ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2025 ਦਾ ਉਤਸ਼ਾਹ ਹੁਣ ਮੁੱਲਾਂਪੁਰ ਦੇ ਮਹਾਰਾਜਾ ਯਾਦਵਿੰਦਰਾ ਸਿੰਘ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਦੇਖਣ ਨੂੰ ਮੀਲੇਗਾ।ਗੁਜਰਾਤ ਟਾਈਟਨਸ ਅਤੇ ਮੁੰਬਈ ਇੰਡੀਅਨਜ਼ 30 ਮਈ ਨੂੰ ਹੋਣ ਵਾਲੇ ਐਲੀਮੀਨੇਟਰ ਮੈਚ ਵਿੱਚ ਆਹਮੋ-ਸਾਹਮਣੇ ਹੋਣਗੇ, ਜਿਸ ਵਿੱਚ ਹਾਰਨ ਵਾਲੀ ਟੀਮ ਦਾ ਸਫ਼ਰ ਖਤਮ ਹੋ ਜਾਵੇਗਾ। ਰੋਹਿਤ ਸ਼ਰਮਾ ਦੀ ਮੁੰਬਈ ਇੰਡੀਅਨਜ਼ ਟੀਮ ਵੀ ਬੁੱਧਵਾਰ ਨੂੰ ਚੰਡੀਗੜ੍ਹ ਪਹੁੰਚੀ। ਇਸ ਦੌਰਾਨ ਮੋਹਾਲੀ ਪੁਲਿਸ ਨੇ ਮੈਚ ਲਈ ਟ੍ਰੈਫਿਕ ਰੂਟ ਜਾਰੀ ਕਰ ਦਿੱਤਾ ਹੈ।
ਹਰਿਆਣਾ ਦਾ ਜਵਾਨ ਜੰਮੂ-ਕਸ਼ਮੀਰ ‘ਚ ਸ਼ਹੀਦ; ਜੱਦੀ ਪਿੰਡ ‘ਚ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸਸਕਾਰ
ਇਹ ਮੈਚ ਗੁਜਰਾਤ ਦੇ ਕਪਤਾਨ ਸ਼ੁਭਮਨ ਗਿੱਲ ਲਈ ਇੱਕ ਵੱਡੀ ਪ੍ਰੀਖਿਆ ਸਾਬਤ ਹੋਵੇਗਾ। ਜੇਕਰ ਉਸਦੀ ਟੀਮ ਇਹ ਮੈਚ ਜਿੱਤ ਜਾਂਦੀ ਹੈ, ਤਾਂ ਇਹ ਦੂਜੇ ਕੁਆਲੀਫਾਇਰ ਵਿੱਚ ਪਹੁੰਚ ਜਾਵੇਗੀ, ਜਦੋਂ ਕਿ ਹਾਰਨ ਵਾਲੀ ਟੀਮ ਟੂਰਨਾਮੈਂਟ ਤੋਂ ਬਾਹਰ ਹੋ ਜਾਵੇਗੀ। ਜ਼ਿਕਰਯੋਗ ਹੈ ਕਿ ਗੁਜਰਾਤ ਟਾਈਟਨਜ਼ ਟੀਮ ਨੇ ਮੁੱਲਾਂਪੁਰ ਦੇ ਮੈਦਾਨ ‘ਤੇ ਜ਼ੋਰਦਾਰ ਅਭਿਆਸ ਸੈਸ਼ਨ ਕੀਤਾ। ਕਪਤਾਨ ਸ਼ੁਭਮਨ ਗਿੱਲ ਦੀ ਅਗਵਾਈ ਵਿੱਚ, ਸਾਈਂ ਸੁਦਰਸ਼ਨ, ਕਰੁਣ ਸ਼ਰਮਾ ਅਤੇ ਹੋਰ ਖਿਡਾਰੀਆਂ ਨੇ ਮੈਦਾਨ ‘ਤੇ ਪਹੁੰਚਦੇ ਹੀ ਦੌੜ ਅਤੇ ਅਭਿਆਸ ਕੀਤਾ। ਤੰਦਰੁਸਤੀ ਵਧਾਉਣ ਲਈ, ਖਿਡਾਰੀਆਂ ਨੇ ਕੁਝ ਸਮੇਂ ਲਈ ਫੁੱਟਬਾਲ ਵੀ ਖੇਡਿਆ। ਇਸ ਤੋਂ ਬਾਅਦ, ਟੀਮ ਨੇ ਲੰਬੇ ਸ਼ਾਟ, ਕੈਚਿੰਗ ਅਤੇ ਬੱਲੇਬਾਜ਼ੀ ਅਭਿਆਸ ਵਿੱਚ ਸਖ਼ਤ ਮਿਹਨਤ ਕੀਤੀ।
ਦੱਸ ਦਈਏ ਕਿ ਆਈਪੀਐਲ ਦੇ ਇਸ ਸੀਜ਼ਨ ਵਿੱਚ ਪਹਿਲਾ ਕੁਆਲੀਫਾਇਰ 29 ਮਈ ਨੂੰ ਖੇਡਿਆ ਜਾਵੇਗਾ ਅਤੇ ਐਲੀਮੀਨੇਟਰ 30 ਮਈ ਨੂੰ ਮੁੱਲਾਂਪੁਰ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਸ ਲਈ ਟੀਮਾਂ ਦਾ ਆਉਣਾ ਜਾਰੀ ਹੈ। ਅੱਜ ਰਾਇਲ ਚੈਲੇਂਜਰਜ਼ ਬੰਗਲੌਰ ਦੀ ਟੀਮ ਵੀ ਸ਼ਹਿਰ ਪਹੁੰਚੇਗੀ ਅਤੇ ਅਭਿਆਸ ਵਿੱਚ ਹਿੱਸਾ ਲਵੇਗੀ। ਇਸ ਤੋਂ ਪਹਿਲਾਂ ਪੰਜਾਬ ਕਿੰਗਜ਼ ਦੀ ਟੀਮ ਵੀ ਸ਼ਹਿਰ ਪਹੁੰਚ ਚੁੱਕੀ ਹੈ।