ਕੀ ਤੁਸੀਂ ਜਾਣਦੇ ਹੋ ਭਾਰਤ ‘ਚ ਵੀ ਕਿਰਾਏ ‘ਤੇ ਮਿਲਦੀਆਂ ਹਨ ਪਤਨੀਆਂ, ਜਗ੍ਹਾ ਦਾ ਨਾਂ ਸੁਣ ਕੇ ਹੋ ਜਾਓਗੇ ਹੈਰਾਨ
ਹਾਲ ਹੀ ਵਿੱਚ, ਥਾਈਲੈਂਡ ਵਿੱਚ ਕਿਰਾਏ ‘ਤੇ ਪਤਨੀਆਂ ਰੱਖਣ ਦਾ ਰੁਝਾਨ ਵਧ ਰਿਹਾ ਹੈ। ਉੱਥੇ ਆਉਣ ਵਾਲੇ ਸੈਲਾਨੀਆਂ ਲਈ ਨੌਜਵਾਨ ਔਰਤਾਂ ਭਾੜੇ (ਕਿਰਾਏ) ਦੀਆਂ ਪਤਨੀਆਂ ਬਣ ਰਹੀਆਂ ਹਨ। ਪਰ, ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਪ੍ਰਥਾ ਭਾਰਤ ਵਿੱਚ ਕਈ ਸਾਲਾਂ ਤੋਂ ਚੱਲੀ ਆ ਰਹੀ ਹੈ। ਇਹ ਅਣਮਨੁੱਖੀ ਵਰਤਾਰਾ ਮੱਧ ਪ੍ਰਦੇਸ਼ ਰਾਜ ਵਿੱਚ ਹੋ ਰਿਹਾ ਹੈ। ਇਹ ਅਜੀਬ ਪ੍ਰਥਾ ਰਾਜ ਦੇ ਸ਼ਿਵਪੁਰੀ ਜ਼ਿਲ੍ਹੇ ਦੇ ਪਿੰਡਾਂ ਵਿੱਚ ਕਈ ਸਾਲਾਂ ਤੋਂ ਚੱਲ ਰਹੀ ਹੈ। ‘ਢਾਡੀਚਾ’ ਵਜੋਂ ਜਾਣੀ ਜਾਂਦੀ ਇਸ ਪ੍ਰਥਾ ਵਿੱਚ, ਔਰਤਾਂ ਨੂੰ ਇੱਕ ਮਹੀਨੇ ਤੋਂ ਇੱਕ ਸਾਲ ਤੱਕ ਦੀ ਮਿਆਦ ਲਈ ਮਰਦਾਂ ਨੂੰ ਪਤਨੀਆਂ ਵਜੋਂ ਕਿਰਾਏ ‘ਤੇ ਦਿੱਤਾ ਜਾਂਦਾ ਹੈ।
ਪ੍ਰਥਾ ਦਹਾਕਿਆਂ ਤੋਂ ਚੱਲੀ ਆ ਰਹੀ
ਇਸ ਢਾਡੀਚਾ ਪ੍ਰਥਾ ਤਹਿਤ, ਪਰਿਵਾਰ ਦੀਆਂ ਜਵਾਨ ਔਰਤਾਂ ਅਤੇ ਪਤਨੀਆਂ ਨੂੰ ਸਾਲ ਵਿੱਚ ਇੱਕ ਵਾਰ ਬਾਜ਼ਾਰ ਵਿੱਚ ਕਿਰਾਏ ‘ਤੇ ਦਿੱਤਾ ਜਾਂਦਾ ਹੈ। ਇਹ ਪ੍ਰਥਾ ਦਹਾਕਿਆਂ ਤੋਂ ਚੱਲੀ ਆ ਰਹੀ ਹੈ, ਜਿਸ ਵਿੱਚ ਪਿੰਡਾਂ ਦੇ ਅਮੀਰ ਆਦਮੀ, ਜੋ ਵਿਆਹ ਲਈ ਔਰਤਾਂ ਨਹੀਂ ਲੱਭ ਸਕਦੇ, ਨਿਲਾਮੀ ਵਿੱਚ ਕਿਰਾਏ ਦੀਆਂ ਪਤਨੀਆਂ ਖਰੀਦਦੇ ਹਨ। ਨਿਲਾਮੀ ਵਿੱਚ, ਔਰਤਾਂ ਦੀ ਕੁਆਰੀਪਣ, ਸਰੀਰ ਦੀ ਬਣਤਰ ਅਤੇ ਉਮਰ ਦੇ ਆਧਾਰ ‘ਤੇ ਬੋਲੀਆਂ ਲਗਾਈਆਂ ਜਾਂਦੀਆਂ ਹਨ।
ਇਕਰਾਰਨਾਮੇ ਨੂੰ ਰੀਨਿਊ ਵੀ ਕੀਤਾ ਜਾਂਦਾ ਹੈ
ਲੀਗਲ ਸਰਵਿਸਿਜ਼ ਇੰਡੀਆ ਦੀ ਰਿਪੋਰਟ ਅਨੁਸਾਰ, ਇਸ ਨਿਲਾਮੀ ਬਾਜ਼ਾਰ ਵਿੱਚ 8 ਤੋਂ 15 ਸਾਲ ਦੀ ਉਮਰ ਦੀਆਂ ਕੁਆਰੀਆਂ ਕੁੜੀਆਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਇਸ ਲਈ, ਉਨ੍ਹਾਂ ਕੁੜੀਆਂ ਨੂੰ 15,000 ਰੁਪਏ ਤੋਂ ਲੈ ਕੇ 25,000 ਰੁਪਏ ਤੱਕ ਦੀ ਰਕਮ ਦਿੱਤੀ ਜਾਂਦੀ ਹੈ। ਕਈ ਵਾਰ ਸੁੰਦਰ ਕੁਆਰੀਆਂ ਕੁੜੀਆਂ ਲਈ 2 ਲੱਖ ਰੁਪਏ ਤੱਕ ਦੀ ਬੋਲੀ ਲਗਾਈ ਜਾਂਦੀ ਹੈ। ਨਿਲਾਮੀ ਵਿੱਚ, ਔਰਤਾਂ ਅਤੇ ਮਰਦਾਂ ਵਿਚਕਾਰ 10 ਰੁਪਏ ਤੋਂ ਲੈ ਕੇ 100 ਰੁਪਏ ਤੱਕ ਦੇ ਸਟੈਂਪ ਪੇਪਰਾਂ ‘ਤੇ ਇਕਰਾਰਨਾਮਾ ਕੀਤਾ ਜਾਂਦਾ ਹੈ। ਜਦੋਂ ਇਕਰਾਰਨਾਮੇ ਦੀ ਮਿਆਦ ਖਤਮ ਹੋ ਜਾਂਦੀ ਹੈ, ਤਾਂ ਔਰਤਾਂ ਉਸ ਇਕਰਾਰਨਾਮੇ ਨੂੰ ਰੀਨਿਊ ਵੀ ਕਰ ਸਕਦੀਆਂ ਹਨ।