ਚੈਂਪੀਅਨਜ਼ ਟਰਾਫੀ ਫਾਈਨਲ- ਨਿਊਜ਼ੀਲੈਂਡ ਵੱਲੋਂ ਟੀਮ ਇੰਡੀਆ ਲਈ 252 ਦੌੜਾਂ ਦਾ ਟੀਚਾ
ਚੈਂਪੀਅਨਜ਼ ਟਰਾਫੀ ਦੇ ਫਾਈਨਲ ਵਿੱਚ ਨਿਊਜ਼ੀਲੈਂਡ ਨੇ ਟੀਮ ਇੰਡੀਆ ਨੂੰ 252 ਦੌੜਾਂ ਦਾ ਟੀਚਾ ਦਿੱਤਾ ਹੈ। ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡੇ ਜਾ ਰਹੇ ਇਸ ਮੈਚ ਵਿੱਚ ਨਿਊਜ਼ੀਲੈਂਡ ਨੇ ਟਾਸ ਜਿੱਤਿਆ। ਟੀਮ ਲਈ ਡੈਰਿਲ ਮਿਸ਼ੇਲ ਨੇ ਸਭ ਤੋਂ ਵੱਧ 63 ਦੌੜਾਂ ਬਣਾਈਆਂ। ਜਦੋਂ ਕਿ ਮਾਈਕਲ ਬ੍ਰੇਸਵੈੱਲ ਨੇ 53 ਦੌੜਾਂ ਦੀ ਅਜੇਤੂ ਪਾਰੀ ਖੇਡੀ।
ਅੰਮ੍ਰਿਤਸਰ ‘ਚ BSF ਨੇ 3 ਕਿਲੋ ਹੈਰੋਇਨ ਸਮੇਤ ਨਸ਼ਾ ਤਸਕਰ ਕੀਤੇ ਗ੍ਰਿਫਤਾਰ
ਮਿਸ਼ੇਲ ਨੇ ਗਲੇਨ ਫਿਲਿਪਸ ਨਾਲ 57 ਦੌੜਾਂ ਅਤੇ ਮਾਈਕਲ ਬ੍ਰੇਸਵੈੱਲ ਨਾਲ 47 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ। ਰਚਿਨ ਰਵਿੰਦਰ (37), ਵਿਲ ਯੰਗ (15) ਅਤੇ ਕੇਨ ਵਿਲੀਅਮਸਨ (11) ਵੱਡੀ ਸ਼ੁਰੂਆਤ ਦੇਣ ਵਿੱਚ ਅਸਫਲ ਰਹੇ। ਭਾਰਤ ਵੱਲੋਂ ਵਰੁਣ ਚੱਕਰਵਰਤੀ ਅਤੇ ਕੁਲਦੀਪ ਯਾਦਵ ਨੇ 2-2 ਵਿਕਟਾਂ ਲਈਆਂ। ਰਵਿੰਦਰ ਜਡੇਜਾ ਅਤੇ ਮੁਹੰਮਦ ਸ਼ਮੀ ਨੇ 1-1 ਵਿਕਟ ਹਾਸਲ ਕੀਤੀ।