ਇੰਗਲੈਂਡ ਦੇ ਇਸ ਕ੍ਰਿਕਟਰ ਦੇ ਘਰ ਹੋਈ ਚੋਰੀ, ਸਾਮਾਨ ਦੀ ਵਾਪਸੀ ਲਈ ਕੀਤੀ ਅਪੀਲ….
ਸਟਾਰ ਆਲਰਾਊਂਡਰ ਬੇਨ ਸਟੋਕਸ ਦੇ ਘਰ ਚੋਰੀ ਹੋਈ ਹੈ। ਨਕਾਬਪੋਸ਼ ਬਦਮਾਸ਼ ਸਟੋਕਸ ਦੇ ਘਰ ਉਸ ਸਮੇਂ ਵੜੇ ਜਦੋਂ ਉਹ ਪਾਕਿਸਤਾਨ ਦੌਰੇ ‘ਤੇ ਟੈਸਟ ਸੀਰੀਜ਼ ਖੇਡ ਰਹੇ ਸਨ। ਉਸ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਚੋਰਾਂ ਨੇ ਉਸ ਦਾ ਕੀਮਤੀ ਸਾਮਾਨ ਚੋਰੀ ਕਰ ਲਿਆ। ਇਸ ਘਟਨਾ ਨੂੰ 17 ਅਕਤੂਬਰ ਨੂੰ ਸਟੋਕਸ ਦੇ ਘਰ ‘ਤੇ ਅੰਜਾਮ ਦਿੱਤਾ ਗਿਆ ਸੀ। ਜਦੋਂ ਇਹ ਚੋਰੀ ਸੱਜੇ ਹੱਥ ਦੇ ਬੱਲੇਬਾਜ਼ ਦੇ ਘਰ ਹੋਈ ਤਾਂ ਉਸ ਦੀ ਪਤਨੀ ਕਲੇਰ ਅਤੇ ਦੋ ਬੱਚੇ ਲੇਟਨ ਅਤੇ ਲਿਬੀ ਉਸ ਦੇ ਘਰ ਮੌਜੂਦ ਸਨ।
ਸੋਸ਼ਲ ਮੀਡੀਆ ‘ਤੇ ਫੋਟੋਆਂ ਕੀਤੀਆਂ ਸਾਂਝੀਆਂ
ਸਟੋਕਸ ਨੇ ਆਪਣੀਆਂ ਨਾ ਬਦਲੀਆਂ ਜਾਣ ਵਾਲੀਆਂ ਚੀਜ਼ਾਂ ਦੀ ਵਾਪਸੀ ਦੀ ਅਪੀਲ ਕੀਤੀ ਹੈ। ਇਸ ਆਲਰਾਊਂਡਰ ਨੇ ਸੋਸ਼ਲ ਮੀਡੀਆ ‘ਤੇ ਚੋਰੀ ਹੋਏ ਕੀਮਤੀ ਸਾਮਾਨ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ ਹਨ, ਜਿਸ ਵਿਚ ਤਿੰਨ ਚੇਨ, ਇਕ ਲਾਕੇਟ, ਓਬੀਈ ਮੈਡਲ ਅਤੇ ਪਤਨੀ ਦਾ ਮਹਿੰਗਾ ਹੈਂਡ ਬੈਗ ਆਦਿ ਸ਼ਾਮਲ ਹਨ।
ਇਹ ਖੁਸ਼ਕਿਸਮਤੀ ਸੀ ਕਿ ਚੋਰਾਂ ਨੇ ਬੈਨ ਸਟੋਕਸ ਦੀ ਪਤਨੀ ਅਤੇ ਬੱਚਿਆਂ ਨੂੰ ਕੋਈ ਸਰੀਰਕ ਨੁਕਸਾਨ ਨਹੀਂ ਪਹੁੰਚਾਇਆ। ਸਟੋਕਸ ਦਾ ਕਹਿਣਾ ਹੈ ਕਿ ਚੋਰੀ ਦੀ ਇਸ ਘਟਨਾ ਨੇ ਉਸ ਦੀ ਭਾਵਨਾਤਮਕ ਅਤੇ ਮਾਨਸਿਕ ਸਥਿਤੀ ‘ਤੇ ਬੁਰਾ ਪ੍ਰਭਾਵ ਪਾਇਆ ਹੈ। 33 ਸਾਲਾ ਬੇਨ ਸਟੋਕਸ ਹਾਲ ਹੀ ‘ਚ ਪਾਕਿਸਤਾਨ ਦੌਰੇ ‘ਤੇ ਟੈਸਟ ਸੀਰੀਜ਼ ਖੇਡਣ ਤੋਂ ਬਾਅਦ ਘਰ ਪਰਤਿਆ ਹੈ। ਸਟੋਕਸ ਦਾ ਘਰ ਡਰਹਮ ਦੇ ਕੈਸਲ ਈਡਨ ਇਲਾਕੇ ਵਿੱਚ ਹੈ ਜਿੱਥੇ ਚੋਰਾਂ ਨੇ ਚੋਰੀ ਨੂੰ ਅੰਜਾਮ ਦਿੱਤਾ। ਬੇਨ ਸਟੋਕਸ ਨੇ ਪੁਲਿਸ ਦਾ ਧੰਨਵਾਦ ਕੀਤਾ ਹੈ ਜਿਸ ਨੇ ਉਸਦੀ ਗੈਰ-ਮੌਜੂਦਗੀ ਵਿੱਚ ਪਰਿਵਾਰ ਦੀ ਮਦਦ ਕੀਤੀ।
ਬੈਨ ਸਟੋਕਸ ਨੇ ਕੀਤੀ ਅਪੀਲ…
ਬੇਨ ਸਟੋਕਸ ਨੇ ਸੋਸ਼ਲ ਮੀਡੀਆ ਐਕਸ ‘ਤੇ ਲਿਖਿਆ, ‘ਇਹ ਘਟਨਾ ਉਦੋਂ ਵਾਪਰੀ ਜਦੋਂ ਮੈਂ ਘਰ ‘ਤੇ ਨਹੀਂ ਸੀ। ਉਸ ਸਮੇਂ ਮੇਰੀ ਪਤਨੀ ਅਤੇ ਦੋ ਛੋਟੇ ਬੱਚੇ ਸਨ। ਇਸ ਨੇ ਮੈਨੂੰ ਡੂੰਘਾ ਦੁੱਖ ਪਹੁੰਚਾਇਆ ਹੈ। ਪ੍ਰਮਾਤਮਾ ਦਾ ਸ਼ੁਕਰ ਹੈ ਕਿ ਬਦਮਾਸ਼ਾਂ ਨੇ ਮੇਰੀ ਪਤਨੀ ਅਤੇ ਬੱਚਿਆਂ ਦਾ ਸਰੀਰਕ ਨੁਕਸਾਨ ਨਹੀਂ ਕੀਤਾ। ਇਸ ਘਟਨਾ ਨੇ ਸਾਡੀ ਭਾਵਨਾਤਮਕ ਅਤੇ ਮਾਨਸਿਕ ਸਥਿਤੀ ਨੂੰ ਪ੍ਰਭਾਵਿਤ ਕੀਤਾ ਹੈ। ਮੈਂ ਇੱਥੇ ਕੁਝ ਆਈਟਮਾਂ ਦੀਆਂ ਫੋਟੋਆਂ ਅਪਲੋਡ ਕਰ ਰਿਹਾ ਹਾਂ। ਉਮੀਦ ਹੈ ਕਿ ਇਹ ਪਛਾਣ ਵਿੱਚ ਮਦਦ ਕਰੇਗਾ।
ਇੰਗਲੈਂਡ ਦੀ ਟੀਮ ਨਿਊਜ਼ੀਲੈਡ ਦਾ ਕਰੇਗੀ ਦੌਰਾ…
ਪਾਕਿਸਤਾਨ ਦੌਰੇ ‘ਤੇ, ਇੰਗਲੈਂਡ ਨੇ ਪਹਿਲਾ ਟੈਸਟ ਮੈਚ ਪਾਰੀ ਦੇ ਫਰਕ ਨਾਲ ਜਿੱਤਿਆ ਸੀ ਪਰ ਬਾਅਦ ਦੇ ਦੋ ਟੈਸਟ ਹਾਰ ਗਏ ਸਨ। ਪਾਕਿਸਤਾਨ ਨੇ ਉਨ੍ਹਾਂ ਨੂੰ 3 ਮੈਚਾਂ ਦੀ ਟੈਸਟ ਸੀਰੀਜ਼ ‘ਚ 2-1 ਨਾਲ ਹਰਾਇਆ। ਇੰਗਲੈਂਡ ਨੂੰ ਹੁਣ ਨਵੰਬਰ ‘ਚ ਨਿਊਜ਼ੀਲੈਂਡ ਦਾ ਅਹਿਮ ਦੌਰਾ ਕਰਨਾ ਹੈ ਜਿੱਥੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾਵੇਗੀ।