ਪੈਟਰੋਲ ਨਾ ਮਿਲਣ ਕਾਰਨ ਰਸਤੇ `ਚ ਰੁਕੀ ਐਂਬੂਲੈਂਸ ਵਿਚ ਹੋਈ ਮਰੀਜ਼ ਦੀ ਮੌਤ

0
38
Ambulance

ਬਲੀਆ, 25 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਬਲੀਆ ਜਿਲੇ ਦੇ ਬੈਰੀਆ ਖੇਤਰ ਵਿਖੇ ਇਕ ਮਰੀਜ਼ ਦੀ ਐਂਬੂਲੈਂਸ (Ambulance) ਵਿਚ ਹੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ ।

ਕੀ ਕਾਰਨ ਰਿਹਾ ਮਰੀਜ਼ ਦੀ ਮੌਤ ਦਾ

ਜਿਲੇ ਦੇ ਬੈਰੀਆ ਖੇਤਰ ਵਿਚ ਕਥਿਤ ਤੌਰ ‘ਤੇ ਪੈਟਰੋਲ (Petrol) ਨਾ ਮਿਲਣ ਕਾਰਨ ਇੱਕ ਨਿੱਜੀ ਐਂਬੂਲੈਂਸ ਦੇ ਰਸਤੇ ਵਿਚ ਰੁਕ ਜਾਣ ਨਾਲ ਇਕ ਮਰੀਜ਼ ਦੀ ਮੌਤ (Death) ਹੋ ਗਈ । ਘਟਨਾ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ । ਜਾਣਕਾਰੀ ਅਨੁਸਾਰ, ਬੈਰੀਆ ਤਹਿਸੀਲ ਦੇ ਪਾਂਡੇਪੁਰ ਪਿੰਡ ਦੇ ਰਹਿਣ ਵਾਲੇ ਛੱਠੂ ਸ਼ਰਮਾ (50) ਦੀ ਬੁੱਧਵਾਰ ਰਾਤ ਅਚਾਨਕ ਤਬੀਅਤ ਵਿਗੜ ਗਈ ਸੀ । ਪਰਿਵਾਰਕ ਮੈਂਬਰ ਉਸਨੂੰ ਇਕ ਨਿੱਜੀ ਐਂਬੁਲੈਂਸ ਰਾਹੀਂ ਜਿਲਾ ਹਸਪਤਾਲ (Hospital) ਲਿਜਾ ਰਹੇ ਸਨ ਪਰ ਰਸਤੇ ਵਿਚ ਪੈਟਰੋਲ ਖਤਮ ਹੋਣ ਕਾਰਨ ਐਂਬੂਲੈਂਸ ਟੇਂਗਰਹੀ ਪਿੰਡ ਨੇੜੇ ਰੁਕ ਗਈ ।

ਪਰਿਵਾਰ ਵਾਲਿਆਂ ਨੇ ਕੀ ਦੋਸ਼ ਲਗਾਇਆ

ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਨੇੜਲੇ ਪੈਟਰੋਲ ਪੰਪ ਤੋਂ ਪੈਟਰੋਲ ਦੇਣ ਦੀ ਅਪੀਲ ਕਰਨ ਦੇ ਬਾਵਜੂਦ, ਪੰਪ ਸੰਚਾਲਕ ਨੇ ਪੈਟਰੋਲ ਉਪਲਬਧ ਨਾ ਹੋਣ ਦੀ ਗੱਲ ਕਹਿ ਕੇ ਮਨਾ ਕਰ ਦਿੱਤਾ । ਜਿਲਾ ਸਪਲਾਈ ਅਫ਼ਸਰ ਦੇਵਮਣੀ ਮਿਸ਼ਰਾ ਨੇ ਦੱਸਿਆ ਕਿ ਮਾਮਲਾ ਬੇਹੱਦ ਗੰਭੀਰ ਹੈ ਅਤੇ ਐਮਰਜੈਂਸੀ ਦੀ ਸਥਿਤੀ ਵਿਚ ਐਂਬੂਲੈਂਸ ਨੂੰ ਪਹਿਲ ਦੇ ਅਧਾਰ ‘ਤੇ ਪੈਟਰੋਲ ਉਪਲਬਧ ਕਰਵਾਇਆ ਜਾਣਾ ਚਾਹੀਦਾ ਸੀ । ਉਨ੍ਹਾਂ ਦੱਸਿਆ ਕਿ ਉਪ-ਜਿਲਾ ਮੈਜਿਸਟ੍ਰੇਟ, ਜਿਲਾ ਸਪਲਾਈ ਅਫ਼ਸਰ ਅਤੇ ਸਹਾਇਕ ਖੁਰਾਕ ਅਫ਼ਸਰ ਦੀ 3 ਮੈਂਬਰੀ ਜਾਂਚ ਕਮੇਟੀ ਗਠਿਤ ਕਰ ਦਿੱਤੀ ਗਈ ਹੈ, ਜਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ।

LEAVE A REPLY

Please enter your comment!
Please enter your name here