ਪੱਛਮੀ ਬੰਗਾਲ ਰੇਲ ਹਾਦਸੇ ‘ਤੇ ਕੇਂਦਰੀ ਰੇਲ ਰਾਜ ਮੰਤਰੀ ਬਿੱਟੂ ਨੇ ਪ੍ਰਗਟਾਇਆ ਦੁੱਖ, ਹੈਲਪਲਾਈਨ ਨੰਬਰ ਕੀਤੇ ਜਾਰੀ
ਪੱਛਮੀ ਬੰਗਾਲ ‘ਚ ਹੋਏ ਰੇਲ ਹਾਦਸੇ ਤੋਂ ਬਾਅਦ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਹਾਦਸੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਵੱਲੋਂ ਇਸ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਨਾਲ ਹੀ ਉਨ੍ਹਾਂ ਨੇ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਸ ਹਾਦਸੇ ਨੂੰ ਬੇਹੱਦ ਮੰਦਭਾਗਾ ਦੱਸਿਆ ਹੈ।
ਉਨ੍ਹਾਂ ਕਿਹਾ ਕਿ ਐਨਐਫਆਰ ਜ਼ੋਨ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਰੇਲਵੇ, NDRF ਅਤੇ SDRF ਦੇ ਤਾਲਮੇਲ ਯਤਨਾਂ ਨਾਲ ਤੇਜ਼ੀ ਨਾਲ ਬਚਾਅ ਕਾਰਜ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਨੇੜਲੇ ਹਸਪਤਾਲਾਂ ਵਿੱਚ ਲਿਜਾਇਆ ਜਾ ਰਿਹਾ ਹੈ। ਰੇਲਵੇ ਦੇ ਸੀਨੀਅਰ ਅਧਿਕਾਰੀ ਵੀ ਨਿਗਰਾਨੀ ਲਈ ਮੌਕੇ ‘ਤੇ ਮੌਜੂਦ ਹਨ।
ਹੈਲਪਲਾਈਨ ਨੰਬਰ ਵੀ ਕੀਤਾ ਜਾਰੀ
ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਰੇਲ ਹਾਦਸੇ ਤੋਂ ਬਾਅਦ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ। ਲੁਮਡਿੰਗ ਸਟੇਸ਼ਨ ਹੈਲਪਲਾਈਨ ਨੰਬਰ 03674263958, 03674263831, 03674263120, 03674263126, 03674263858 ਹੈ। ਗੁਹਾਟੀ ਸਟੇਸ਼ਨ ਲਈ ਹੈਲਪਲਾਈਨ ਨੰਬਰ 03612731621, 03612731622, 03612731623 ਅਤੇ ਕਟਿਹਾਰ ਲਈ ਹੈਲਪਲਾਈਨ ਨੰਬਰ 09002041952, 9771441956 ਹੈ।
ਇਹ ਵੀ ਪੜ੍ਹੋ : ਆਪ ਨੇ ਜਲੰਧਰ ਜਿਮਨੀ ਚੋਣ ਲਈ ਉਮੀਦਵਾਰ ਦਾ ਕੀਤਾ ਐਲਾਨ
ਹੁਣ ਤੱਕ 7 ਲੋਕਾਂ ਦੀ ਹੋਈ ਮੌਤ
ਦੱਸ ਦੇਈਏ ਕਿ NJP ਤੋਂ ਸਿਆਲਦਾਹ ਜਾ ਰਹੀ ਕੰਚਨਜੰਗਾ ਐਕਸਪ੍ਰੈਸ ਸਿਲੀਗੁੜੀ ਪਾਰ ਕਰਨ ਤੋਂ ਬਾਅਦ ਰੰਗਪਨੀਰ ਸਟੇਸ਼ਨ ਦੇ ਕੋਲ ਇਸ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਵਿੱਚ ਟ੍ਰੈਕ ‘ਤੇ ਖੜ੍ਹੀ ਕੰਚਨਗੰਗਾ ਐਕਸਪ੍ਰੈਸ ਰੇਲ ਗੱਡੀ ਨੂੰ ਪਿੱਛੇ ਤੋਂ ਤੇਜ਼ ਰਫਤਾਰ ਨਾਲ ਆ ਰਹੀ ਮਾਲ ਗੱਡੀ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਇਸ ਹਾਦਸੇ ‘ਚ ਹੁਣ ਤੱਕ 7 ਲੋਕਾਂ ਦੀ ਮੌਤ ਹੋ ਗਈ ਹੈ , ਜਦਕਿ ਕਈ ਲੋਕ ਜ਼ਖਮੀ ਹੋਏ ਹਨ, ਜਿੰਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਖੰਨਾ ‘ਚ ਵੀ ਅਜਿਹਾ ਹੀ ਰੇਲ ਹਾਦਸਾ ਵਾਪਰਿਆ ਸੀ।