ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਸ਼ੈਫਾਲੀ ਬਣੀ ਮੰਥ ਆਫ ਦਿ ਪਲੇਅਰ

0
36
shafali

ਦੁਬਈ, 16 ਦਸੰਬਰ 2025 : ਮਹਿਲਾ ਵਿਸ਼ਵ ਕੱਪ (Women’s World Cup) ਦੇ ਫਾਈਨਲ ਵਿਚ ਪਿਛਲੇ ਮਹੀਨੇ ਦੱਖਣੀ ਅਫਰੀਕਾ ਵਿਰੁੱਧ ਸ਼ਾਦਨਾਰ ਪ੍ਰਦਰਸ਼ਨ ਕਰਨ ਵਾਲੀ ਭਾਰਤੀ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ (Indian opener Shafali Verma) ਨੂੰ ਆਈ. ਸੀ. ਸੀ. (ਕੌਮਾਂਤਰੀ , ਕ੍ਰਿਕਟ ਪ੍ਰੀਸ਼ਦ) ਦੀ ਨਵੰਬਰ ਮਹੀਨੇ ਦੀ `ਮਹੀਨੇ ਦੀ ਸਰਵੋਤਮ ਖਿਡਾਰਨ` (Best player) ਦਾ ਐਵਾਰਡ ਮਿਲਿਆ ਹੈ ।

ਕਿਸ ਤਰ੍ਹਾਂ ਦਾ ਰਿਹਾ ਸ਼ੈਫਾਲੀ ਦਾ ਖੇਡ ਸਫਰ

ਪ੍ਰਤਿਕਾ ਰਾਵਲ ਦੇ ਜ਼ਖ਼ਮੀ ਹੋਣ ਤੋਂ ਬਾਅਦ ਆਪਣੀ ਵਿਸ਼ਵ ਕੱਪ ਮੁਹਿੰਮ ਨੂੰ ਸੈਮੀਫਾਈਨਲ ਵਿਚ ਸ਼ੁਰੂ ਕਰਨ ਵਾਲੀ ਸ਼ੈਫਾਲੀ ਨੇ ਦੱਖਣੀ ਅਫਰੀਕਾ ਵਿਰੁੱਧ ਫਾਈਨਲ ਵਿਚ 78 ਗੇਂਦਾਂ ਵਿਚ 87 ਦੌੜਾਂ ਬਣਾਈਆਂ । ਇਹ ਮਹਿਲਾ ਵਿਸ਼ਵ ਕੱਪ ਫਾਈਨਲ ਵਿਚ ਕਿਸੇ ਭਾਰਤੀ ਸਲਾਮੀ ਬੱਲੇਬਾਜ਼ ਵੱਲੋਂ ਬਣਾਇਆ ਗਿਆ ਸਭ ਤੋਂ ਵੱਡਾ ਸਕੋਰ ਹੈ ।

ਭਾਰਤ ਨੇ ਨਵੀਂ ਮੁੰਬਈ ਵਿਚ ਖੇਡੇ ਗਏ ਫਾਈਨਲ ਵਿਚ ਉਸਦੀ ਸ਼ਾਨਦਾਰ ਬੱਲੇਬਾਜ਼ੀ ਦੇ ਦਮ `ਤੇ 7 ਵਿਕਟਾਂ `ਤੇ 298 ਦੌੜਾਂ ਬਣਾਈਆਂ ਸਨ। ਟੀਮ ਨੇ ਇਸ ਤੋਂ ਬਾਅਦ 52 ਦੌੜਾਂ ਨਾਲ ਮੈਚ ਜਿੱਤ ਕੇ ਪਹਿਲੀ ਵਾਰ ਇਸ ਖਿਤਾਬ ਨੂੰ ਆਪਣੇ ਨਾਂ ਕੀਤਾ । ਸ਼ੈਫਾਲੀ ਨੇ ਪਹਿਲੀ ਵਿਕਟ ਲਈ ਸਮਿਤੀ ਦੇ ਨਾਲ 104 ਦੌੜਾਂ ਦੀ ਸਾਂਝੇਦਾਰੀ ਕਰ ਕੇ ਵੱਡੇ ਸਕੋਰ ਦੀ ਨੀਂਹ ਰੱਖੀ। ਇਸ 21 ਸਾਲਾ ਬੱਲੇਬਾਜ਼ ਨੇ ਥਾਈਲੈਂਡ ਦੀ ਥੀਪੈਚਾ ਪੁਥਾਵੇਂਗ ਤੇ ਯੂ. ਏ. ਈ. ਦੀ ਈਸ਼ਾ ਓਝਾ ਨੂੰ ਪਛਾੜ ਕੇ ਆਪਣਾ ਪਹਿਲਾ `ਮਹੀਨੇ ਦੀ ਸਰਵੋਤਮ -ਖਿਡਾਰਨ` ਦਾ ਐਵਾਰਡ ਜਿੱਤਿਆ ।

ਸ਼ੈਫਾਲੀ ਨੇ ਕੀ ਆਖਿਆ

ਸ਼ੈਫਾਲੀ ਨੇ ਕਿਹਾ ਕਿ ਆਈ. ਸੀ. ਸੀ.. ਮਹਿਲਾ ਕ੍ਰਿਕਟ ਵਿਸ਼ਵ ਕੱਪ ਵਿਚ ਮੇਰਾ ਪਹਿਲਾ ਤਜਰਬਾ ਮੇਰੀਆਂ ਉਮੀਦਾਂ ਦੇ ਮੁਤਾਬਕ ਨਹੀਂ ਰਿਹਾ ਪਰ ਇਹ ਮੇਰੀ ਕਲਪਨਾ ਤੇ ਉਮੀਦਾਂ ਤੋਂ ਕਿਤੇ ਬਿਹਤਰ ਤਰੀਕੇ ਨਾਲ ਖਤਮ ਹੋਇਆ। ਮੈਂ ਧੰਨਵਾਦੀ ਹਾਂ ਕਿ ਮੈਂ ਫਾਈਨਲ ਵਿਚ ਟੀਮ ਦੀ ਸਫਲਤਾ ਵਿਚ ਯੋਗਦਾਨ ਦੇ ਸਕੀ ਤੇ ਘਰੇਲੂ ਦਰਸ਼ਕਾਂ ਦੇ ਸਾਹਮਣੇ ਪਹਿਲੀ ਵਾਰ ਵਿਸ਼ਵ ਕੱਪ ਜਿੱਤਣ ਦੇ ਇਤਿਹਾਸ ਦਾ ਹਿੱਸਾ ਬਣ ਸਕੀ ।

ਉਹ ਨਵੰਬਰ ਮਹੀਨੇ ਲਈ ਸਰਵੋਤਮ ਮਹਿਲਾ ਖਿਡਾਰੀ ਚੁਣੇ ਜਾਣ `ਤੇ ਅਸਲ ਵਿਚ ਸਨਮਾਨਿਤ ਮਹਿਸੂਸ ਕਰ ਰਹੀ ਹਾਂ। ਮੈਂ ਇਹ ਐਵਾਰਡ ਆਪਣੀ ਟੀਮ ਦੀਆਂ ਸਾਥਣਾਂ, ਆਪਣੇ ਸਾਰੇ ਕੋਚਾਂ, ਪਰਿਵਾਰ ਤੇ ਉਨ੍ਹਾਂ ਸਾਰਿਆਂ ਨੂੰ ਸਪਿਤ ` ਕਰਦੀ ਹਾਂ ਜਿਨ੍ਹਾਂ ਨੇ ਹੁਣ ਤੱਕ ਮੇਰੀ ਯਾਤਰਾ `ਵਿਚ ਮੇਰਾ ਸਾਥ ਦਿੱਤਾ ਹੈ । ਅਸੀਂ ਇਕ ਟੀਮ ਦੇ ਰੂਪ ਵਿਚ ਜਿੱਤਦੇ ਤੇ ਹਾਰਦੇ ਹਾਂ, ਇਹ ਗੱਲ ਇਸ ਐਵਾਰਡ `ਤੇ ਵੀ ਲਾਗੂ ਹੁੰਦੀ ਹੈ ।

Read more : IPL 2025: ਮੁੰਬਈ ਇੰਡੀਅਨਜ਼ ਨੇ ਬੱਲੇਬਾਜ਼ੀ ਕਰਨ ਦਾ ਕੀਤਾ ਫ਼ੈਸਲਾ

LEAVE A REPLY

Please enter your comment!
Please enter your name here