ਅੱਜ ਪੰਜਾਬ ਆਉਣਗੇ ਰੱਖਿਆ ਮੰਤਰੀ ਰਾਜਨਾਥ ਸਿੰਘ , ਭਾਜਪਾ ਉਮੀਦਵਾਰ ਗੇਜਾਰਾਮ ਲਈ ਕਰਨਗੇ ਚੋਣ ਪ੍ਰਚਾਰ
ਲੋਕ ਸਭਾ ਚੋਣਾਂ ਦੇ ਮੱਦੇਨਜਰ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਪੰਜਾਬ ਦੌਰੇ ‘ਤੇ ਰਹਿਣਗੇ। ਜਿਸਦੇ ਚੱਲਦਿਆਂ ਉਹ ਸਭ ਤੋਂ ਪਹਿਲਾਂ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਚ ਭਾਜਪਾ ਦੀ ਰੈਲੀ ਵਿਚ ਸ਼ਮੂਲੀਅਤ ਕਰਨਗੇ। ਜਿੱਥੇ ਉਹ ਫਤਿਹਗੜ੍ਹ ਸਾਹਿਬ ਤੋਂ ਭਾਜਪਾ ਉਮੀਦਵਾਰ ਗੇਜਾ ਰਾਮ ਲਈ ਚੋਣ ਪ੍ਰਚਾਰ ਕਰਨਗੇ |
ਪੰਜਾਬ ‘ਚ ਕਿਸਾਨਾਂ ਨੇ ਭਾਜਪਾ ਦਾ ਕੀਤਾ ਹੋਇਆ ਬਾਇਕਾਟ
ਦਰਅਸਲ , ਪੰਜਾਬ ਵਿਚ ਸੰਯੁਕਤ ਕਿਸਾਨ ਮੋਰਚਾ ਵੱਲੋਂ ਭਾਜਪਾ ਦੇ ਬਾਇਕਾਟ ਦਾ ਐਲਾਨ ਕੀਤਾ ਹੋਇਆ ਹੈ। ਜਿਸਦੇ ਚੱਲਦਿਆਂ ਭਾਜਪਾ ਖਿਲਾਫ ਕਿਸਾਨ ਰੋਜ਼ ਹੀ ਰੋਸ ਪ੍ਰਦਰਸ਼ਨ ਕਰ ਰਹੇ ਹਨ ਜਿਸ ਕਾਰਨ ਰਾਜਨਾਥ ਸਿੰਘ ਦੇ ਖੰਨਾ ਦੌਰੇ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਅਲਰਟ ‘ਤੇ ਹੈ। ਜਿਸਨੂੰ ਲੈ ਕੇ ਪੁਲਿਸ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ | ਪੰਜਾਬ ਪੁਲਿਸ ਤੋਂ ਇਲਾਵਾ ਹੋਰ ਫੋਰਸਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ :ਸ਼ਰਧਾਲੂਆਂ ਨਾਲ ਭਰੀ ਬੱਸ ਨਾਲ ਵਾਪਰਿਆ ਵੱਡਾ ਭਾਣਾ , 11 ਦੀ ਹੋਈ ਮੌਤ
ਰੈਲੀ ਵਾਲੀ ਥਾਂ ਤੋਂ ਲਗਭਗ 2 ਕਿਲੋਮੀਟਰ ਦੂਰ ਭੱਟੀਆਂ ਤੋਂ ਖੇਡ ਦੇ ਮੈਦਾਨ ਅੰਦਰ ਹੈਲੀਪੇਡ ਬਣਾਇਆ ਗਿਆ ਹੈ। ਉਥੋਂ ਰੱਖਿਆ ਮੰਤਰੀ ਦੀ ਗੱਡੀਆਂ ਦਾ ਕਾਫਲਾ ਰੈਲੀ ਵਿਚ ਜਾਵੇਗਾ। ਭਾਜਪਾ ਜ਼ਿਲ੍ਹਾ ਸਕੱਤਰ ਪਰਮ ਵਾਲੀਆ ਨੇ ਦੱਸਿਆ ਕਿ ਫਤਿਹਗੜ੍ਹ ਸਾਹਿਬ ਨਾਲ ਸਬੰਧਤ ਸਾਰੀਆਂ 9 ਵਿਧਾਨ ਸਭਾ ਹਲਕਿਆਂ ਤੋਂ ਭਾਜਪਾ ਨੇਤਾ, ਵਰਕਰ ਤੇ ਸਮਰਥਕ ਰੈਲੀ ਵਿਚ ਆਉਣਗੇ। ਇਹ ਰੈਲੀ ਭਾਜਪਾ ਦੇ ਪ੍ਰਚਾਰ ਨੂੰ ਬਹੁਤ ਤਾਕਤ ਦੇਵੇਗੀ।