ਤਿਰੂਵਨੰਤਪੁਰਮ, 1 ਜਨਵਰੀ 2026 : ਆਲ ਰਾਊਂਡਰ ਦੀਪਤੀ ਸ਼ਰਮਾ (All-rounder Deepti Sharma) ਕੌਮਾਂਤਰੀ ਟੀ-20 ਵਿਚ ਮਹਿਲਾ ਤੇ ਪੁਰਸ਼ ਵਰਗ ਦੋਵਾਂ ਵਿਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੀ ਪਹਿਲੀ ਭਾਰਤੀ ਗੇਂਦਬਾਜ਼ (First Indian bowler) ਬਣ ਗਈ ਹੈ ।
ਦੀਪਤੀ ਨੇ ਸ੍ਰੀਲੰਕਾ ਵਿਰੁੱਧ ਖੇਡੇ ਗਏ ਟੀ-20 ਵਿਚ ਕੀਤਾ ਚੰਗਾ ਪ੍ਰਦਰਸ਼ਨ
ਸ਼੍ਰੀਲੰਕਾ ਵਿਰੁੱਧ ਖੇਡੇ ਗਏ -5ਵੇਂ ਤੇ ਆਖਰੀ ਟੀ-20 ਵਿਚ ਨੀਲਾਕਸ਼ਿਕਾ ਸਿਲਵਾ ਨੂੰ ਆਊਟ ਕਰ ਕੇ ਮੇਗਨ ਬਟ ਦੇ 151 ਵਿਕਟਾਂ (Wickets) ਦੇ ਰਿਕਾਰਡ ਨੂੰ ਪਿੱਛੇ ਛੱਡਿਆ । ਉਸ ਨੇ 2016 ਵਿਚ ਡੈਬਿਊ ਤੋਂ ਬਾਅਦ ਤੋਂ 133 ਮੈਚਾਂ ਵਿਚ ਆਪਣੀ` 152ਵੀਂ ਟੀ-20 ਵਿਕਟ ਲੈ ਕੇ ਇਹ ਮੁਕਾਮ ਹਾਸਲ ਕੀਤਾ । ਇਸਦੇ ਨਾਲ ਹੀ ਦੀਪਤੀ ਨੇ ਆਸਟ੍ਰੇਲੀਆ ਦੀ ਤੇਜ਼ ਗੇਂਦਬਾਜ਼ ਮੇਗਨ ਸ਼ਟ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ । ਇਸ ਸੂਚੀ .ਵਿਚ ਪਾਕਿਸਤਾਨ ਦੀ ਨਿੰਦਾ ਡਾਰ 144 ਵਿਕਟਾਂ ਦੇ ਨਾਲ ਤੀਜੇ ਸਥਾਨ `ਤੇ ਹੈ ।
ਦੀਪਤੀ ਨੇ ਕਿਹੜੇ ਮੈਚ ਵਿਚ ਕਿੰਨੀਆਂ ਵਿਕਟਾਂ ਲਈਆਂ
ਰਵਾਂਡਾ ਦੀ ਹੇਨਰੀਟ ਇਸ਼ਮਵੇ 117 ਮੈਚਾਂ ਵਿਚ 144 ਵਿਕਟਾਂ ਦੇ ਨਾਲ ਚੌਥੇ ਤੇ ਇੰਗਲੈਂਡ ਦੀ ਸੋਫੀ ਐਕਲੇਸਟੋਨ 101 ਮੈਚਾਂ ਵਿਚ 142 ਵਿਕਟਾਂ ਦੇ ਨਾਲ 5ਵੇਂ ਸਥਾਨ `ਤੇ ਹੈ । ਇਸ ਉਪਲਬੱਧੀ ਦੇ ਨਾਲ ਹੀ ਦੀਪਤੀ ਸ਼ਰਮਾ ਮਹਿਲਾ ਕੌਮਾਂਤਰੀ ਕ੍ਰਿਕਟ ਵਿਚ ਸਭ ਤੋਂ ਵੱਧ ਵਿਕਟਾਂ ਲੈਣ ਦੇ ਝੁਲਨ ਗੋਸਵਾਮੀ ਦੇ ਰਿਕਰਾਡ ਦੇ ਨੇੜੇ ਪਹੁੰਚ ਗਈ ਹੈ । ਦੀਪਤੀ ਕੋਲ (ਟੈਸਟ ਵਿਚ 20, ਵਨ ਡੇ ਵਿਚ 162 ਤੇ ਟੀ-20 ਵਿਚ 152 ਵਿਕਟਾਂ) ਸਮੇਤ ਕੁੱਲ 334 ਵਿਕਟਾਂ ਹਨ ਜਦਕਿ ਗੋਸਵਾਮੀ (ਟੈਸਟ ਵਿਚ 44, ਵਨ ਡੇ ਵਿਚ 255, ਟੀ-20 ਵਿਚ 56 ਵਿਕਟਾਂ) ਕੁੱਲ 355 ਵਿਕਟਾਂ ਦੇ ਨਾਲ ਸਭ ਤੋਂ ਅੱਗੇ ਹੈ । ਇੰਗਲੈਂਡ ਦੀ ਕੈਥਰੀਨ ਸਾਈਬਰ ਬੇਟ 335 ਵਿਕਟਾਂ ਨਾਲ ਦੀਪਤੀ ਤੋਂ ਠੀਕ ਅੱਗੇ ਹੈ ।
Read More : ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਸ਼ੈਫਾਲੀ ਬਣੀ ਮੰਥ ਆਫ ਦਿ ਪਲੇਅਰ









