ਮਹੋਬਾ `ਚ ਡੈਮ ਵਿਚ ਡੁੱਬਣ ਕਾਰਨ 2 ਬੱਚਿਆਂ ਦੀ ਮੌਤ

0
42
drowning

ਮਹੋਬਾ, 2 ਮਈ 2026 : ਮਹੋਬਾ ਜਿਲੇ (Mahoba District) ਦੇ ਸ੍ਰੀਨਗਰ ਖੇਤਰ ਵਿਚ ਇਕ ਦਰਦਨਾਕ ਹਾਦਸੇ ਵਿਚ ਡੈਮ ਵਿਚ ਡੁੱਬਣ (Drowning in a dam) ਕਾਰਨ 2 ਬੱਚਿਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਦੱਸਿਆ ਪੁਲਸ ਅਧਿਕਾਰੀ ਨੇ

ਪੁਲਸ ਖੇਤਰ ਅਧਿਕਾਰੀ (ਸੀ. ਓ.) ਚਰਖਾਰੀ ਦੀਪਕ ਦੂਬੇ ਅਨੁਸਾਰ, ਵੀਰਵਾਰ ਸ਼ਾਮ ਕਰੀਬ ਸਾਢੇ 7 ਵਜੇ ਗ੍ਰਾਮ ਪਿਪਰਾ ਮਾਫ਼ ਸਥਿਤ ਉਰਮਿਲ ਡੈਮ ਵਿਚ ਇਕ ਨੌਜਵਾਨ ਦੇ ਡੁੱਬਣ ਦੀ ਸੂਚਨਾ ਮਿਲੀ ਸੀ । ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ ‘ਤੇ ਪਹੁੰਚੀ ਅਤੇ ਗੋਤਾਖੋਰਾਂ (Divers) ਦੀ ਮਦਦ ਨਾਲ ਭਾਲ ਅਤੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ । ਜਾਂਚ ਦੌਰਾਨ ਪਤਾ ਲੱਗਾ ਕਿ ਪਿੰਡ ਦੇ ਹੀ ਰਿਤੇਸ਼ (7) ਅਤੇ ਆਰੀਅਨ (8) ਸ਼ਾਮ ਕਰੀਬ ਸਾਢੇ 4 ਵਜੇ ਨਹਾਉਣ ਲਈ ਡੈਮ ‘ਤੇ ਗਏ ਸਨ, ਜਿੱਥੇ ਪੈਰ ਫਿਸਲਣ ਕਾਰਨ ਉਹ ਡੂੰਘੇ ਪਾਣੀ ਵਿਚ ਚਲੇ ਗਏ ਅਤੇ ਡੁੱਬ ਗਏ ।

ਪੁੁਲਸ ਨੇ ਕਰ ਦਿੱਤੀ ਹੈ ਅਗਲੀ ਕਾਰਵਾਈ ਸ਼ੁਰੂ

ਘਟਨਾ ਦਾ ਖੁਲਾਸਾ ਉਦੋਂ ਹੋਇਆ, ਜਦੋਂ 4 ਸਾਲ ਦੀ ਇਕ ਬੱਚੀ ਨੇ ਪਰਿਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ । ਇਸ ਤੋਂ ਬਾਅਦ ਸ਼ੁਰੂ ਹੋਈ ਭਾਲ ਦੌਰਾਨ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ । ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ (Postmortem) ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ।

LEAVE A REPLY

Please enter your comment!
Please enter your name here