ਕਿਸਾਨ ਅਮਰੂਦ ਕਾਸ਼ਤਕਾਰ ਕਲੱਸਟਰ ਬਣਾ ਕੇ ਸਰਕਾਰੀ ਸਕੀਮਾਂ ਦਾ ਲਾਭ ਲੈਣ

0
6
forming guava cultivation

ਪਟਿਆਲਾ, 11 ਜੁਲਾਈ 2025 : ਪਟਿਆਲਾ ਜਿ਼ਲ੍ਹੇ ’ਚ ਇੱਕ ਜਿਲ੍ਹਾ ਇਕ ਉਤਪਾਦ ਸਕੀਮ ਤਹਿਤ ਵਿਕਸਤ ਕੀਤੀ ਗਈ ਅਮਰੂਦ
ਅਸਟੇਟ ਵਜੀਦਪੁਰ (Guava Estate Wajidpur) ਵਿਖੇ ਅਮਰੂਦ ਦੀ ਪੈਦਾਵਾਰ ਤੋਂ ਲੈ ਕੇ ਮੰਡੀਕਰਨ ਤੱਕ ਵਿਚਾਰ ਚਰਚਾ ਕਰਨ ਲਈ ਬਾਗ਼ਬਾਨੀ ਕਲੱਸਟਰ ਲਈ ਸਾਂਝੇਦਾਰੀ ਮੁਲਾਂਕਣ ਪ੍ਰਕਿਰਿਆ (ਐਚ. ਸੀ. ਪੀ. ਏ.) ਤਹਿਤ ਕਿਸਾਨਾਂ ਤੇ ਮਾਹਰਾਂ ਵੱਲੋਂ ਵਿਚਾਰ ਚਰਚਾ ਕੀਤੀ ਗਈ।

ਜਿ਼ਲ੍ਹੇ ਵਿੱਚ ਅਮਰੂਦ ਦੀ ਪੈਦਾਵਾਰ ਤੋਂ ਲੈ ਕੇ ਮੰਡੀਕਰਨ ਤੱਕ ਕੀਤਾ ਕਿਸਾਨਾਂ ਨਾਲ ਖੁੱਲ ਕੇ ਵਿਚਾਰ ਵਟਾਂਦਰਾ

ਮੀਟਿੰਗ ਵਿੱਚ ਟੀਮ ਲੀਡਰ ਰਵਦੀਪ ਕੌਰ ਤੇ ਜਾਪਾਨ ਅੰਤਰਰਾਸ਼ਟਰੀ ਸਹਿਯੋਗ ਏਜੰਸੀ ਦੇ ਮੈਂਬਰ ਤੇ ਪ੍ਰੋਜੈਕਟ ਕੋਆਰਡੀਨੇਟਰ ਸੋਹਣ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸਿ਼ਰਕਤ ਕਰਦਿਆਂ ਪਟਿਆਲਾ ਜਿ਼ਲ੍ਹੇ ਵਿੱਚ ਅਮਰੂਦ ਦੀ ਪੈਦਾਵਾਰ (Guava production) ਤੋਂ ਲੈ ਕੇ ਮੰਡੀਕਰਨ ਤੱਕ ਕਿਸਾਨਾਂ ਨਾਲ ਖੁੱਲ ਕੇ ਵਿਚਾਰ ਵਟਾਂਦਰਾ ਕੀਤਾ ।

ਕਿਸਾਨਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਬਾਰੇ ਵੀ ਲਈ ਗਈ ਜਾਣਕਾਰੀ

ਉਨ੍ਹਾਂ ਵਲੋਂ ਇਸ ਮੌਕੇ ਕਿਸਾਨਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਬਾਰੇ ਵੀ ਜਾਣਕਾਰੀ ਲਈ ਗਈ ਤੇ ਮੌਕੇ ’ਤੇ ਹੀ ਮਾਹਰਾਂ ਵੱਲੋਂ ਮੁਸ਼ਕਲਾਂ ਦੇ ਹੱਲ ਲਈ ਸੁਝਾਅ ਦਿੱਤੇ ਗਏ । ਟੀਮ ਨੇ ਅਮਰੂਦ ਦੇ ਕਾਸ਼ਤਕਾਰ ਕਿਸਾਨਾਂ ਨੂੰ ਕਲੱਸਟਰ ਬਣਾਉਣ ਸਬੰਧੀ ਸੁਝਾਅ ਦਿੰਦਿਆਂ ਕਿਹਾ ਕਿ ਕਲੱਸਟਰ ਬਣਾਉਣ ਨਾਲ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਨੂੰ ਨਵੀਂਆਂ ਯੋਜਨਾਵਾਂ ਦੇਣ ਲਈ ਇੱਕੋ ਪਲੇਟਫ਼ਾਰਮ ਤੇ ਜਾਣਕਾਰੀ ਪ੍ਰਾਪਤ ਹੋ ਸਕੇਗੀ ਅਤੇ ਕਿਸਾਨ ਆਪਣਾ ਪ੍ਰੋਜੈਕਟ ਤਿਆਰ ਕਰਕੇ ਲਾਭ ਲੈ ਸਕਣ ।

Read More : ਅਮਰੂਦ ਦੇ ਪੱਤੇ ਇਨ੍ਹਾਂ ਖਤਰਨਾਕ ਬਿਮਾਰੀਆਂ ਤੋਂ ਬਚਾਉਣ ‘ਚ ਹੁੰਦੇ ਹਨ ਮਦਦਗਾਰ

LEAVE A REPLY

Please enter your comment!
Please enter your name here