4 ਸਾਲ ਦੇ ਲੰਬੇ ਸਫਰ ਤੋਂ ਬਾਅਦ ਅਲੱਗ ਹੋਏ Hardik Pandya ਤੇ Natasa
ਭਾਰਤੀ ਕ੍ਰਿਕਟਰ ਹਾਰਦਿਕ ਪੰਡਯਾ ਅਤੇ ਪਤਨੀ ਨਤਾਸ਼ਾ ਸਟੈਨਕੋਵਿਚ 4 ਸਾਲ ਦੇ ਲੰਬੇ ਸਫਰ ਤੋਂ ਬਾਅਦ ਅਲੱਗ ਹੋ ਗਏ ਹਨ | ਹਾਰਦਿਕ ਅਤੇ ਨਤਾਸ਼ਾ ਨੇ ਇੰਸਟਾਗ੍ਰਾਮ ‘ਤੇ ਪੋਸਟ ਸਾਂਝੀ ਕਰ ਕੇ ਪ੍ਰਸ਼ੰਸਕਾਂ ਨੂੰ ਇਹ ਜਾਣਕਾਰੀ ਦਿੱਤੀ ਹੈ। ਪਿਛਲੇ ਕਾਫੀ ਸਮੇਂ ਤੋਂ ਉਹਨਾਂ ਦੇ ਵੱਖ ਹੋਣ ਦੀਆਂ ਖਬਰਾਂ ਨੇ ਜ਼ੋਰ ਫੜਿਆ ਹੋਇਆ ਸੀ | ਹਾਲ ਹੀ ਦੇ ਵਿੱਚ ਨਤਾਸ਼ਾ ਵੀ ਆਪਣੇ ਪੇਕੇ ਘਰ ਗਈ ਸੀ। ਇਸ ਦੇ ਨਾਲ ਹੀ ਅੰਬਾਨੀਆਂ ਦੇ ਵਿਆਹ ਵਿੱਚ ਵੀ ਹਾਰਦਿਕ ਨੂੰ ਇਕੱਲੇ ਮਸਤੀ ਕਰਦੇ ਦੇਖਿਆ ਗਿਆ। ਪੋਸਟ ਸ਼ੇਅਰ ਕਰਕੇ ਹਾਰਦਿਕ ਨੇ ਦੱਸਿਆ ਕਿ ਇਹ ਫੈਸਲਾ ਦੋਵਾਂ ਲਈ ਕਿੰਨਾ ਔਖਾ ਸੀ।
ਰਿਸ਼ਤੇ ਨੂੰ ਬਚਾਉਣ ਦੀ ਕੀਤੀ ਪੂਰੀ ਕੋਸ਼ਿਸ਼
ਪੋਸਟ ਸ਼ੇਅਰ ਕਰਦੇ ਹੋਏ ਹਾਰਦਿਕ ਨੇ ਲਿਖਿਆ- “ਚਾਰ ਸਾਲ ਇਕੱਠੇ ਰਹਿਣ ਤੋਂ ਬਾਅਦ ਨਤਾਸ਼ਾ ਅਤੇ ਮੈਂ ਆਪਸੀ ਸਹਿਮਤੀ ਨਾਲ ਵੱਖ ਹੋਣ ਦਾ ਫੈਸਲਾ ਕੀਤਾ ਹੈ। ਅਸੀਂ ਇਸ ਰਿਸ਼ਤੇ ਨੂੰ ਬਚਾਉਣ ਲਈ ਆਪਣੀ ਪੂਰੀ ਕੋਸ਼ਿਸ਼ ਕੀਤੀ ਅਤੇ ਸਭ ਕੁਝ ਲਗਾ ਦਿੱਤਾ ਪਰ ਹੁਣ ਸਾਨੂੰ ਲੱਗਦਾ ਹੈ ਕਿ ਇਹ ਸਾਡੇ ਦੋਵਾਂ ਲਈ ਸਹੀ ਫੈਸਲਾ ਹੈ। ਇਹ ਸਾਡੇ ਲਈ ਬਹੁਤ ਮੁਸ਼ਕਿਲ ਫੈਸਲਾ ਸੀ, ਇਕੱਠੇ ਬਿਤਾਏ ਖੁਸ਼ੀ ਦੇ ਪਲ, ਆਪਸੀ ਰਿਸਪੈਕਟ ਅਤੇ ਇੱਕ ਦੂਜੇ ਦਾ ਸਾਥ, ਜੋ ਵੀ ਅਸੀਂ ਇਕੱਠੇ ਬਿਤਾਇਆ ਅਤੇ ਆਨੰਦ ਮਾਣਿਆ, ਅਸੀਂ ਇੱਕ ਪਰਿਵਾਰ ਦੇ ਰੂਪ ਵਿੱਚ ਅੱਗੇ ਵਧੇ।”
ਅਗਸਤਿਆ ਨੂੰ ਆਪਣੀ ਜ਼ਿੰਦਗੀ ਵਿੱਚ ਪਾ ਕੇ ਬਹੁਤ ਖੁਸ਼ਕਿਸਮਤ
ਹਾਰਦਿਕ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਬੇਟੇ ਅਗਸਤਿਆ ਦੀ ਦੇਖਭਾਲ ਕੌਣ ਕਰੇਗਾ। ਉਨ੍ਹਾਂ ਲਿਖਿਆ- “ਅਸੀਂ ਅਗਸਤਿਆ ਨੂੰ ਆਪਣੀ ਜ਼ਿੰਦਗੀ ਵਿੱਚ ਪਾ ਕੇ ਬਹੁਤ ਖੁਸ਼ਕਿਸਮਤ ਹਾਂ, ਜੋ ਹਮੇਸ਼ਾ ਇੰਝ ਹੀ ਸਾਡੀ ਜ਼ਿੰਦਗੀ ਦਾ ਆਧਾਰ ਰਹੇਗਾ। ਅਸੀਂ ਦੋਵੇਂ ਮਿਲ ਕੇ ਉਸ ਦੀ ਦੇਖਭਾਲ ਕਰਾਂਗੇ। ਅਸੀਂ ਇਹ ਯਕੀਨੀ ਬਣਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਕਿ ਉਸ ਨੂੰ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਮਿਲਣ ਅਤੇ ਉਸ ਦੀ ਖੁਸ਼ੀ ਲਈ ਅਸੀਂ ਜੋ ਵੀ ਕਰ ਸਕਦੇ ਹਾਂ, ਕਰਾਂਗੇ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੀ ਪ੍ਰਾਇਵੇਸੀ ਨੂੰ ਇਸ ਮੁਸ਼ਕਿਲ ਸਮੇਂ ਵਿੱਚ ਸਮਝ ਸਕੋਗੇ।
ਇਹ ਵੀ ਪੜ੍ਹੋ : ਪੰਜਾਬ ‘ਚ ਨਹੀਂ ਪਵੇਗਾ ਹੁਣ ਮੀਂਹ ! ਗਰਮੀ ‘ਚ ਹੋਣ ਜਾ ਰਿਹਾ ਵਾਧਾ ,ਤਾਪਮਾਨ 38 ਡਿਗਰੀ ਤੋਂ ਪਾਰ
ਮੰਗਲਵਾਰ ਨੂੰ ਨਤਾਸ਼ਾ ਆਪਣੇ ਮਾਪਿਆਂ ਦੇ ਘਰ ਲਈ ਨਿਕਲ ਗਈ ਸੀ
ਇਸ ਦੇ ਨਾਲ ਹੀ ਮੰਗਲਵਾਰ ਨੂੰ ਨਤਾਸ਼ਾ ਸਰਬੀਆ ਵਿੱਚ ਆਪਣੇ ਮਾਪਿਆਂ ਦੇ ਘਰ ਲਈ ਨਿਕਲ ਗਈ ਸੀ। ਉਨ੍ਹਾਂ ਨੇ ਸੋਸ਼ਲ ਮੀਡਿਆ ‘ਤੇ ਪੋਸਟ ਕਰਕੇ ਇਸਦੀ ਜਾਣਕਾਰੀ ਵੀ ਦਿੱਤੀ ਸੀ। ਨਤਾਸ਼ਾ ਇਸਦੇ ਬਾਅਦ ਮੁੰਬਈ ਏਅਰਪੋਰਟ ‘ਤੇ ਸਪਾਟ ਹੋਈ ਸੀ। ਨਤਾਸ਼ਾ ਦੇ ਨਾਲ ਬੇਟੇ ਅਗਸਤਿਆ ਵੀ ਸੀ , ਇਸ ਬਾਰੇ ਸਟੋਰੀ ਪਾ ਕੇ ਨਤਾਸ਼ਾ ਨੇ ਲਿਖਿਆ ਸੀ ਕਿ ਇਹ ਸਾਲ ਦਾ ਉਹ ਸਮਾਂ ਹੈ। ਨਤਾਸ਼ਾ ਦੇ ਇਸ ਕਦਮ ਨੇ ਯੂਜ਼ਰਸ ਨੂੰ ਭਰੋਸਾ ਦਿਵਾਇਆ ਸੀ ਕਿ ਉਨ੍ਹਾਂ ਵਿਚਾਲੇ ਕੁਝ ਵੀ ਠੀਕ ਨਹੀਂ ਹੈ। ਲੰਬੇ ਸਮੇਂ ਤੋਂ ਅਫਵਾਹਾਂ ‘ਤੇ ਆਖਿਰਕਾਰ ਹਾਰਦਿਕ ਨੇ ਚੁੱਪੀ ਤੋੜੀ ਤੇ ਇੱਕ ਦੂਜੇ ਤੋਂ ਵੱਖ ਹੋਣ ਦਾ ਕੰਨਫਰਮ ਕਰ ਦਿੱਤਾ।