ਕਰਨਾਟਕ `ਚ ਕਾਲਜ ਦੇ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ

0
38
suicide

ਧਾਰਵਾੜ (ਕਰਨਾਟਕ), 30 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਕਰਨਾਟਕ (Karnataka) ਦੇ ਧਾਰਵਾੜ ਵਿਖੇ ਬਣੇ ਇਕ ਕਾਲਜ ਦੇ ਵਿਦਿਆਰਥੀ ਵਲੋਂ ਖੁਦਕੁਸ਼ੀ (Suicide) ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਪ੍ਰੇਸ਼ਾਨ ਕਰਨ ਦੇ ਦੋਸ਼ ਹੇਠ 3 ਪੁਲਸ ਮੁਲਾਜ਼ਮ ਮੁਅੱਤਲ

ਕਰਨਾਟਕ ਦੇ ਧਾਰਵਾੜ ‘ਚ ਕਾਲਜ ਦੇ ਇਕ ਵਿਦਿਆਰਥੀ (Student) ਨੇ ਕਥਿਤ ਤੌਰ ‘ਤੇ ਖ਼ੁਦਕੁਸ਼ੀ ਕਰ ਲਈ । ਮ੍ਰਿਤਕ ਵਿਦਿਆਰਥੀ ਦੇ ਪਰਿਵਾਰ ਵੱਲੋਂ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਏ ਜਾਣ ਤੋਂ ਬਾਅਦ 3 ਪੁਲਸ ਮੁਲਾਜ਼ਮਾਂ ਨੂੰ ਮੁਅੱਤਲ (Suspension) ਕਰ ਦਿੱਤਾ ਗਿਆ ਹੈ । ਇਥੋਂ ਦੇ ਇਕ ਨਿੱਜੀ ਕਾਲਜ ‘ਚ ਬੀ. ਐੱਸ ਸੀ. ਦਾ ਵਿਦਿਆਰਥੀ ਆਦਿੱਤਿਆ ਮਿਆਗੇਰੀ ਉਨ੍ਹਾਂ 18 ਵਿਦਿਆਰਥੀਆਂ ‘ਚ ਸ਼ਾਮਲ ਸੀ, ਜਿਨ੍ਹਾਂ ਨੂੰ ਵਿਦਿਆਗਿਰੀ ਪੁਲਸ ਨੇ 25 ਅਪ੍ਰੈਲ ਨੂੰ ਨਸ਼ੀਲੇ ਪਦਾਰਥਾਂ ਵਿਰੁੱਧ ਚਲਾਈ ਗਈ ਮੁਹਿੰਮ ਦੌਰਾਨ ਹਿਰਾਸਤ ‘ਚ ਲਿਆ ਸੀ ।

ਵਿਦਿਆਰਥੀ ਦੇ ਪਰਿਵਾਰ ਨੇ ਕੀ ਦੋਸ਼ ਲਗਾਇਆ ਸੀ

ਹਿਰਾਸਤ ‘ਚ ਲਏ ਗਏ 18 ਵਿਦਿਆਰਥੀਆਂ ਦੀ ਜਾਂਚ ਕੀਤੀ ਗਈ । ਕੁੱਲ 10 ਵਿਦਿਆਰਥੀਆਂ ‘ਚ ਗਾਂਜੇ ਦੇ ਸੇਵਨ ਦੀ ਪੁਸ਼ਟੀ ਨਹੀਂ ਹੋਈ, ਜਿਸ ‘ਚ ਆਦਿੱਤਿਆ ਵੀ ਸ਼ਾਮਲ ਸੀ । ਉਸ ਦੇ ਨਾਲ ਰਹਿਣ ਵਾਲੇ ਕੁਝ ਵਿਦਿਆਰਥੀਆਂ ਦੀ ਜਾਂਚ ‘ਚ ਗਾਂਜੇ ਦੇ ਸੇਵਨ ਦੀ ਪੁਸ਼ਟੀ ਹੋਈ ਸੀ । ਆਦਿੱਤਿਆ ਦੇ ਪਰਿਵਾਰ ਨੇ ਦੋਸ਼ ਲਗਾਇਆ ਕਿ ਗਾਂਜੇ ਦੇ ਸੇਵਨ ਦੀ ਪੁਸ਼ਟੀ ਨਾ ਹੋਣ ਦੇ ਬਾਵਜੂਦ ਪੁਲਸ ਨੇ ਉਸ ਨੂੰ ਪ੍ਰੇਸ਼ਾਨ ਕੀਤਾ ਸੀ ।

LEAVE A REPLY

Please enter your comment!
Please enter your name here