ਪੀ. ਬੀ. ਕੇ. ਐਸ. ਤੇ ਜੀ. ਟੀ. ਦੀਆਂ ਟੀਮਾਂ ਖੇਡਣਗੀਆਂ ਕ੍ਰਿਕਟ ਮੈਚ

0
27
cricket match

ਮੋਹਾਲੀ, 30 ਮਾਰਚ 2026 : ਪੰਜਾਬ ਦੇ ਮੋਹਾਲੀ ਵਿਖੇ ਬਣੇ ਨਿਊ ਚੰਡੀਗੜ੍ਹ ਸਥਿਤ ਮਹਾਰਾਜਾ ਯਾਦਵਿੰਦਰ ਸਿੰਘ ਸਟੇਡੀਅਮ (Maharaja Yadvinder Singh Stadium) ਵਿਖੇ ਪੀ. ਬੀ. ਕੇ. ਐਸ. ਤੇ ਜੀ. ਟੀ. ਵਿਚਾਲੇ ਕ੍ਰਿਕਟ ਮੈਚ (Cricket match) ਖੇਡਣ ਦਾ ਸਮਾਚਾਰ ਹੈ ।

ਕਦੋਂ ਹੋਵੇਗਾ ਇਹ ਮੈਚ

ਮਿਲੀ ਜਾਣਕਾਰੀ ਮੁਤਾਬਕ ਪੰਜਾਬ ਕਿੰਗਜ਼ ਇਲੈਵਨ (Punjab Kings Eleven) (ਪੀ. ਬੀ. ਕੇ. ਐਸ.) ਅਤੇ ਗੁਜਰਾਤ ਟਾਈਟਨਸ (Gujarat Titans) (ਜੀ. ਟੀ.) ਦਾ ਮੈਚ 31 ਮਾਰਚ ਕੱਲ੍ਹ ਸ਼ਾਮ 7:30 ਵਜੇ ਮੋਹਾਲੀ ਦੇ ਨਿਊ ਚੰਡੀਗੜ੍ਹ ਸਥਿਤ ਮਹਾਰਾਜਾ ਯਾਦਵਿੰਦਰ ਸਿੰਘ (ਪੀ. ਸੀ. ਏ.) ਸਟੇਡੀਅਮ ਵਿੱਚ ਹੋਵੇਗਾ । ਦੋਵੇਂ ਟੀਮਾਂ ਮੈਚ ਲਈ ਚੰਡੀਗੜ੍ਹ ਪਹੁੰਚ ਗਈਆਂ ਹਨ । ਜਾਣਕਾਰੀ ਮੁਤਾਬਕ ਦੋਵੇਂ ਟੀਮਾਂ ਅੱਜ ਸਟੇਡੀਅਮ ਵਿੱਚ ਅਭਿਆਸ ਕਰਨਗੀਆਂ ਤੇ ਸ਼ਾਮ 5:30 ਵਜੇ ਪੰਜਾਬ ਕਿੰਗਜ਼ ਇਲੈਵਨ ਦੇ ਮੁੱਖ ਕੋਚ ਰਿੱਕੀ ਪੋਂਟਿੰਗ ਆਪਣੀ ਟੀਮ ਦੀਆਂ ਤਿਆਰੀਆਂ ਬਾਰੇ ਅਪਡੇਟ ਦੇਣਗੇ ।

ਟੀਮਾਂ ਵਲੋਂ ਅਭਿਆਸ ਦੌਰਾਨ ਸਮਝਿਆ ਜਾਵੇੇਗਾ ਪਿੱਚ ਨੂੰ

ਇਹ ਕਿੰਗਜ਼ ਇਲੈਵਨ ਪੰਜਾਬ ਦਾ ਘਰੇਲੂ ਮੈਦਾਨ ਹੈ । ਪੰਜਾਬ ਦੀ ਟੀਮ ਇੱਥੇ ਕਈ ਦਿਨਾਂ ਤੋਂ ਅਭਿਆਸ ਕਰ ਰਹੀ ਹੈ । ਇਸ ਦੌਰਾਨ ਗੁਜਰਾਤ ਦੀ ਟੀਮ ਐਤਵਾਰ ਸ਼ਾਮ ਨੂੰ ਚੰਡੀਗੜ੍ਹ ਪਹੁੰਚੀ । ਪੰਜਾਬ ਨੂੰ ਘਰੇਲੂ ਮੈਦਾਨ ਦਾ ਫਾਇਦਾ ਹੋਵੇਗਾ । ਅੱਜ ਅਭਿਆਸ ਦੇ ਨਾਲ-ਨਾਲ, ਗੁਜਰਾਤ ਦੀ ਟੀਮ ਮੈਦਾਨ ਅਤੇ ਪਿੱਚ ਨੂੰ ਸਮਝਣ ਦੀ ਵੀ ਕੋਸਿ਼ਸ਼ ਕਰੇਗੀ ।

LEAVE A REPLY

Please enter your comment!
Please enter your name here