ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ ਟੈਸਟ ਕ੍ਰਿਕਟ ਨੂੰ ਕਿਹਾ ਅਲਵਿਦਾ
ਸ਼ੁੱਕਰਵਾਰ ਨੂੰ ਇੰਗਲੈਂਡ ਦੇ ਮਹਾਨ ਖਿਡਾਰੀ ਅਤੇ ਆਲ ਟਾਈਮ ਮਹਾਨ ਜੇਮਸ ਐਂਡਰਸਨ ਦੇ ਸ਼ਾਨਦਾਰ ਕਰੀਅਰ ਦਾ ਲੰਡਨ ਦੇ ਲਾਰਡਸ ਕ੍ਰਿਕਟ ਮੈਦਾਨ ‘ਤੇ ਵੈਸਟਇੰਡੀਜ਼ ਖਿਲਾਫ ਪਹਿਲੇ ਟੈਸਟ ਮੈਚ ‘ਚ ਸ਼ਾਨਦਾਰ ਜਿੱਤ ਨਾਲ ਅੰਤ ਹੋ ਗਿਆ। 41 ਸਾਲ ਦੀ ਉਮਰ ‘ਚ ਇੰਗਲੈਂਡ ਦੇ ਮੁੱਖ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ। ਦੱਸ ਦਈਏ ਕਿ 2002 ਵਿੱਚ 20 ਸਾਲ ਦੀ ਉਮਰ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਦੀ ਸ਼ੁਰੂਆਤ ਕੀਤੀ। ਟੈਸਟ ਵਿੱਚ 704 ਵਿਕਟਾਂ, ਵਨਡੇ ਵਿੱਚ 269 ਅਤੇ ਟੀ-20 ਵਿੱਚ 18…ਕੁੱਲ 991 ਵਿਕਟਾਂ ਲਈਆਂ।
ਇੰਗਲੈਂਡ ਲਈ ਕ੍ਰਿਕਟ ਖੇਡਣਾ ਦੁਨੀਆ ਦਾ ਸਭ ਤੋਂ ਵਧੀਆ ਕੰਮ …
21 ਸਾਲਾਂ ਤੱਕ ਇੰਗਲੈਂਡ ਟੀਮ ਦੀ ਤੇਜ਼ ਗੇਂਦਬਾਜ਼ੀ ਦੀ ਅਗਵਾਈ ਕੀਤੀ। ਲਾਰਡਸ ‘ਚ ਆਖਰੀ ਟੈਸਟ ਖੇਡ ਰਿਹਾ ਸੀ। ਮੈਚ ਜਿੱਤਣ ਤੋਂ ਬਾਅਦ ਉਹ ਬਾਲਕੋਨੀ ‘ਤੇ ਆਇਆ, ਮੈਦਾਨ ‘ਤੇ ਇਕੱਠੇ ਹੋਏ ਸੈਂਕੜੇ ਪ੍ਰਸ਼ੰਸਕਾਂ ਨੂੰ ਮੌਕਾ ਦਿੱਤਾ ਅਤੇ ਉਸ ਤੋਂ ਬਾਅਦ ਕਿਹਾ- ਇੰਗਲੈਂਡ ਲਈ ਕ੍ਰਿਕਟ ਖੇਡਣਾ ਦੁਨੀਆ ਦਾ ਸਭ ਤੋਂ ਵਧੀਆ ਕੰਮ ਹੈ ਅਤੇ ਫਿਰ ਅਲਵਿਦਾ ਕਿਹਾ। ਮੈਚ ਤੋਂ ਬਾਅਦ ਪੂਰੀ ਟੀਮ ਅਤੇ ਸਾਬਕਾ ਕਪਤਾਨ ਨਾਸਿਰ ਹੁਸੈਨ ਲਾਰਡਸ ਦੇ ਡਰੈਸਿੰਗ ਰੂਮ ਵਿੱਚ ਮੌਜੂਦ ਸਨ। ਹੁਸੈਨ ਨੇ ਐਂਡਰਸਨ ਨੂੰ ਕਿਹਾ ਕਿ ਤੁਸੀਂ ਇੰਗਲੈਂਡ ਲਈ ਜੋ ਵੀ ਕੀਤਾ ਉਹ ਸ਼ਾਨਦਾਰ ਸੀ। ਹਰ ਚੀਜ਼ ਲਈ ਧੰਨਵਾਦ।
ਇਹ ਵੀ ਪੜ੍ਹੋ : ਬਰਨਾਲਾ ‘ਚ 4 ਲੱਖ ਤੋਂ ਵੱਧ ਨਸ਼ੀਲੀ ਗੋਲੀਆਂ ਸਣੇ ਚਾਰ ਨਸ਼ਾ ਤਸਕਰ ਗ੍ਰਿਫਤਾਰ
2002 ਵਿੱਚ ਆਸਟਰੇਲੀਆ ਦੇ ਖਿਲਾਫ ਕੀਤੀ ਸੀ ਆਪਣੇ ਕਰੀਅਰ ਦੀ ਸ਼ੁਰੂਆਤ
ਐਂਡਰਸਨ ਨੇ ਆਪਣੇ ਵਨਡੇ ਕਰੀਅਰ ਦੀ ਸ਼ੁਰੂਆਤ 2002 ਵਿੱਚ ਆਸਟਰੇਲੀਆ ਦੇ ਖਿਲਾਫ ਕੀਤੀ ਸੀ ਅਤੇ ਆਪਣਾ ਆਖਰੀ ਮੈਚ ਅਫਗਾਨਿਸਤਾਨ ਖਿਲਾਫ 2015 ਵਿੱਚ ਖੇਡਿਆ ਸੀ। ਆਪਣੇ ਟੈਸਟ ਕਰੀਅਰ ਦੀ ਸ਼ੁਰੂਆਤ 2003 ਵਿੱਚ ਜ਼ਿੰਬਾਬਵੇ ਦੇ ਖਿਲਾਫ ਕੀਤੀ ਅਤੇ ਆਪਣਾ ਆਖਰੀ ਮੈਚ ਵੈਸਟਇੰਡੀਜ਼ ਖਿਲਾਫ ਖੇਡਿਆ। ਟੀ-20 ਦੀ ਸ਼ੁਰੂਆਤ 2007 ‘ਚ ਆਸਟ੍ਰੇਲੀਆ ਖਿਲਾਫ ਹੋਈ ਸੀ ਅਤੇ ਆਖਰੀ ਮੈਚ 2009 ‘ਚ ਦੱਖਣੀ ਅਫਰੀਕਾ ਖਿਲਾਫ ਖੇਡਿਆ ਗਿਆ ਸੀ।









