ਟੀਮ ਇੰਡੀਆ ਨੂੰ ਬਾਰਬਾਡੋਸ ਲੈਣ ਪਹੁੰਚੀ ਚਾਰਟਡ ਫਲਾਈਟ, ਕੱਲ੍ਹ ਸਵੇਰੇ ਦਿੱਲੀ ਪਹੁੰਚ ਸਕਦੀ ਹੈ ਟੀਮ
ਟੀ-20 ਵਿਸ਼ਵ ਕੱਪ 2024 ਜਿੱਤਣ ਤੋਂ ਬਾਅਦ ਟੀਮ ਇੰਡੀਆ ਨੂੰ ਵਾਪਸ ਭਾਰਤ ਲਿਆਉਣ ਦੇ ਲਈ ਏਅਰ ਇੰਡੀਆ ਦੀ ਚਾਰਟਡ ਫਲਾਈਟ ਬਾਰਬਾਡੋਸ ਪਹੁੰਚ ਚੁੱਕੀ ਹੈ। ਵੀਰਵਾਰ ਸਵੇਰੇ 6 ਵਜੇ ਤੱਕ ਟੀਮ ਇੰਡੀਆ ਦਿੱਲੀ ਪਹੁੰਚ ਸਕਦੀ ਹੈ। ਰਿਪੋਰਟਾਂ ਮੁਤਾਬਕ ਜਿਸ ਫਲਾਈਟ ਰਾਹੀਂ ਟੀਮ ਨੇ ਵਾਪਸ ਭਾਰਤ ਆਉਣਾ ਹੈ, ਏਅਰ ਇੰਡੀਆ ਦੀ ਉਸ ਸਪੈਸ਼ਲ ਚਾਰਟਡ ਫਲਾਈਟ ਦਾ ਨਾਮ ‘ਏਅਰ ਇੰਡੀਆ ਚੈਂਪੀਅਨਜ਼ 24 ਵਿਸ਼ਵੀ ਕੱਪ’ ਰੱਖਿਆ ਗਿਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਜਾਵੇਗਾ ਸਨਮਾਨਿਤ
ਟੀਮ ਦੇ ਬ੍ਰਿਜਟਾਊਨ ਤੋਂ ਸਿੱਧਾ ਦਿੱਲੀ ਪਹੁੰਚਣ ਦੀ ਉਮੀਦ ਹੈ। ਜਿੱਥੇ ਪਹੁੰਚਣ ਤੋਂ ਬਾਅਦ ਖਿਡਾਰੀਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਨਮਾਨਿਤ ਕੀਤਾ ਜਾਵੇਗਾ, ਪਰ ਉਸ ਪ੍ਰੋਗਰਾਮ ਦੀ ਹਾਲੇ ਤੱਕ ਕੋਈ ਪੁਸ਼ਟੀ ਨਹੀਂ ਹੋਈ ਹੈ ਅਤੇ ਨਾ ਹੀ BCCI ਵੱਲੋਂ ਕੋਈ ਅਧਿਕਾਰਿਤ ਬਿਆਨ ਆਇਆ ਹੈ। ਤਾਜ਼ਾ ਸ਼ਡਿਊਲ ਦੇ ਅਨੁਸਾਰ ਜੇ ਹੁਣ ਸ਼ਡਿਊਲ ਵਿੱਚ ਬਦਲਾਅ ਨਹੀਂ ਹਿੰਦ ਤਾਂ ਫਲਾਈਟ ਦੇ ਬਾਰਬਾਡੋਸ ਤੋਂ ਸਵੇਰੇ 4.30 ਵਜੇ (2 PM ਭਾਰਤੀ ਸਮੇਂ ਅਨੁਸਾਰ) ਉਡਾਣ ਭਰਨ ਦੀ ਉਮੀਦ ਹੈ। ਦਿੱਲੀ ਪਹੁੰਚਣ ਵਿੱਚ 16 ਘੰਟੇ ਦਾ ਸਮਾਂ ਲੱਗੇਗਾ, ਜਿੱਥੇ ਟੀਮ ਵੀਰਵਾਰ ਨੂੰ ਭਾਰਤੀ ਸਮੇਂ ਅਨੁਸਾਰ ਸਵੇਰੇ 6 ਵਜੇ ਤੱਕ ਲੈਂਡ ਕਰੇਗੀ।
ਇਹ ਵੀ ਪੜ੍ਹੋ : ਕੰਗਨਾ ਰਣੌਤ ਦੇ ਥੱਪੜ ਮਾਰਨ ਵਾਲੀ CISF ਮੁਲਾਜ਼ਮ ਕੁਲਵਿੰਦਰ ਕੌਰ ‘ਤੇ ਵੱਡਾ ਐਕਸ਼ਨ
ਸੋਮਵਾਰ ਨੂੰ ਭਾਰਤ ਆਉਣ ਦੇ ਲਈ ਭਰਨੀ ਸੀ ਉਡਾਣ
ਦਰਅਸਲ , ਭਾਰਤੀ ਟੀਮ ਨੂੰ ਸੋਮਵਾਰ ਨੂੰ ਭਾਰਤ ਆਉਣ ਦੇ ਲਈ ਨਿਊਯਾਰਕ ਦੇ ਲਈ ਉਡਾਣ ਭਰਨੀ ਸੀ, ਪਰ ਖਰਾਬ ਮੌਸਮ ਕਾਰਨ ਉਹ ਆ ਨਹੀਂ ਸਕੇ । ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਅਟਲਾਂਟਿਕ ਵਿੱਚ ਆਉਣ ਵਾਲੇ ਬੇਰਿਲ ਤੂਫ਼ਾਨ ਦੇ ਕਾਰਨ 210 ਕਿਮੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਸਨ। ਸ਼੍ਰੇਣੀ 4 ਦਾ ਇਹ ਤੂਫ਼ਾਨ ਬਾਰਬਾਡੋਸ ਤੋਂ ਲਗਭਗ 570 ਕਿਮੀ ਪੂਰਬ-ਦੱਖਣੀ ਪੂਰਬ ਵਿੱਚ ਸੀ ਤੇ ਇਸ ਕਾਰਨ ਏਅਰਪੋਰਟ ‘ਤੇ ਆਪ੍ਰੇਸ਼ਨ ਰੋਕ ਦਿੱਤੇ ਗਏ ਸਨ।