ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਗਵਾਹ ਹੋਏ ਅਦਾਲਤ ਵਿਚ ਪੇਸ਼

0
40
Sidhu Moosewala

ਮਾਨਸਾ, 2 ਮਈ 2026 : ਪੰਜਾਬ ਦੇ ਜਿਲਾ ਮਾਨਸਾ (Mansa District) ਵਿਖੇ ਮਾਨਯੋਗ ਅਦਾਲਤ ਵਿਚ ਸਿੱਧੂ ਮੂਸੇਵਾਲਾ (Sidhu Moosewala) ਕਤਲ ਮਾਮਲੇ ਵਿਚ ਗਵਾਹਾਂ ਦੇ ਅਦਾਲਤ ਵਿਚ ਹਾਜ਼ਰ ਹੋਣ ਦਾ ਸਮਾਚਾਰ ਹੈ ।

ਕਿੰਨੇ ਗਵਾਹਾਂ ਦੀ ਗਵਾਹੀ ਕੀਤੀ ਗਈ ਦਰਜ

ਮਿਲੀ ਜਾਣਕਾਰੀ ਅਨੁਸਾਰ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਮਾਨਸਾ ਦੀ ਅਦਾਲਤ (Mansa Court) ਵਿੱਚ ਸੁਣਵਾਈ ਦੌਰਾਨ 11 ਗਵਾਹ ਅਦਾਲਤ ਵਿੱਚ ਪੇਸ਼ ਹੋਏ ਸਨ, ਜਿਨਾਂ ਵਿੱਚੋਂ ਤਿੰਨ ਦੀ ਗਵਾਹੀ ਹੀ ਦਰਜ (Testimony recorded) ਕੀਤੀ ਗਈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਧੂ ਮੂਸੇਵਾਲਾ ਦੇ ਵਕੀਲ ਸਤਿੰਦਰ ਮਿੱਤਲ ਨੇ ਦੱਸਿਆ ਕਿ ਅੱਜ ਤਿੰਨ ਗਵਾਹਾਂ ਦੀ ਗਵਾਹੀ ਦਰਜ ਹੋਈ ਹੈ, ਜਿਸ ਕਰਕੇ ਅਦਾਲਤ ਵੱਲੋਂ ਅਗਲੀ ਤਰੀਕ 22 ਮਈ ਤੈਅ ਕੀਤੀ ਗਈ ਹੈ ।

ਕਿਸ ਕਿਸ ਦੀ ਮੰਗੀ ਗਈ ਹੈ ਸਟੇਟਸ ਰਿਪੋਰਟ

ਉਹਨਾਂ ਕਿਹਾ ਕਿ ਸਾਡੇ ਵੱਲੋਂ ਸਟੇਟਸ ਰਿਪੋਰਟ ਮੰਗੀ ਗਈ ਸੀ । ਜਿਨਾਂ ਵਿੱਚ ਅਸੀਂ ਕਨਵਰ ਗਰੇਵਾਲ, ਜੀਵਨ ਜੋਤ ਜੁਗਨੂੰ, ਜੋਤੀ ਪੰਧੇਰ ਬਾਰੇ ਸਟੇਟਸ ਰਿਪੋਰਟ ਮੰਗੀ ਸੀ, ਜੋ ਅੱਜ ਅਦਾਲਤ ਵਿੱਚ ਪੇਸ਼ ਕੀਤੀ ਗਈ । ਜਿਸ ਵਿੱਚ ਏਜੰਸੀਆਂ ਵੱਲੋਂ ਜੀਵਨ ਜੋਤ ਜੁਗਨੂੰ ਨੂੰ ਬੇਗੁਨਾਹ ਕਰਾਰ ਦਿੱਤਾ ਗਿਆ ਹੈ ।

LEAVE A REPLY

Please enter your comment!
Please enter your name here