ਮਲੇਸ਼ੀਆ ਵਿਚ 10ਵੀਂ ਮੰਜਿ਼ਲ ਤੋਂ ਛਾਲ ਮਾਰਨ ਕਾਰਨ ਪਤਨੀ ਦੀ ਮੋਤ ਪਤੀ ਜਖਮੀ

0
45
Building

ਮਲੇਸ਼ੀਆ, 2 ਮਈ 2026 : ਵਿਦੇਸ਼ੀ ਮੁਲਕ ਮਲੇਸੀਆ (Malaysia) ਵਿਖੇ ਰਹਿ ਰਹੇ ਇਕ ਭਾਰਤੀ ਜੋੜੇ ਵਲੋਂ 10ਵੀਂ ਮੰਜਿ਼ਲ ਤੋਂ ਛਾਲ ਮਾਰਨ (jump) ਕਾਰਨ ਪਤਨੀ ਦੀ ਮੌਤ ਤੇ ਪਤੀ ਗੰਭੀਰ ਜਖਮੀ ਹੋ ਗਿਆ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਮੁਤਾਬਕ ਮਲੇਸ਼ੀਆ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਕਰਨਾਲ ਦੇ ਇੱਕ ਜੋੜੇ ਨੇ ਗ੍ਰਿਫ਼ਤਾਰੀ ਦੇ ਡਰੋਂ ਜੋ 10ਵੀਂ ਮੰਜਿ਼ਲ ਤੋਂ ਛਾਲ ਮਾਰ ਦਿੱਤੀ ਹੈ ਪਛਾਣ ਪਤਨੀ ਅਨੁਸ਼ਕਾ (25) ਦੀ ਮੌਤ (Death) ਹੋ ਗਈ, ਜਦੋਂ ਕਿ ਪਤੀ ਕਪਿਲ (28) ਗੰਭੀਰ ਜ਼ਖ਼ਮੀ (Injured) ਹੋ ਗਿਆ । ਸਮਾਜਿਕ ਅਤੇ ਸਰਕਾਰੀ ਯਤਨਾਂ ਸਦਕਾ ਪਤਨੀ ਦੀ ਲਾਸ਼ ਭਾਰਤ ਵਾਪਸ ਲਿਆਂਦੀ ਗਈ ਤੇ ਨਾਲ ਹੀ ਸਿੰਘਾੜਾ ਪਿੰਡ ਦੇ ਵਸਨੀਕ ਕਪਿਲ ਨੂੰ ਵੀ ਭਾਰਤ ਵਾਪਸ ਲਿਆਂਦਾ ਗਿਆ ।

ਕੀ ਹੈ ਪੂਰਾ ਮਾਮਲਾ

ਸੂਚਨਾ ਮੁਤਾਬਕ ਮਹਿਲਾ ਦੇ ਪਤੀ ਕਪਿਲ ਦਾ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਕੀਤਾ ਜਾ ਰਿਹਾ ਹੈ । ਇਹ ਜੋੜਾ ਲਗਭਗ ਢਾਈ ਸਾਲ ਪਹਿਲਾਂ ਟੂਰਿਸਟ ਵੀਜ਼ੇ ‘ਤੇ ਮਲੇਸ਼ੀਆ ਗਿਆ ਸੀ ਤੇ ਵੀਜ਼ੇ ਦੀ ਮਿਆਦ ਪੁੱਗਣ ਤੋਂ ਬਾਅਦ ਉਹ ਉੱਥੇ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਸਨ ਅਤੇ ਕੰਮ ਕਰ ਰਹੇ ਸੀ । ਇਸ ਦੌਰਾਨ ਮਲੇਸ਼ੀਆ ਸਰਕਾਰ ਨੇ ਸਖ਼ਤ ਕਾਰਵਾਈ ਕਰਦਿਆਂ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ । ਮਲੇਸ਼ੀਆਈ ਇਮੀਗ੍ਰੇਸ਼ਨ ਟੀਮਾਂ ਨੇ ਪੁਲਸ ਨਾਲ ਮਿਲ ਕੇ ਉਸ ਇਮਾਰਤ ‘ਤੇ ਛਾਪਾ ਮਾਰਿਆ ਜਿੱਥੇ ਇਹ ਜੋੜਾ ਰਹਿ ਰਿਹਾ ਸੀ ।

ਮਲੇਸ਼ੀਆ ਪੁਲਸ ਨੇ ਕਪਿਲ ਦਾ ਇਲਾਜ ਕਰਵਾ ਭੇਜਿਆ ਭਾਰਤ

ਮਲੇਸ਼ੀਆ ਪੁਲਸ (Malaysian Police) ਨੇ ਔਰਤ ਦੀ ਲਾਸ਼ ਨੂੰ ਇੱਕ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਜਮ੍ਹਾਂ ਕਰਵਾ ਦਿੱਤਾ, ਜਦੋਂ ਕਿ ਕਪਿਲ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦੇ ਆਈ. ਸੀ. ਯੂ. ਵਿੱਚ ਦਾਖਲ ਕਰਵਾਇਆ ਗਿਆ, ਜਿਥੇ ਇਲਾਜ ਹੋਣ ਤੋਂ ਬਾਅਦ ਕਪਿਲ ਨੂੰ ਭਾਰਤ ਵਾਪਸ ਭੇਜਿਆ ਗਿਆ ।

LEAVE A REPLY

Please enter your comment!
Please enter your name here