ਗੁਜਰਾਤ ਟਾਈਟਨਸ ਨੂੰ ਨਿਊਜ਼ੀਲੈਂਡ ਦੇ ਸਟਾਰ ਆਲਰਾਊਂਡਰ ਗਲੇਨ ਫਿਲਿਪਸ ਦਾ ਬਦਲ ਮਿਲ ਗਿਆ ਹੈ। ਇਸ ਟੀਮ ਨੇ ਸ਼੍ਰੀਲੰਕਾ ਦੇ ਸਾਬਕਾ ਕਪਤਾਨ ਅਤੇ ਆਲਰਾਊਂਡਰ ਦਾਸੁਨ ਸ਼ਨਾਕਾ ਨੂੰ ਟੀਮ ਵਿੱਚ ਸ਼ਾਮਲ ਕੀਤਾ ਹੈ। ਸ਼ਨਾਕਾ ਹੁਣ ਪੂਰੇ ਸੀਜ਼ਨ ਲਈ ਟੀਮ ਨਾਲ ਰਹੇਗਾ। ਫਿਲਿਪਸ ਨੂੰ ਕਮਰ ਦੀ ਸੱਟ ਕਾਰਨ ਘਰ ਪਰਤਣਾ ਪਿਆ।
ਹਰਿਆਣਾ ਦੇ ਭਿਵਾਨੀ ‘ਚ ਗੋਦਾਮ ਨੂੰ ਲੱਗੀ ਭਿਆਨਕ ਅੱਗ, ਹੋਏ ਦੋ ਵੱਡੇ ਧਮਾਕੇ!
ਗੁਜਰਾਤ ਨੇ ਨਿਲਾਮੀ ਵਿੱਚ ਫਿਲਿਪਸ ਨੂੰ 2 ਕਰੋੜ ਰੁਪਏ ਦੇ ਆਧਾਰ ਮੁੱਲ ‘ਤੇ ਖਰੀਦਿਆ ਸੀ। ਹਾਲਾਂਕਿ, ਉਹ ਫੀਲਡਿੰਗ ਕਰਦੇ ਸਮੇਂ ਜ਼ਖਮੀ ਹੋ ਗਿਆ ਅਤੇ ਪੂਰੇ ਸੀਜ਼ਨ ਲਈ ਟੀਮ ਤੋਂ ਬਾਹਰ ਰਿਹਾ। ਉਸਨੂੰ ਇੱਕ ਵੀ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ। ਗੁਜਰਾਤ ਟਾਈਟਨਜ਼ ਨੇ ਇੱਕ ਬਿਆਨ ਜਾਰੀ ਕਰਕੇ ਫਿਲਿਪਸ ਦੀ ਸੱਟ ਦੀ ਪੁਸ਼ਟੀ ਕੀਤੀ ਅਤੇ ਉਸਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। ਗੁਜਰਾਤ ਨੇ ਇੱਕ ਬਿਆਨ ਵਿੱਚ ਕਿਹਾ, “ਗੁਜਰਾਤ ਟਾਈਟਨਜ਼ ਫਿਲਿਪਸ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹੈ।” ਗੁਜਰਾਤ ਦੀ ਟੀਮ ਇਸ ਸਮੇਂ ਅੰਕ ਸੂਚੀ ਵਿੱਚ ਦੂਜੇ ਸਥਾਨ ‘ਤੇ ਹੈ।
ਦੱਸ ਦਈਏ ਕਿ ਸ਼ਨਾਕਾ ਨੇ ਸ਼੍ਰੀਲੰਕਾ ਲਈ 102 ਟੀ-20 ਮੈਚ ਖੇਡੇ ਹਨ। ਉਹ 2023 ਵਿੱਚ ਵੀ ਗੁਜਰਾਤ ਟਾਈਟਨਸ ਨਾਲ ਰਿਹਾ ਹੈ। ਇਸ ਆਲਰਾਊਂਡਰ ਨੇ ਉਸ ਸੀਜ਼ਨ ਵਿੱਚ ਸਿਰਫ਼ ਤਿੰਨ ਮੈਚ ਖੇਡੇ ਸਨ। ਉਸਨੂੰ 75 ਲੱਖ ਰੁਪਏ ਦੇ ਬੇਸ ਪ੍ਰਾਈਸ ‘ਤੇ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।