T20 World Cup ‘ਚ ਪਾਕਿਸਤਾਨ ਦੀ ਹਾਰ ਤੋਂ ਬਾਅਦ ਵਸੀਮ ਅਕਰਮ ਦਾ ਤਿੱਖਾ ਬਿਆਨ
T20 World Cup ਦੌਰਾਨ ਭਾਰਤ ਤੋਂ ਹਾਰਨ ਤੋਂ ਬਾਅਦ ਵਸੀਮ ਅਕਰਮ ਦਾ ਤਿੱਖਾ ਬਿਆਨ ਆਇਆ ਹੈ ਜਿੱਥੇ ਕਿ ਐਤਵਾਰ ਨੂੰ New York ‘ਚ ਹੋਏ ਮੈਚ ਦੌਰਾਨ ਭਾਰਤ ਖਿਲਾਫ਼ 120 ਰਨ ਬਣਾਉਣ ‘ਚ ਅਸਮਰੱਥ ਰਹਿਣ ਲਈ ਪਾਕਿਸਤਾਨ ਬੱਲੇਬਾਜਾਂ ਦੀ ਖੂਬ ਆਲੋਚਨਾ ਕੀਤੀ ਹੈ | ਪਾਕਿਸਤਾਨ ਨੇ T20 ਵਿਸ਼ਵ ਕੱਪ ‘ਚ ਆਪਣਾ ਲਗਾਤਾਰ ਦੂਜਾ ਮੈਚ ਗਵਾ ਦਿੱਤਾ ਹੈ | ਇਸ ਨਾਲ ਟੀਮ ਦੇ ਅੱਗੇ ਜਾਣ ਦਾ ਸੰਕਟ ਵੀ ਮੰਡਰਾ ਰਿਹਾ ਹੈ , ਕਿਉਂਕਿ ਸੁਪਰ 8 ‘ਚ ਆਪਣੇ ਦਮ ‘ਤੇ ਪਹੁੰਚਣ ਲਈ ਘੱਟੋ -ਘੱਟ 3 ਮੁਕਾਬਲੇ ਜਿੱਤਣੇ ਸੀ | ਵਸੀਮ ਅਕਰਮ ਪਾਕਿਸਤਾਨ ਦੇ ਕੁਝ ਬੱਲੇਬਾਜਾਂ ਦੇ ਆਊਟ ਹੋਣ ਤੋਂ ਨਾਰਾਜ਼ ਸਨ ਪਰੰਤੂ ਉਹਨਾਂ ਨੇ ਪੂਰੀ ਟੀਮ ਨੂੰ ਹੀ ਬਦਲਣ ਦੀ ਦਲੀਲ ਦੇ ਦਿੱਤੀ ਹੈ |
10 ਸਾਲ ਤੋਂ ਖੇਡ ਰਹੇ ਹਨ ਕ੍ਰਿਕੇਟ
ਵਸੀਮ ਅਕਰਮ ਨੇ ਕਿਹਾ ਕਿ ਉਹ 10 ਸਾਲ ਤੋਂ ਕ੍ਰਿਕੇਟ ਖੇਡ ਰਹੇ ਹਨ , ਮੈਂ ਉਹਨਾਂ ਨੂੰ ਕ੍ਰਿਕੇਟ ਨਹੀਂ ਸਿਖਾ ਸਕਦਾ | ਮਹੋਮਦ ਰਿਜਵਾਨ ਨੂੰ ਖੇਡ ਬਾਰੇ ਕੋਈ ਜਾਣਕਾਰੀ ਨਹੀਂ ਹੈ | ਉਹਨੂੰ ਪਤਾ ਹੋਣਾ ਚਾਹੀਦਾ ਸੀ ਕਿ ਬੁਮਰਾਹ ਨੂੰ ਵਿਕੇਟ ਲੈਣ ਲਈ ਗੇਂਦ ਦਿੱਤੀ ਗਈ ਸੀ ਅਤੇ ਸਮਝਦਾਰੀ ਇਸੇ ‘ਚ ਸੀ ਕਿ ਉਹ ਉਹਨਾਂ ਦੀ ਗੇਂਦਾ ਨੂੰ ਸਾਵਧਾਨੀ ਨਾਲ ਖੇਲ੍ਹੇ ਪਰੰਤੂ ਰਿਜਵਾਨ ਨੇ ਵੱਡਾ ਸ਼ੋਟ ਲਗਾਉਣ ਦੀ ਕੋਸ਼ਿਸ਼ ਕੀਤੀ ਅਤੇ ਆਪਣਾ ਵਿਕੇਟ ਗਵਾ ਲਿਆ | ਮਹੋਮਦ ਰਿਜਵਾਨ ਦੇ ਆਊਟ ਹੁੰਦੇ ਹੀ ਪਾਕਿਸਤਾਨ ਦੀ ਟੀਮ ‘ਤੇ ਦਬਾਅ ਆਇਆ ਅਤੇ ਜਿਸ ਤੋਂ ਬਾਅਦ ਟੀਮ ਸੰਭਲਣ ਦੀ ਬਜਾਏ ਬਿਖਰਦੀ ਹੋਈ ਨਜ਼ਰ ਆਈ |
ਇਹ ਵੀ ਪੜ੍ਹੋ :ਅੱਜ ਹੋਵੇਗੀ ਮੋਦੀ 3.0 ਕੈਬਨਿਟ ਦੀ ਪਹਿਲੀ ਬੈਠਕ , ਲਏ ਜਾ ਸਕਦੇ ਨੇ ਵੱਡੇ ਫੈਸਲੇ
ਹੁਣ ਸਮਾਂ ਆ ਗਿਆ ,ਪੂਰੀ ਟੀਮ ਨੂੰ ਬਦਲ ਦਿੱਤਾ ਜਾਵੇ
ਅਕਰਮ ਨੇ ਇਫ਼ਤਖ਼ਾਰ ਅਹਿਮਦ ਅਤੇ ਫਖਰ ਜਮਾਨ ‘ਤੇ ਵੀ ਗੁੱਸਾ ਉਤਾਰਿਆ ਅਤੇ ਕਿਹਾ , ” ਇਫ਼ਤਖ਼ਾਰ ਅਹਿਮਦ ਨੂੰ ਲੇਗ ਸਾਈਡ ‘ਤੇ ਸਿਰਫ ਇਕ ਸ਼ਾੱਟ ਖੇਡਣਾ ਆਉਂਦਾ ਹੈ | ਉਹ ਕਈ ਸਾਲਾਂ ਤੋਂ ਟੀਮ ਦਾ ਹਿੱਸਾ ਹੈ ਪਰੰਤੂ ਉਹਨੂੰ ਬੱਲੇਬਾਜ਼ੀ ਕਰਨੀ ਨਹੀਂ ਆਉਂਦੀ | ਮੈ ਫਖਰ ਜਮਾਨ ਨੂੰ ਖੇਡ ਦੇ ਪ੍ਰਤੀ ਜਾਗਰੂਕਤਾ ਬਾਰੇ ਨਹੀਂ ਦੱਸ ਸਕਦਾ | ਪਾਕਿਸਤਾਨੀ ਖਿਡਾਰੀਆਂ ਨੂੰ ਲੱਗਦਾ ਹੈ ਕਿ ਜੇਕਰ ਉਹ ਚੰਗਾ ਪ੍ਰਦਰਸ਼ਨ ਨਹੀਂ ਕਰਨਗੇ , ਤਾਂ ਕੋਚ ਨੂੰ ਸਸਪੈਂਡ ਕਰ ਦਿੱਤਾ ਜਾਵੇਗਾ ਅਤੇ ਉਹਨਾਂ ਦਾ ਕੁਝ ਨਹੀਂ ਹੋਵੇਗਾ | ਹੁਣ ਸਮਾਂ ਆ ਗਿਆ ਹੈ ਕਿ ਕੋਚ ਨੂੰ ਰੱਖਿਆ ਜਾਵੇ ਅਤੇ ਪੂਰੀ ਟੀਮ ਨੂੰ ਬਦਲ ਦਿੱਤਾ ਜਾਵੇ |