ਅੰਮ੍ਰਿਤਸਰ, 25 ਅਪ੍ਰੈਲ 2026 : ਪੰਜਾਬ ਦੇ ਅੰਮ੍ਰਿਤਸਰ-ਜਾਮਨਗਰ ਭਾਰਤਮਾਲਾ ਰੋਡ ‘ਤੇ ਕਾਲਵਾਲੀ ਪੁੱਲ ਦੇ ਨੇੜੇ ਕਾਰ ਵਿਚ ਭੇਦਭਰੇ ਹਾਲਾਤਾਂ (mysterious circumstances) ਵਿਚ ਐਕਸਾਈਜ਼਼ ਇੰਸਪੈਕਟਰ ਦੀ ਲਾਸ਼ ਬਰਾਮਦ ਹੋਈ ਹੈ ।
ਕੌਣ ਹੈ ਇਹ ਇੰਸਪੈਕਟਰ
ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ-ਜਾਮਨਗਰ ਭਾਰਤਮਾਲਾ ਰੋਡ ਤੇ ਕਾਲਵਾਲੀ ਪੁੱਲ ਦੇ ਨੇੜੇ ਕਾਰ ਵਿਚ ਜੋ ਭੇਦਭਰੇ ਹਾਲਾਤਾਂ ਵਿਚ ਐਕਸਾਈਜ਼ ਇੰਸਪੈਕਟਰ (Excise Inspector) ਦੀ ਲਾਸ਼ ਬਰਾਮਦ ਹੋਈ ਹੈ ਦੀ ਪਛਾਣ ਕਰਮਜੀਤ ਸਿੰਘ ਚੀਮਾ 45 ਸਾਲ ਵਜੋਂ ਹੋਈ ਹੈ ਤੇ ਇਹ ਵਿਅਕਤੀ ਜਿਥੇ ਲੁਧਿਆਣਾ ਨਿਵਾਸੀ ਹੈ, ਉਥੇ ਮੋਗਾ ਵਿਖੇ ਐਕਸਾਈਜ ਇੰਸਪੈਕਟਰ ਦੇ ਤੌਰ ‘ਤੇ ਤਾਇਨਾਤ ਹੈ ।
ਸੜਕ ਤੋਂ ਲੰਘ ਰਹੇ ਲੋਕਾਂ ਨੇ ਦਿੱਤੀ ਪੁਲਸ ਨੂੰ ਸੂੂਚਨਾ
ਸੂਚਨਾ ਮੁਤਾਬਕ ਜਿਸ ਕਾਲਾਵਾਲੀ ਪੁੱਲ ਨੇੜੇਓਂ ਕਾਰ ਲਾਸ਼ (Corpse) ਸਮੇਤ ਬਰਾਮਦ ਹੋਈ ਹੈ ਸਬੰਧੀ ਉਥੋਂ ਲੰਘ ਰਹੇ ਲੋਕਾਂ ਨੇ ਪੁਲਸ ਨੂੰ ਸੂਚਿਤ ਕੀਤਾ, ਜਿਸ ‘ਤੇ ਪੁਲਸ ਨੇ ਆ ਕੇ ਜਦੋਂ ਮਾਮਲੇ ਦੀ ਜਾਂਚ ਕੀਤੀ ਤਾਂ ਕਾਰ ਵਿਚ ਮਰੇ ਪਏ ਵਿਅਕਤੀ ਦੇ ਪਛਾਣ ਪੱਤਰਾਂ ਤੋਂ ਪਤਾ ਲੱਗਿਆ ਕਿ ਉਕਤ ਵਿਅਕਤੀ ਕੌਣ ਹੈ ਤੇ ਇਸ ਸਬੰਧੀ ਪਰਿਵਾਰਕ ਮੈਂਬਰਾਂ ਨੂੰ ਵੀ ਜਾਣਕਾਰੀ ਦਿੱਤੀ ਗਈ । ਜਿਨ੍ਹਾਂ ਘਟਨਾ ਵਾਲੀ ਥਾਂ ਤੇ ਆ ਕੇ ਦੇਖਿਆ ਤਾਂ ਉਕਤ ਵਿਅਕਤੀ ਦੇ ਇਸ ਥਾਂ ‘ਤੇ ਪਹੁੰਚਣ ਸਬੰਧੀ ਕੋਈ ਵੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ। ਜਿਸ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਡਬਵਾਲੀ ਦੇ ਸਿਵਲ ਹਸਪਤਾਲ ਵਿਖੇ ਭੇਜਿਆ ਗਿਆ ।
ਸ਼ੁਰੂਆਤੀ ਜਾਂਚ ਵਿਚ ਕੀ ਸਾਹਮਣੇ ਆਇਆ
ਪੁਲਸ ਵਲੋਂ ਹਾਲ ਦੀ ਘੜੀ ਕੀਤੀ ਗਈ ਸ਼ੁਰੂਆਤੀ ਜਾਂਚ ਵਿਚ ਐਕਸਾਈਜ਼ ਇੰਸਪੈਕਟਰ ਦੀ ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ ਜਾ ਰਿਹਾ ਹੈ ਪਰ ਮੌਤ ਦੇ ਅਸਲ ਕਾਰਨਾਂ ਸਬੰਧੀ ਪਤਾ ਪੋਸਟਮਾਰਟਮ (Postmortem) ਦੀ ਰਿਪੋਰਟ ਆਉਣ ਤੋਂ ਬਾਅਦ ਹੀ ਚੱਲ ਸਕੇਗਾ । ਇਸ ਸਬੰਧੀ ਪੁਲਸ ਥਾਣੇ ਦੇ ਏ. ਐਸ. ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਕਰਦਿਆਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।









