PM ਮੋਦੀ ਕੱਲ੍ਹ ਸਵੇਰੇ 11 ਵਜੇ ਭਾਰਤੀ ਕ੍ਰਿਕਟ ਟੀਮ ਨਾਲ ਕਰਨਗੇ ਮੁਲਾਕਾਤ || Latest News

0
55
PM Modi will meet the Indian cricket team at 11 am tomorrow

PM ਮੋਦੀ ਕੱਲ੍ਹ ਸਵੇਰੇ 11 ਵਜੇ ਭਾਰਤੀ ਕ੍ਰਿਕਟ ਟੀਮ ਨਾਲ ਕਰਨਗੇ ਮੁਲਾਕਾਤ

ਟੀ-20 ਵਿਸ਼ਵ ਕੱਪ 2024 ਜਿੱਤਣ ਤੋਂ ਬਾਅਦ ਟੀਮ ਇੰਡੀਆ ਨੂੰ ਵਾਪਸ ਭਾਰਤ ਲਿਆਉਣ ਦੇ ਲਈ ਏਅਰ ਇੰਡੀਆ ਦੀ ਚਾਰਟਡ ਫਲਾਈਟ ਬਾਰਬਾਡੋਸ ਪਹੁੰਚ ਚੁੱਕੀ ਹੈ। ਵੀਰਵਾਰ ਸਵੇਰੇ 6 ਵਜੇ ਤੱਕ ਟੀਮ ਇੰਡੀਆ ਦਿੱਲੀ ਪਹੁੰਚ ਸਕਦੀ ਹੈ। ਜਿੱਥੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਯਾਨੀ 4 ਜੁਲਾਈ ਨੂੰ ਟੀਮ ਇੰਡੀਆ ਨਾਲ ਸਵੇਰੇ 11 ਵਜੇ ਮੁਲਾਕਾਤ ਕਰਨਗੇ। ਟੀਮ ਨੂੰ ਏਅਰ ਇੰਡੀਆ ਦੀ ‘ਚੈਂਪੀਅਨਜ਼ 24 ਵਰਲਡ ਕੱਪ (AIC24WC)’ ਚਾਰਟਰਡ ਫਲਾਈਟ ਰਾਹੀਂ ਵਾਪਸ ਲਿਆਂਦਾ ਜਾ ਰਿਹਾ ਹੈ।

ਪ੍ਰੋਗਰਾਮ ਦੀ ਹਾਲੇ ਤੱਕ ਨਹੀਂ ਹੋਈ ਕੋਈ ਪੁਸ਼ਟੀ

ਟੀਮ ਦੇ ਬ੍ਰਿਜਟਾਊਨ ਤੋਂ ਸਿੱਧਾ ਦਿੱਲੀ ਪਹੁੰਚਣ ਦੀ ਉਮੀਦ ਹੈ। ਜਿੱਥੇ ਪਹੁੰਚਣ ਤੋਂ ਬਾਅਦ ਖਿਡਾਰੀਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਨਮਾਨਿਤ ਕੀਤਾ ਜਾਵੇਗਾ, ਪਰ ਉਸ ਪ੍ਰੋਗਰਾਮ ਦੀ ਹਾਲੇ ਤੱਕ ਕੋਈ ਪੁਸ਼ਟੀ ਨਹੀਂ ਹੋਈ ਹੈ ਅਤੇ ਨਾ ਹੀ BCCI ਵੱਲੋਂ ਕੋਈ ਅਧਿਕਾਰਿਤ ਬਿਆਨ ਆਇਆ ਹੈ। ਦਿੱਲੀ ਪਹੁੰਚਣ ਵਿੱਚ 16 ਘੰਟੇ ਦਾ ਸਮਾਂ ਲੱਗੇਗਾ, ਜਿੱਥੇ ਟੀਮ ਵੀਰਵਾਰ ਨੂੰ ਭਾਰਤੀ ਸਮੇਂ ਅਨੁਸਾਰ ਸਵੇਰੇ 6 ਵਜੇ ਤੱਕ ਲੈਂਡ ਕਰੇਗੀ।

ਇਹ ਵੀ ਪੜ੍ਹੋ : ਮਾਨਸਾ ‘ਚ ਵੱਡੀ ਵਾਰਦਾਤ , ਪਤੀ ਨੇ ਆਪਣੀ ਹੀ ਪਤਨੀ ਦਾ ਬੇਰਹਿਮੀ ਨਾਲ ਕੀਤਾ ਕਤਲ

17 ਸਾਲ ਬਾਅਦ ਬਣੀ ਚੈਂਪੀਅਨ

ਦਰਅਸਲ , ਭਾਰਤੀ ਟੀਮ ਨੂੰ ਸੋਮਵਾਰ ਨੂੰ ਭਾਰਤ ਆਉਣ ਦੇ ਲਈ ਨਿਊਯਾਰਕ ਦੇ ਲਈ ਉਡਾਣ ਭਰਨੀ ਸੀ, ਪਰ ਖਰਾਬ ਮੌਸਮ ਕਾਰਨ ਉਹ ਆ ਨਹੀਂ ਸਕੇ । ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਅਟਲਾਂਟਿਕ ਵਿੱਚ ਆਉਣ ਵਾਲੇ ਬੇਰਿਲ ਤੂਫ਼ਾਨ ਦੇ ਕਾਰਨ 210 ਕਿਮੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਸਨ। ਭਾਰਤੀ ਟੀਮ 17 ਸਾਲ ਬਾਅਦ ਇਸ ਟੂਰਨਾਮੈਂਟ ਵਿੱਚ ਚੈਂਪੀਅਨ ਬਣੀ ਹੈ। ਉਨ੍ਹਾਂ ਨੇ 29 ਜੂਨ ਨੂੰ ਟੀ-20 ਵਿਸ਼ਵ ਕੱਪ ਜਿੱਤਿਆ ਸੀ।

LEAVE A REPLY

Please enter your comment!
Please enter your name here