ਸਿੱਖ ਧਰਮ ਲਈ ਸਭ ਤੋਂ ਪਵਿੱਤਰ ਤੀਰਥ ਸਥਾਨਾਂ ਵਿੱਚੋਂ ਇੱਕ ਹੈ ਸ੍ਰੀ ਹੇਮਕੁੰਟ ਸਾਹਿਬ। ਇਸ ਗੁਰਦੁਆਰੇ ਨੂੰ ਆਪਣੀ ਇਤਿਹਾਸਕ ਮਹੱਤਤਾ ਲਈ ਜਾਣਿਆ ਜਾਂਦਾ ਹੈ | ਕਿ ਤੁਸੀਂ ਵੀ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਜਾਣ ਦੀ ਯੋਜਨਾ ਬਣਾ ਰਹੇ ਹੋ ? ਤਾਂ ਇਸ ਸਥਾਨ ਦੇ ਇਹਨਾਂ ਮੁੱਖ ਤੱਥਾਂ ਬਾਰੇ ਜਾਣਨਾ ਨਾ ਭੁੱਲਿਓ
- ਗੁਰੂਦਵਾਰਾ ਸ੍ਰੀ ਹੇਮਕੁੰਟ ਸਾਹਿਬ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਇਤਿਹਾਸ ਵਿੱਚ ਮਿਲਦਾ ਹੈ ਜਿਨ੍ਹਾਂ ਨੇ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ 16,000 ਫੁੱਟ ਦੀ ਉਚਾਈ ‘ਤੇ ਸਥਿਤ ਹੇਮਕੁੰਟ ਸਾਹਿਬ ਵਿਖੇ ਲੰਮੇ ਸਮੇਂ ਤੱਕ ਤਪ ਕੀਤਾ ਸੀ। ਇਸ ਦੇ ਬਾਵਜੂਦ ਵੀ ਇਹ ਅਸਥਾਨ 2 ਸਦੀਆਂ ਤੋਂ ਵੱਧ ਸਮੇਂ ਤੱਕ ਅਣਜਾਣ ਰਿਹਾ |
- ਭਾਈ ਸੰਤੋਖ ਸਿੰਘ ਜੀ ਸਿੱਖ ਕਵੀ ਅਤੇ ਇਤਿਹਾਸਕਾਰ ਸਨ | ਇਸ ਸਥਾਨ ਦੀ ਪਛਾਣ ਭਾਈ ਸੰਤੋਖ ਸਿੰਘ ਜੀ ਵਲੋਂ ਕਲਪਨਾ ਕਰਕੇ ਕੀਤੀ ਗਈ | ਇਸਦੇ ਨਾਲ ਸਹੀ ਥਾਂ ‘ਤੇ ਪਹੁੰਚਣ ‘ਚ ਮਦਦ ਮਿਲੀ।
- ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਬਣਾਉਣ ਲਈ ਸਟੀਲ ਦੀਆਂ ਭਾਰੀ ਪਲੇਟਾਂ ਵਰਤੀਆਂ ਗਈਆਂ ਹਨ | ਇਹਨਾਂ ਨੂੰ ਬਿਨਾਂ ਕਿਸੇ ਆਵਾਜਾਈ ਵਾਲੇ ਸਭ ਤੋਂ ਤੰਗ ਰਸਤੇ ਤੋਂ ਸਪਲਾਈ ਕੀਤਾ ਗਿਆ ਸੀ | ਬਿਨਾਂ ਕਿਸੇ ਮਸ਼ੀਨਰੀ ਜਾਂ ਟਰਾਂਸਪੋਰਟ ਦੇ 10410 ਮੀਟਰ ਦੀ ਦੂਰੀ ਦਾ ਸਫ਼ਰ ਕਰਨਾ ਇੱਕ ਅਨੋਖੀ ਮਨੁੱਖੀ ਕੋਸ਼ਿਸ਼ ਸੀ |
- ਇਹ 15,210 ਫੁੱਟ ਦੀ ਉਚਾਈ ‘ਤੇ ਉਸਾਰਿਆ ਜਾਣ ਵਾਲਾ ਦੁਨੀਆ ਦਾ ਇਕਲੌਤਾ ਗੁਰਦੁਆਰਾ ਹੈ।
- ਸਾਰੇ ਗੁਰਦੁਆਰਿਆਂ ਵਿੱਚ ਗੁੰਬਦਾਂ ਦੀ ਪ੍ਰਮੁੱਖਤਾ ਨੂੰ ਦੇਖਦੇ ਹੋਏ ਇੱਥੇ ਇੱਕ ਬਹੁਤ ਹੀ ਵੱਖਰੀ ਵਿਸ਼ੇਸ਼ਤਾ ਹੈ ਕਿ ਇਹ ਦੁਨੀਆ ਦਾ ਇਕਲੌਤਾ ਅਜਿਹਾ ਗੁਰਦੁਆਰਾ ਹੈ ਜਿਸ ਦੀ ਕਲਾਕ੍ਰਿਤੀ ਪੰਜਭੁਜ ਬਣਤਰ ਦੀ ਹੈ।
- ਤੁਹਾਡੇ ਰਸਤੇ ਵਿਚ ਇਕ ਬਹੁਤ ਹੀ ਅਨੋਖਾ ਅਨੁਭਵ ਹੈ ਕਿ ਰਿਸ਼ੀਕੇਸ਼ ਤੋਂ ਸ਼੍ਰੀਨਗਰ ਤੋਂ ਜੋਸ਼ੀਮੱਠ ਅਤੇ ਫਿਰ ਗੋਬਿੰਦ ਧਾਮ ਤੱਕ ਤੁਸੀਂ ਅੱਠ ਤੀਰਥ ਸਥਾਨਾਂ ਨੂੰ ਪਾਰ ਕਰਦੇ ਹੋ।
- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਪਵਿੱਤਰ “ਤਪ ਅਸਥਾਨ” ਨੂੰ ਮੌਸਮ ਦਾ ਅਤਿਅੰਤ ਸਾਹਮਣਾ ਕਰਨਾ ਪੈਂਦਾ ਹੈ। ਹੇਮਕੁੰਟ ਸਾਹਿਬ ਵਿੱਚ ਸਾਰਾ ਸਾਲ ਬਰਫ਼ ਪੈਂਦੀ ਹੈ ਅਤੇ ਇੱਥੇ ਦਾ ਤਾਪਮਾਨ ਸਿਆਚਿਨ ਗਲੇਸ਼ੀਅਰ ਵਰਗਾ ਹੈ। ਇਸੀ ਕਾਰਨ ਇਹ ਗੁਰੂਦੁਆਰੇ ਦਾ ਰਸਤਾ ਸਾਲ ਵਿਚ ਜ਼ਿਆਦਾ ਸਮਾਂ ਬੰਦ ਹੀ ਰਹਿੰਦਾ ਹੈ ਤੇ ਕੇਵਲ ਥੋੜੇ ਸਮੇਂ ਲਈ ਹੀ ਦਰਸ਼ਨ ਕਰਨ ਲਈ ਖੁਲਦਾ ਹੈ |
- ਗੁਰਦੁਆਰੇ ਦੇ ਨਾਲ ਇਕ ਲਕਸ਼ਮਣ ਮੰਦਰ ਬਣਿਆ ਹੋਇਆ ਹੈ | ਇਹ ਕਿਹਾ ਜਾਂਦਾ ਹੈ ਕਿ ਇਸ ਸਥਾਨ ਤੇ ਭਗਵਾਨ ਰਾਮ ਦੇ ਛੋਟੇ ਭਰਾ ਲਕਸ਼ਮਣ ਨੇ ਯੁੱਧ ਵਿੱਚ ਗੰਭੀਰ ਸੱਟਾਂ ਲੱਗਣ ਤੋਂ ਬਾਅਦ ਹੇਮਕੁੰਟ ਦੇ ਕੰਢੇ ‘ਤੇ ਤਪ ਕਰਕੇ ਆਪਣੀ ਸਿਹਤ ਮੁੜ ਪ੍ਰਾਪਤ ਕੀਤੀ ਸੀ।
- ਇੱਥੇ ਮੁਫਤ ਰਸੋਈ ਸੇਵਾ ਅਤੇ ਰਸਤੇ ਵਿੱਚ ਸੁੱਕੇ ਮੇਵੇ ਦੀ ਮੁਫਤ ਵੰਡ ਨਿਰਸਵਾਰਥ ਸੇਵਾ ਬਾਰੇ ਚਾਨਣਾ ਪਾਉਂਦੀ ਹੈ |
- ਇਸ ਸਥਾਨ ਦੀ ਬਹੁਤ ਉਚਾਈ ਕਾਰਨ ਇਥੇ ਘੱਟ ਆਕਸੀਜਨ ਦੀ ਸਪਲਾਈ ਹੁੰਦੀ ਹੈ | ਜਿਸ ਕਰਕੇ ਬਹੁਤ ਸਾਰੇ ਸ਼ਰਧਾਲੂ ਸ਼ਾਮ ਤੱਕ ਹੇਠਾਂ ਆਉਣ ਲਈ ਮਜਬੂਰ ਹੋ ਜਾਂਦੇ ਹਨ |