ਪੈਸੇ ਵਸੂਲਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ ।

ਮਹਿਲਾ ਨੇ ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਕੀ ਕੀ ਦੱਸਿਆ

ਮਿਲੀ ਜਾਣਕਾਰੀ ਅਨੁਸਾਰ ਜਿਸ ਮਹਿਲਾ ਨਾਲ ਸਮੂਹ ਜਬਰ ਜਨਾਹ (Rape) ਹੋਇਆ ਹੈ ਨੇ ਪੁਲਸ ਨੂੰ ਦਿੱਤੀ ਆਪਣੀ ਸਿ਼ਕਾਇਤ ‘ਚ ਦੱਸਿਆ ਹੈ ਕਿ ਅੰਬੇਟਾ ਪਿੰਡ ਦੇ ਰਹਿਣ ਵਾਲੇ ਕਿਸਾਨ ਨੇਤਾ ਨੌਸ਼ਾਦ ਤਿਆਗੀ ਨੇ ਉਸ ਨੂੰ ਪ੍ਰੇਮ ਸਬੰਧਾਂ (Love relationships) ‘ਚ ਫਸਾਇਆ ਤੇ ਉਸ ਨਾਲ ਨਾਜਾਇਜ਼ ਸਬੰਧ (Illicit relationship) ਬਣਾਏ । ਇਥੇ ਹੀ ਬਸ ਨਹੀਂ ਇਸ ਦੌਰਾਨ ਉਸ ਦੀ ਦਕ ਅਸ਼ਲੀਲ ਵੀਡੀਓ ਵੀ ਬਣਾਈ ਗਈ ਤੇ ਫਿਰ ਉਸ ਦੇ 3 ਸਾਥੀਆਂ ਨੇ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੱਤੀ ਤੇ ਉਸ ਤੋਂ ਪੈਸੇ ਵਸੂਲੇ ।

ਪੀੜਤਾ ਦੀ ਸਿ਼ਕਾਇਤ `ਤੇ ਪੁਲਸ ਨੇ ਦਰਜ ਕੀਤੀ ਰਿਪੋਰਟ

ਮਹਿਲਾ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਮੁਲਜ਼ਮ ਨੇ ਉਸ ਨੂੰ ਬਦਨਾਮ ਕਰਨ ਦੀ ਧਮਕੀ ਦੇ ਕੇ ਉਸ ਦੇ ਪਰਿਵਾਰ ਤੋਂ ਵੀ ਪੈਸੇ ਵਸੂਲੇ। ਪੁਲਸ ਦਾ ਕਹਿਣਾ ਹੈ ਕਿ ਮਾਮਲਾ ਬਹੁਤ ਗੰਭੀਰ ਹੈ । ਸਿ਼ਕਾਇਤ ਦੇ ਆਧਾਰ ‘ਤੇ ਨੌਸ਼ਾਦ ਤਿਆਗੀ, ਨਾਜ਼ਿਮ, ਮੰਨਨ ਅਤੇ ਅਬਦੁਲ ਰਹਿਮਾਨ ਵਿਰੁੱਧ ਸਮੂਹਿਕ ਜਬਰ-ਜ਼ਨਾਹ ਤੇ ਬਲੈਕਮੇਲਿੰਗ ਸਮੇਤ ਕਈ ਗੰਭੀਰ ਦੋਸ਼ਾਂ ਹੇਠ ਐੱਫ. ਆਈ. ਆਰ. (F. I. R.) ਦਰਜ ਕੀਤੀ ਗਈ ਹੈ । ਪੂਰੇ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ । ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਕਈ ਟੀਮਾਂ ਬਣਾਈਆਂ ਗਈਆਂ ਹਨ ।

Read More : ਸਮਹਿਕ ਜਬਰ-ਜ਼ਨਾਹ ਪਿੱਛੋਂ ਬੱਚੀ ਦੀ ਹੱਤਿਆ ਕਰਕੇ ਲਾਸ਼ ਤੀਜੀ ਮੰਜ਼ਿਲ ਤੋਂ ਸੁੱਟੀ

LEAVE A REPLY

Please enter your comment!
Please enter your name here