Neetu Shatranwala wore the dress of Shaktiman for election campaign

ਨੀਟੂ ਸ਼ਟਰਾਂਵਾਲਾ ਨੇ ਸ਼ਕਤੀਮਾਨ ਦੀ ਡ੍ਰੈੱਸ ਪਾ ਕੀਤਾ ਚੋਣ ਪ੍ਰਚਾਰ || Latest News

ਲੋਕ ਸਭਾ ਚੋਣਾਂ ਦੇ ਮੱਦੇਨਜਰ ਸਾਰੀਆਂ ਪਾਰਟੀਆਂ ਵੱਲੋਂ ਵੱਧ ਚੜ ਕੇ ਪ੍ਰਚਾਰ ਚੱਲ ਰਿਹਾ ਹੈ | ਇਸੇ ਦੇ ਵਿਚਕਾਰ ਜਲੰਧਰ ਸੀਟ ਤੋਂ ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂਵਾਲਾ ਬੁੱਧਵਾਰ ਨੂੰ ਸ਼ਕਤੀਮਾਨ ਦੀ ਡ੍ਰੈੱਸ ਪਾ ਕੇ ਆਪਣੇ ਪਰਿਵਾਰ ਨਾਲ ਸੜਕਾਂ ‘ਤੇ ਚੋਣ ਪ੍ਰਚਾਰ ਕਰਦੇ ਹੋਏ ਨਜ਼ਰ ਆਏ | ਨੀਟੂ ਨੇ ਕਿਹਾ- ਭਾਜਪਾ ਸਰਕਾਰ ਹਰ ਪਾਰਟੀ ਨਾਲ ਧੱਕਾ ਕਰ ਰਹੀ ਹੈ।

ਨੀਟੂ ਨੇ ਕਿਹਾ ਕਿ ਭਾਜਪਾ ਕਿਸੇ ਵੀ ਨੇਤਾ ਨੂੰ ਗ੍ਰਿਫਤਾਰ ਕਰ ਕੇ ਜੇਲ ‘ਚ ਡੱਕ ਰਹੀ ਹੈ, ਅਜਿਹੇ ‘ਚ ਭਾਰਤ ਦਾ ਸੰਵਿਧਾਨ ਖਤਰੇ ‘ਚ ਹੈ। ਧਿਆਨਯੋਗ ਹੈ ਕਿ ਜ਼ਿਲ੍ਹੇ ਵਿੱਚ ਪਹਿਲੀ ਨਾਮਜ਼ਦਗੀ ਨੀਟੂ ਸ਼ਟਰਾਂਵਾਲੇ ਵੱਲੋ ਭਰੀ ਗਈ ਸੀ। ਨੀਟੂ ਆਪਣੇ ਪਰਿਵਾਰ ਸਮੇਤ ਨਾਮਜ਼ਦਗੀ ਦਾਖ਼ਲ ਕਰਨ ਪੁੱਜੇ ਹੋਏ ਸਨ। ਚੋਣ ਕਮਿਸ਼ਨ ਵੱਲੋਂ ਨੀਟੂ ਨੂੰ ਪੈਟਰੋਲ ਪੰਪ ਚੋਣ ਨਿਸ਼ਾਨ ਦਿੱਤਾ ਗਿਆ ਹੈ |

ਪਿਛਲੀਆਂ ਚੋਣਾਂ ਦੌਰਾਨ ਵੀ ਅਨੋਖੇ ਢੰਗ ਨਾਲ ਲੋਕਾਂ ਤੋਂ ਮੰਗੀਆਂ ਸੀ ਵੋਟਾਂ

ਦੱਸ ਦਈਏ ਕਿ ਪਿਛਲੀਆਂ ਚੋਣਾਂ ਦੌਰਾਨ ਨੀਟੂ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਅਨੋਖੇ ਢੰਗ ਨਾਲ ਲੋਕਾਂ ਤੋਂ ਵੋਟਾਂ ਮੰਗੀਆਂ ਸਨ। ਉਹ ਆਜ਼ਾਦ ਉਮੀਦਵਾਰ ਵਜੋਂ ਸ਼ਹਿਰ ‘ਚ ਸ਼ਕਤੀਮਾਨ ਬਣ ਕੇ ਚੋਣ ਪ੍ਰਚਾਰ ਕਰਨ ਲਈ ਨਿਕਲਿਆ ਸੀ। ਨੀਟੂ ਸ਼ਟਰਾਂਵਾਲਾ ਨੇ ਸ਼ਕਤੀਮਾਨ ਦੀ ਡ੍ਰੈੱਸ ਪਾਈ ਹੋਈ ਸੀ ਅਤੇ ਉਹ ਆਪਣੇ ਪੁਰਾਣੇ ਮੋਟਰਸਾਈਕਲ ‘ਤੇ ਸਵਾਰ ਸੀ।

ਉਸਨੇ ਬਾਈਕ ਦੀ ਟੈਂਕੀ ‘ਤੇ ਐਂਪਲੀਫਾਇਰ ਅਤੇ ਮਾਈਕ ਲਗਾਇਆ ਹੋਇਆ ਸੀ ਅਤੇ ਅੱਗੇ ਵੱਡਾ ਪੁਰਾਣਾ ਸਪੀਕਰ ਲਗਾ ਕੇ ਆਪਣਾ ਪ੍ਰਚਾਰ ਕਰ ਰਿਹਾ ਸੀ। ਚੋਣ ਕਮਿਸ਼ਨ ਨੇ ਉਦੋਂ ਨੀਟੂ ਸ਼ਤਰਾਂਵਾਲਾ ਨੂੰ ਆਟੋ ਰਿਕਸ਼ਾ ਦਾ ਚੋਣ ਨਿਸ਼ਾਨ ਦਿੱਤਾ ਸੀ, ਜਦੋਂ ਉਹ ਆਜ਼ਾਦ ਉਮੀਦਵਾਰ ਵਜੋਂ ਖੜ੍ਹਾ ਸੀ।

LEAVE A REPLY

Please enter your comment!
Please enter your name here