ਅੱਜ ਹੋਵੇਗਾ ਭਾਰਤ ਅਤੇ ਪਾਕਿਸਤਾਨ ਦਾ T20 World Cup ਮੈਚ
ਅੱਜ ਸ਼ਾਮ 7 ਵਜੇ ਟੀ-20 ਵਿਸ਼ਵ ਕੱਪ 2024 ਲਈ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਹੋਣ ਜਾ ਰਿਹਾ ਹੈ। ਇਸ ਮੈਚ ‘ਚ ਸਭ ਦੀਆਂ ਨਜ਼ਰਾਂ ਮੋਹਾਲੀ ਦੇ ਖਰੜ ਸ਼ਹਿਰ ਦੇ ਰਹਿਣ ਵਾਲੇ ਅਰਸ਼ਦੀਪ ਸਿੰਘ ‘ਤੇ ਹੋਣਗੀਆਂ। ਕਿਉਂਕਿ ਉਹ ਭਾਰਤ ਲਈ ਵਿਕਟਾਂ ਲੈਣ ਵਿੱਚ ਮਾਹਿਰ ਹੈ। ਦੱਸ ਦਈਏ ਕਿ ਉਹ 2022 ਦੇ ਟੀ-20 ਏਸ਼ੀਆ ਕੱਪ ਵਿੱਚ ਸਭ ਤੋਂ ਸਫਲ ਗੇਂਦਬਾਜ਼ ਸਾਬਤ ਹੋਏ ਹਨ ।
ਉਸ ਨੇ ਪਹਿਲੀ ਹੀ ਗੇਂਦ ‘ਤੇ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਦਾ ਵਿਕਟ ਲਿਆ। 2022 ਵਿੱਚ ਅਰਸ਼ਦੀਪ ਨੇ ਚਾਰ ਓਵਰਾਂ ਵਿੱਚ 32 ਦੌੜਾਂ ਦੇ ਕੇ ਟੀਮ ਲਈ ਤਿੰਨ ਵਿਕਟਾਂ ਲਈਆਂ ਸਨ। ਬਾਬਰ ਦੇ ਨਾਲ-ਨਾਲ ਉਸ ਨੇ ਰਿਜ਼ਵਾਨ ਅਤੇ ਆਸਿਫ ਦੀਆਂ ਵਿਕਟਾਂ ਵੀ ਲਈਆਂ।
ਇਹ ਵੀ ਪੜ੍ਹੋ : ਮੋਦੀ ਅੱਜ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਲਈ ਚੁੱਕਣਗੇ ਸਹੁੰ
2022 ਏਸ਼ੀਆ ਕੱਪ ‘ਚ ਅਰਸ਼ਦੀਪ ਸਿੰਘ ਨੂੰ ਕੀਤਾ ਗਿਆ ਸੀ ਟ੍ਰੋਲ
ਇਸ ਦੇ ਨਾਲ ਹੀ ਅਰਸ਼ਦੀਪ ਸਿੰਘ ਨੂੰ 2022 ਏਸ਼ੀਆ ਕੱਪ ‘ਚ ਕਾਫੀ ਟ੍ਰੋਲ ਕੀਤਾ ਗਿਆ ਸੀ। ਪਾਕਿਸਤਾਨ ਖ਼ਿਲਾਫ਼ ਖੇਡੇ ਗਏ ਇਸ ਮੈਚ ਵਿੱਚ ਭਾਰਤੀ ਟੀਮ ਨੂੰ ਪੰਜ ਵਿਕਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੈਚ ‘ਚ ਉਸ ਨੇ 17ਵੇਂ ਓਵਰ ‘ਚ ਪਾਕਿਸਤਾਨੀ ਖਿਡਾਰੀ ਆਸਿਫ ਅਲੀ ਦਾ ਕੈਚ ਛੱਡਿਆ। ਇਸ ਤੋਂ ਬਾਅਦ ਆਸਿਫ ਨੇ 8 ਗੇਂਦਾਂ ‘ਤੇ 16 ਦੌੜਾਂ ਬਣਾ ਕੇ ਪਾਕਿਸਤਾਨ ਨੂੰ ਮੈਚ ਜਿਤਾਇਆ । ਇਸ ਮੈਚ ਵਿੱਚ ਅਰਸ਼ਦੀਪ ਸਿੰਘ ਨੇ ਸਿਰਫ਼ ਇੱਕ ਵਿਕਟ ਲਈ ਸੀ । ਉਹ ਵਿਕਟ ਵੀ ਆਸਿਫ ਦੀ ਸੀ, ਜੋ ਉਸ ਨੂੰ ਆਖਰੀ ਓਵਰ ‘ਚ ਮਿਲੀ। ਇਸ ਕੈਚ ਨੂੰ ਸੁੱਟਣ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਟ੍ਰੋਲ ਕੀਤਾ ਗਿਆ ਤਾਂ ਵਿਰਾਟ ਕੋਹਲੀ ਵੀ ਉਨ੍ਹਾਂ ਦੇ ਸਮਰਥਨ ‘ਚ ਆ ਗਏ ਸਨ ।