ਕੈਂਸਰ ਨਾਲ ਜੂਝ ਰਹੇ ਇਸ ਕ੍ਰਿਕਟਰ ਦੀ ਮਦਦ ਲਈ ਅੱਗੇ ਆਈ BCCI, 1 ਕਰੋੜ ਦੀ ਮਦਦ ਰਾਸ਼ੀ ਦੇਣ ਦਾ ਐਲਾਨ || Today news

0
53
BCCI came forward to help this cricketer who is battling cancer, announced to give a help amount of 1 crore

ਕੈਂਸਰ ਨਾਲ ਜੂਝ ਰਹੇ ਇਸ ਕ੍ਰਿਕਟਰ ਦੀ ਮਦਦ ਲਈ ਅੱਗੇ ਆਈ BCCI, 1 ਕਰੋੜ ਦੀ ਮਦਦ ਰਾਸ਼ੀ ਦੇਣ ਦਾ ਐਲਾਨ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕੋਚ ਅਤੇ ਕ੍ਰਿਕਟਰ ਅੰਸ਼ੁਮਾਨ ਗਾਇਕਵਾੜ ਇਸ ਸਮੇਂ ਬਲੱਡ ਕੈਂਸਰ ਵਰਗੀ ਗੰਭੀਰ ਬੀਮਾਰੀ ਨਾਲ ਜੂਝ ਰਹੇ ਹਨ। 71 ਸਾਲਾ ਦਿਗੱਜ ਦਾ ਲੰਡਨ ਵਿੱਚ ਇਲਾਜ ਚੱਲ ਰਿਹਾ ਸੀ। ਉਸਦੀ ਜਾਣਕਾਰੀ ਮਿਲਦਿਆਂ ਹੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਮਦਦ ਦਾ ਹੱਥ ਵਧਾਇਆ । ਬੋਰਡ ਨੇ ਅੰਸ਼ੁਮਾਨ ਗਾਇਕਵਾੜ ਦੇ ਇਲਾਜ ਲਈ ਤੁਰੰਤ 1 ਕਰੋੜ ਰੁਪਏ ਦੇਣ ਦਾ ਫੈਸਲਾ ਕੀਤਾ ਹੈ। ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੂੰ ਜਿਵੇਂ ਹੀ ਇਹ ਜਾਣਕਾਰੀ ਮਿਲੀ ਉਨ੍ਹਾਂ ਵੱਲੋਂ ਤੁਰੰਤ ਐਕਸ਼ਨ ਲਿਆ ਗਿਆ । ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਦਿਗਜ ਦੀ ਸਿਹਤ ਦਾ ਹਾਲ-ਚਾਲ ਪੁੱਛਿਆ ਅਤੇ ਮਦਦ ਦਾ ਐਲਾਨ ਕੀਤਾ।

ਬੱਲੇਬਾਜ਼ ਨੂੰ ਲੰਘਣਾ ਪੈ ਰਿਹਾ ਬੇਹੱਦ ਤਕਲੀਫ ਵਿੱਚੋਂ

ਸ਼ਨੀਵਾਰ ਨੂੰ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਨੇ ਇਹ ਜਾਣਕਾਰੀ ਸਾਂਝੀ ਕੀਤੀ ਕਿ ਉਨ੍ਹਾਂ ਦੇ ਸਾਥੀ ਅੰਸ਼ੁਮਾਨ ਗਾਇਕਵਾੜ ਕੈਂਸਰ ਤੋਂ ਪੀੜਤ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨਾਲ ਖੇਡ ਚੁੱਕੇ ਇਸ ਬੱਲੇਬਾਜ਼ ਨੂੰ ਬੇਹੱਦ ਤਕਲੀਫ ਵਿੱਚੋਂ ਲੰਘਣਾ ਪੈ ਰਿਹਾ ਹੈ। ਕਪਿਲ ਦੇਵ ਨੇ ਬੀਸੀਸੀਆਈ ਤੋਂ ਮਦਦ ਦੀ ਅਪੀਲ ਕੀਤੀ ਸੀ। ਜਿਵੇਂ ਹੀ ਇਹ ਖਬਰ ਸਾਹਮਣੇ ਆਈ, ਬੀਸੀਸੀਆਈ ਸਕੱਤਰ ਨੇ ਅੰਸ਼ੁਮਾਨ ਗਾਇਕਵਾੜ ਨੂੰ 1 ਕਰੋੜ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ।

ਦੋ ਵਾਰ ਭਾਰਤੀ ਟੀਮ ਦੇ ਕੋਚ ਦੀ ਨਿਭਾਈ ਭੂਮਿਕਾ

ਦੱਸ ਦਈਏ ਕਿ ਅੰਸ਼ੁਮਾਨ ਗਾਇਕਵਾੜ ਨੇ ਦੋ ਵਾਰ ਭਾਰਤੀ ਟੀਮ ਦੇ ਕੋਚ ਦੀ ਭੂਮਿਕਾ ਨਿਭਾਈ ਹੈ । ਉਨ੍ਹਾਂ ਦੀ ਬਿਮਾਰੀ ਦਾ ਨੋਟਿਸ ਲੈਂਦਿਆਂ ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ 1 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਣ ਦੇ ਨਿਰਦੇਸ਼ ਦਿੱਤੇ ਹਨ, ਉਥੇ ਹੀ ਉਨ੍ਹਾਂ ਨੇ ਗਾਇਕਵਾੜ ਦੇ ਪਰਿਵਾਰ ਨਾਲ ਵੀ ਗੱਲਬਾਤ ਕੀਤੀ ਹੈ ਅਤੇ ਇਸ ਬਾਰੇ ਪੂਰਾ ਭਰੋਸਾ ਦਿੱਤਾ ਹੈ ਕਿ ਬੋਰਡ ਲਗਾਤਾਰ ਉਨ੍ਹਾਂ ਦੇ ਨਾਲ ਹੈ ਤੇ ਉਨ੍ਹਾਂ ਦੀ ਸਿਹਤ ਦੀ ਨਿਗਰਾਨੀ ਰੱਖੇਗਾ। ਜਿਸ ਵਿੱਚ ਉਨ੍ਹਾਂ ਨੂੰ ਜਿਸ ਤਰ੍ਹਾਂ ਦੇ ਵੀ ਇਲਾਜ ਦੀ ਲੋੜ ਹੈ, ਬੋਰਡ ਵੱਲੋਂ ਹਰ ਤਰ੍ਹਾਂ ਦੀ ਮਦਦ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ :ਅਨੰਤ ਅੰਬਾਨੀ ਨੇ ਸ਼ਾਹਰੁਖ ਸਣੇ ਖਾਸ ਦੋਸਤਾਂ ਨੂੰ ਗਿਫਟ ਕੀਤੀ ਲਗਜ਼ਰੀ ਘੜੀ, ਕੀਮਤ ਜਾਣ ਕੇ ਉੱਡ ਜਾਣਗੇ ਹੋਸ਼

1974 ਤੋਂ 1984 ਦੇ ਵਿਚਕਾਰ ਕੁੱਲ 40 ਟੈਸਟ ਮੈਚ ਖੇਡੇ

ਧਿਆਨਯੋਗ ਹੈ ਕਿ ਟੀਮ ਇੰਡੀਆ ਦੇ ਸਾਬਕਾ ਖਿਡਾਰੀ ਅੰਸ਼ੁਮਾਨ ਗਾਇਕਵਾੜ ਨੇ 1974 ਤੋਂ 1984 ਦੇ ਵਿਚਕਾਰ ਕੁੱਲ 40 ਟੈਸਟ ਮੈਚ ਖੇਡੇ, ਜਿਸ ‘ਚ ਉਨ੍ਹਾਂ ਨੇ 29.63 ਦੀ ਔਸਤ ਨਾਲ 1985 ਦੌੜਾਂ ਬਣਾਈਆਂ। ਇਸ ਦੌਰਾਨ ਗਾਇਕਵਾੜ ਨੇ 2 ਸੈਂਕੜੇ ਅਤੇ 10 ਅਰਧ ਸੈਂਕੜੇ ਵੀ ਲਗਾਏ । ਉੱਥੇ ਹੀ ਅੰਸ਼ੁਮਾਨ ਗਾਇਕਵਾੜ ਨੂੰ ਵੀ 15 ਵਨਡੇ ਮੈਚ ਖੇਡਣ ਦਾ ਮੌਕਾ ਮਿਲਿਆ ਅਤੇ ਇਸ ਵਿੱਚ ਉਨ੍ਹਾਂ ਨੇ 20.69 ਦੀ ਔਸਤ ਨਾਲ 269 ਦੌੜਾਂ ਬਣਾਈਆਂ, ਜਿਸ ਵਿੱਚ ਇੱਕ ਅਰਧ ਸੈਂਕੜਾ ਵੀ ਸ਼ਾਮਲ ਸੀ।

LEAVE A REPLY

Please enter your comment!
Please enter your name here