IPL 2025: ਅੱਜ ਮੁੰਬਈ ਇੰਡੀਅਨਜ਼ ਤੇ ਗੁਜਰਾਤ ਟਾਈਟਨਜ਼ ਵਿਚਕਾਰ ਹੋਵੇਗਾ ਐਲੀਮੀਨੇਟਰ ਮੈਚ

0
51

ਆਈਪੀਐਲ 2025 ਦਾ ਐਲੀਮੀਨੇਟਰ ਮੈਚ ਅੱਜ ਪੰਜਾਬ ਦੇ ਮੁੱਲਾਂਪੁਰ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਹ ਮੈਚ ਮੁੰਬਈ ਇੰਡੀਅਨਜ਼ ਅਤੇ ਗੁਜਰਾਤ ਟਾਈਟਨਜ਼ ਵਿਚਕਾਰ ਹੋਵੇਗਾ। ਇਹ ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ।
ਹਮੀਰਪੁਰ ‘ਚ ਨਿੱਜੀ ਤੇ HRTC ਬੱਸ ਦੀ ਹੋਈ ਭਿਆਨਕ ਟੱਕਰ
ਇਹ ਮੈਚ ਕਈ ਤਰੀਕਿਆਂ ਨਾਲ ਖਾਸ ਹੈ, ਖਾਸ ਕਰਕੇ ਗੁਜਰਾਤ ਟਾਈਟਨਜ਼ ਦੇ ਕਪਤਾਨ ਸ਼ੁਭਮਨ ਗਿੱਲ ਲਈ, ਜੋ ਭਾਰਤੀ ਟੈਸਟ ਟੀਮ ਦੇ ਕਪਤਾਨ ਬਣਨ ਤੋਂ ਬਾਅਦ ਪਹਿਲੀ ਵਾਰ ਆਪਣੇ ਘਰੇਲੂ ਮੈਦਾਨ ‘ਤੇ ਖੇਡਣਗੇ। ਸ਼ੁਭਮਨ ਗਿੱਲ ਨੇ ਇਸ ਸੀਜ਼ਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ 649 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ, ਸਲਾਮੀ ਬੱਲੇਬਾਜ਼ ਸਾਈ ਸੁਦਰਸ਼ਨ ਨੇ ਵੀ ਹੁਣ ਤੱਕ 679 ਦੌੜਾਂ ਬਣਾਈਆਂ ਹਨ।

ਜ਼ਿਕਰਯੋਗ ਹੈ ਕਿ ਅੱਜ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਹਲਕੀ ਬਾਰਿਸ਼ ਹੋਈ। ਮੈਚ ਦੌਰਾਨ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ।

ਦੱਸ ਦਈਏ ਕਿ ਦੋਵੇਂ ਟੀਮਾਂ ਪਲੇਆਫ ਵਿੱਚ ਦੂਜੀ ਵਾਰ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ। ਇਸ ਤੋਂ ਪਹਿਲਾਂ ਉਹ 2023 ਦੇ ਕੁਆਲੀਫਾਇਰ-2 ਵਿੱਚ ਭਿੜੇ ਸਨ। ਉਦੋਂ ਗੁਜਰਾਤ ਨੇ ਮੁੰਬਈ ਨੂੰ 62 ਦੌੜਾਂ ਨਾਲ ਹਰਾਇਆ ਸੀ। ਗੁਜਰਾਤ ਟਾਈਟਨਜ਼ ਨੇ ਲੀਗ ਪੜਾਅ ਵਿੱਚ 14 ਵਿੱਚੋਂ 9 ਮੈਚ ਜਿੱਤੇ ਅਤੇ 5 ਹਾਰੇ ਅਤੇ ਅੰਕ ਸੂਚੀ ਵਿੱਚ ਤੀਜੇ ਸਥਾਨ ‘ਤੇ ਰਿਹਾ।

ਇਸ ਦੌਰਾਨ ਮੁੰਬਈ ਇੰਡੀਅਨਜ਼ ਨੇ ਇਸ ਸੀਜ਼ਨ ਦੀ ਸ਼ੁਰੂਆਤ ਹੌਲੀ ਰਹੀ ਪਰ ਟੀਮ ਨੇ ਵਾਪਸੀ ਕੀਤੀ ਅਤੇ 14 ਵਿੱਚੋਂ 8 ਮੈਚ ਜਿੱਤੇ ਅਤੇ 6 ਹਾਰੇ, ਜਿਸ ਨਾਲ ਟੀਮ ਨੂੰ ਚੌਥਾ ਸਥਾਨ ਹਾਸਲ ਕਰਨ ਵਿੱਚ ਮਦਦ ਮਿਲੀ। ਅੱਜ ਦਾ ਮੈਚ ਨਾਕਆਊਟ ਹੋਵੇਗਾ, ਭਾਵ ਹਾਰਨ ਵਾਲੀ ਟੀਮ ਦਾ ਸਫ਼ਰ ਇੱਥੇ ਹੀ ਖਤਮ ਹੋ ਜਾਵੇਗਾ, ਜਦੋਂ ਕਿ ਜਿੱਤਣ ਵਾਲੀ ਟੀਮ ਕੁਆਲੀਫਾਇਰ-2 ਵਿੱਚ ਪਹੁੰਚ ਜਾਵੇਗੀ, ਜਿੱਥੇ ਇਸਦਾ ਸਾਹਮਣਾ ਪੰਜਾਬ ਨਾਲ ਹੋਵੇਗਾ।

LEAVE A REPLY

Please enter your comment!
Please enter your name here