ਪਿੰਡ ਨਰੂੜ ਵਿਖੇ ਲਗਾਇਆ ਗਿਆ ਪਰਾਲੀ ਪ੍ਰਬੰਧਨ ਸਬੰਧੀ ਕੈਂਪ

0
31
stubble management Camp

ਰਾਜਪੁਰਾ, 3 ਨਵੰਬਰ 2025 : ਡਿਪਟੀ ਕਮਿਸ਼ਨਰ ਪਟਿਆਲਾ ਡਾ. ਪ੍ਰੀਤੀ ਯਾਦਵ ਅਤੇ ਮੁੱਖ ਖੇਤੀਬਾੜੀ ਅਫਸਰ ਡਾ. ਜ਼ਸਵਿੰਦਰ ਸਿੰਘ ਪਟਿਆਲਾ ਦੇ ਦਿਸ਼ਾ-ਨਿਰਦੇਸ਼ਾ ਹੇਠ ਅਤੇ ਬਲਾਕ ਖੇਤੀਬਾੜੀ ਅਫਸਰ (Block Agriculture Officer) ਘਨੌਰ ਡਾ. ਰਣਯੋਧ ਸਿੰਘ ਬੈਂਸ ਦੀ ਅਗਵਾਈ ਹੇਠ ਸਰਕਾਰੀ ਹਾਈ ਸਮਾਰਟ ਸਕੂਲ ਨਰੜੂ ਵਿਖੇ ਝੋਨੇ ਦੀ ਪ੍ਰਰਾਲੀ ਪ੍ਰਬੰਧਨ ਸਕੀਮ (Rice flood management scheme) ਅਧੀਨ ਸਕੂਲ ਕੈਂਪ ਲਗਾਇਆ ਗਿਆ ।

ਕੈਂਪ ਵਿਚ ਕੀਤਾ ਗਿਆ ਝੋਨੇ ਦੀ ਪ੍ਰਰਾਲੀ ਨੂੰ ਨਾ ਸਾੜਨ ਅਤੇ ਇਸ ਨੂੰ ਖੇਤ ਵਿਚ ਰਲਾਉਣ ਬਾਰੇ ਬੱਚਿਆ ਨੂੰ ਜਾਗਰੂਕ

ਇਸ ਮੌਕੇ ਬਲਾਕ ਖੇਤੀਬਾੜੀ ਅਫਸਰ ਵਲੋਂ ਝੋਨੇ ਦੀ ਪ੍ਰਰਾਲੀ ਨੂੰ ਨਾ ਸਾੜਨ ਅਤੇ ਇਸ ਨੂੰ ਖੇਤ ਵਿਚ ਰਲਾਉਣ ਬਾਰੇ ਬੱਚਿਆ ਨੂੰ ਜਾਗਰੂਕ ਕੀਤਾ ਗਿਆ। ਉਨ੍ਹਾ ਵੱਲੋਂ ਦੱਸਿਆ ਗਿਆ ਕਿ ਪ੍ਰਰਾਲੀ ਨੂੰ ਸਾੜਨ ਨਾਲ ਨਾ ਹੀ ਸਿਰਫ ਵਾਤਾਵਰਨ ਦੂਸ਼ਿਤ ਹੁੰਦਾ ਹੈ ਬਲਕਿ ਧੂੰਆ ਹੋਣ ਕਾਰਨ ਕਈ ਵਾਰ ਲੋਕਾਂ ਨੂੰ ਸੜਕ ਹਾਦਸਿਆ ਦਾ ਵੀ ਸ਼ਿਕਾਰ ਹੌਣਾ ਪੈ ਜਾਂਦਾ ਹੈ । ਪਰਾਲੀ ਨੂੰ ਸਾੜਨ (Burning the stubble) ਨਾਲ ਜਿਥੇ ਜ਼ਮੀਨ ਦੀ ਉਪਜਾਉ ਸ਼ਕਤੀ (Fertility of the soil) ਘੱਟਦੀ ਹੈ ਅਤੇ ਧੂੰਆ ਹੋਣ ਕਾਰਨ ਬਹੁਤ ਸਾਰੀਆ ਬਿਮਾਰੀਆ ਵੀ ਫੈਲਦੀਆਂ ਹਨ । ਜਿਸ ਦਾ ਬਹੁਤ ਸਾਰਾ ਅਸਰ ਬੁਜ਼ਰਗਾ ਅਤੇ ਬੱਚਿਆ ਵਿਚ ਵੇਖਿਆ ਜਾਂਦਾ ਹੈ।ਇਸ ਮੌਕੇ ਤੇ ਬੱਚਿਆ ਵੱਲੋਂ ਪ੍ਰਰਾਲੀ ਨੂੰ ਨਾ ਸਾੜਨ ਸਬੰਧੀ ਪੋਸਟਰ ਮੇਂਕਿੰਗ, ਭਾਸ਼ਣ ਮੁਕਾਬਲੇ ਅਤੇ ਕਵਿਤਾਵਾਂ ਰਾਹੀਂ ਭਾਗ ਲਿਆ ਵੀ ਗਿਆ ਅਤੇ ਜਿੱਤਣ ਵਾਲੇ ਬੱਚਿਆ ਨੂੰ ਇਨਾਮ ਵੀ ਵੰਡੇ ਗਏ ।

ਇਸ ਮੌਕੇ ਕੌਣ ਕੌਣ ਸੀ ਮੌਜੂਦ

ਅੰਤ ਵਿਚ ਸਕੂਲ ਦੇ ਪ੍ਰਿੰਸੀਪਲ ਦਲਬਾਰਾ ਸਿੰਘ ਵੱਲੋਂ ਬਲਾਕ ਖੇਤੀਬਾੜੀ ਅਫਸਰ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਤੇ ਡਾ ਜ਼ਸਲੀਨ ਕੌਰ ਖੇਤੀਬਾੜੀ ਵਿਕਾਸ ਅਫਸਰ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਡਾ. ਜਸ਼ਲੀਨ ਕੌਰ ਖੇਤੀਬਾੜੀ ਵਿਕਾਸ ਅਫਸਰ, ਬਲਜਿੰਦਰ ਸਿੰਘ ਖੇਤੀਬਾੜੀ ਉਪ-ਨਿਰੀਖਣ, ਅਧਿਆਪਕ ਸਾਹਿਬਾਨ ਅਤੇ ਲੱਗਭਗ 50 ਬੱਚੇ ਹਾਜ਼ਰ ਸਨ ।ਖੇਤੀਬਾੜੀ ਵਿਭਾਗ ਘਨੌਰ ਵੱਲੋਂ ਸਮਾਰਟ ਸਕੂਲ ਨਰੜੂ ਨਾਲ ਭਵਿੱਖ ਵਿਚ ਵੀ ਖੇਤੀ ਸਬੰਧੀ ਜਾਗਰੂਕਤਾ ਲਈ ਸਾਝੇਂ ਉਪਰਾਲੇ ਕਰਨ ਲਈ ਵੀ ਆਪਸੀ ਸਹਿਮਤੀ ਬਣਾਈ ਗਈ। ਇਸ ਤੋ ਇਲਾਵਾ ਖੇਤੀ ਵਿਭਾਗ ਵੱਲੋਂ ਸਕੂਲ ਵਿਚ ਮਿਡ ਡੇ ਮੀਲ ਸਕੀਮ ਤਹਿਤ ਬੱਚਿਆਂ ਨੂੰ ਪੌਸ਼ਿਟਕ ਆਹਾਰ ਦੇਣ ਲਈ ਸਕੂਲ ਵਿਚ ਕਿਚਨਗਾਰਡਨ ਵਿਕਸਿਤ ਕਰਨ ਦੀ ਵੀ ਇੱਛਾ ਪ੍ਰਗਟਾਈ ।

Read More : ਕਿਸਾਨ ਰਾਤ ਸਮੇਂ ਝੋਨੇ ਦੀ ਕਟਾਈ ਨਾ ਕਰਨ : ਮੁੱਖ ਖੇਤੀਬਾੜੀ ਅਫ਼ਸਰ

LEAVE A REPLY

Please enter your comment!
Please enter your name here