ਨਵੀਂ ਦਿੱਲੀ, 24 ਨਵੰਬਰ 2025 : ਭਾਰਤੀ ਬਾਇਓਗੈਸ ਐਸੋਸੀਏਸ਼ਨ (Indian Biogas Association) (ਆਈ. ਬੀ. ਏ.) ਨੇ ਐਤਵਾਰ ਨੂੰ ਕਿਹਾ ਕਿ ਕਿਸਾਨਾਂ ਵੱਲੋਂ ਅਜੇ ਸਾੜੀ ਜਾ ਰਹੀ 73 ਲੱਖ ਟਨ ਝੋਨੇ ਦੀ ਪਰਾਲੀ (Paddy straw) ਦੀ ਜੇਕਰ ਬਾਇਓਗੈਸ ਪਲਾਂਟ `ਚ ਵਰਤੋਂ ਕੀਤੀ ਜਾਵੇ ਤਾਂ ਇਸ ਨਾਲ ਹਰ ਸਾਲ ਕਰੀਬ 270 ਕਰੋੜ ਰੁਪਏ ਕੀਮਤ ਦੀ ਨਵਿਆਉਣਯੋਗ ਗੈਸ ਪੈਦਾ ਕੀਤੀ ਜਾ ਸਕਦੀ ਹੈ ।
ਝੋਨੇ ਦੀ ਪਰਾਲੀ 40 ਫੀਸਦੀ ਸੈਲੁਲੋਜ਼ ਸਮੱਗਰੀ ਹੋਣ ਕਾਰਨ ਬਾਇਓ ਈਥੇਨਾਲ ਬਣਾਉਣ ਲਈ ਵੀ ਬਹੁਤ ਚੰਗੀ ਹੈ
ਆਈ. ਬੀ. ਏ. ਦੇ ਬਿਆਨ ਅਨੁਸਾਰ ਅਤਿ-ਆਧੁਨਿਕ ਐਨਾਇਰੋਬਿਕ ਡਾਇਜ਼ੈਸ਼ਨ ਪ੍ਰਕਿਰਿਆ ਇਸ ਖੇਤੀਬਾੜੀ ਰਹਿੰਦ-ਖੂੰਹਦ (Agricultural waste) ਨੂੰ ਬਹੁਤ ਪ੍ਰਭਾਵੀ ਢੰਗ ਨਾਲ ਕੰਪ੍ਰੈਸਡ ਬਾਇਓਗੈਸ (ਸੀ. ਬੀ. ਜੀ.) `ਚ ਬਦਲ ਸਕਦੀ ਹੈ, ਜੋ ਦਰਾਮਦੀ ਕੁਦਰਤੀ ਗੈਸ (Natural gas) ਦੀ ਸਿੱਧੀ ਜਗ੍ਹਾ ਲੈ ਸਕਦੀ` ਹੈ । ਬਿਆਨ ਵਿਚ ਕਿਹਾ ਗਿਆ ਕਿ ਊਰਜਾ ਉਤਪਾਦਨ ਤੋਂ ਇਲਾਵਾ ਝੋਨੇ ਦੀ ਪਰਾਲੀ 40 ਫੀਸਦੀ ਸੈਲੁਲੋਜ਼ ਸਮੱਗਰੀ ਹੋਣ ਕਾਰਨ ਬਾਇਓ ਈਥੇਨਾਲ ਬਣਾਉਣ ਲਈ. ਵੀ ਬਹੁਤ ਚੰਗੀ ਹੈ ।
ਇਹ ਨੀਤੀ 2028-29 ਤੱਕ 37,500 ਕਰੋੜ ਰੁਪਏ ਦਾ ਨਿਵੇਸ਼ ਆਕਰਸਿ਼ਤ ਕਰ ਸਕਦੀ ਹੈ
ਆਈ. ਬੀ. ਏ. ਨੇ ਦਾਅਵਾ ਕੀਤਾ ਕਿ ਇਸ ਨਾਲ ਲਗਭਗ 1,600 ਕਰੋੜ ਰੁਪਏ ਦੀ ਦਰਾਮਦ ਬਦਲ ਦੀ ਸੰਭਾਵਨਾ ਹੈ । ਨਾਲ ਹੀ, ਬਾਕੀ 20 ਫੀਸਦੀ ਲਿਗਨਿਨ ਕੰਪੋਨੈਂਟਸ ਨਾਲ ਉੱਚ-ਮੁੱਲ ਵਾਲੇ ਉਤਪਾਦ ਤਿਆਰ ਕੀਤੇ ਜਾ ਸਕਦੇ ਹਨ । ਆਈ. ਬੀ. ਏ. ਦੇ ਚੇਅਰਮੈਨ ਗੌਰਵ ਕੇਡੀਆ (Chairman Gaurav Kedia) ਨੇ ਕਿਹਾ ਕਿ ਇਹ ਨੀਤੀ 2028-29 ਤੱਕ 37,500 ਕਰੋੜ ਰੁਪਏ ਦਾ ਨਿਵੇਸ਼ ਆਕਰਸਿ਼ਤ ਕਰ ਸਕਦੀ ਹੈ ਅਤੇ ਦੇਸ਼ `ਚ 750 ਸੀ. ਬੀ. ਜੀ. ਪਲਾਂਟ ਸਥਾਪਤ ਕਰਨ `ਚ ਮਦਦ ਕਰੇਗੀ ।
Read More : ਪਿੰਡ ਬਿੱਗੜਵਾਲ ਵਿਖੇ ਝੋਨੇ ਦੀ ਪਰਾਲੀ ਪ੍ਰਬੰਧਨ ਸਬੰਧੀ ਲਗਾਇਆ ਜਾਗਰੂਕਤਾ ਕੈਂਪ









