ਲਾਰੈਂਸ ਆਫ ਪੰਜਾਬ ਨੂੰ ਲੈ ਕੇ ਮਿਲੀ ਕਈ ਆਗੂਆਂ ਨੂੰ ਜਾਨੋਂ ਮਾਰਨ ਦੀ ਧਮਕੀ

0
42
Tweet

ਚੰਡੀਗੜ੍ਹ, 25 ਅਪ੍ਰੈਲ 2026 : ਗੈਂਗਸਟਰ ਲਾਰੈਂਸ ਬਿਸ਼ਨੋਈ (Gangster Lawrence Bishnoi) ਦੇ ਜੀਵਨ ਆਧਾਰਤ ਲਾਰੈਂਸ ਆਫ ਪੰਜਾਬ ਡਾਕੂਮੈਂਟਰੀ ਨੂੰ ਲੈ ਕੇ ਪੰਜਾਬ ਦੇ ਕਈ ਆਗੂਆਂ ਨੂੰ ਜਾਨੋਂ ਮਾਰਨ ਦੀ ਧਮਕੀ (Death threat) ਦਿੱਤੀ ਗਈ ਹੈ ।

ਕੌਣ ਕੌਣ ਹਨ ਇਹ ਆਗੂ ਜਿਨ੍ਹਾਂ ਨੂੰ ਦਿੱਤੀ ਗਈ ਹੈ ਧਮਕੀ

ਪੰਜਾਬ ਦੇ ਕਈ ਰਾਜਨੀਤਕ ਆਗੂਆਂ ਨੂੰ ਜੋ ਅੱਜ ਇਕ ਵਿਦੇਸ਼ੀ ਨੰਬਰ ਤੋਂ ਵੈਟਸਐਪ ਰਾਹੀਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਵਿਚ ਸਿਰਫ਼ ਰਾਜਨੀਤਕ ਆਗੂ ਹੀ ਨਹੀਂ ਸ਼ਾਮਲ ਹਨ ਬਲਕਿ ਪੰਜਾਬ ਦੀ ਇਕ ਹੋਰ ਸ਼ਖਸੀਅਤ ਵੀ ਸ਼ਾਮਲ ਹੈ । ਜਿਨ੍ਹਾਂ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਤੋਂ ਇਲਾਵਾ ਸਵਰਗੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਸ਼ਾਮਲ ਹਨ ।

ਕੀ ਮੈਸੇਜ ਦਿੱਤਾ ਗਿਆ ਹੈ ਧਮਕੀ ਵਿਚ

ਸੂਚਨਾ ਮੁਤਾਬਕ ਜੋ ਵਿਦੇਸ਼ੀ ਨੰਬਰ ਤੋਂ ਵੈਟਸਐਪ ਰਾਹੀਂ ਧਮਕੀ ਦਿੱਤੀ ਗਈ ਹੈ ਦੇ ਵਿਚ ਭੇਜੇ ਗਏ ਮੈਸੇ ਵਿਚ ਧਮਕੀ ਭਰੇ ਸੰਦੇਸ਼ ਵਿੱਚ ਸਪੱਸ਼ਟ ਤੌਰ ‘ਤੇ `ਲੋਰੈਂਸ ਆਫ ਪੰਜਾਬ`(Lawrence of Punjab) ਡਾਕੂਮੈਂਟਰੀ ਦਾ ਜਿਕਰ ਕੀਤਾ ਗਿਆ ਹੈ ਤੇ ਸੰਦੇਸ਼ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਡਾਕੂਮੈਂਟਰੀ ਚੱਲ ਕੇ ਰਹੇਗੀ ਅਤੇ ਜਿਹੜੇ ਲੋਕ ਇਸ ਦਾ ਵਿਰੋਧ ਕਰ ਰਹੇ ਹਨ, ਉਨ੍ਹਾਂ ਨੂੰ ਗੋਲੀ ਅਤੇ ਬੰਬ ਨਾਲ ਉਡਾ ਦਿੱਤਾ ਜਾਵੇਗਾ ।

ਸੁਰੱਖਿਆ ਏਜੰਸੀ ਨੇ ਕਰ ਦਿੱਤੀ ਹੈ ਜਾਂਚ ਸ਼ੁਰੂ

ਲਾਰੈਂਸ ਆਫ ਪੰਜਾਬ ਦਸਤਾਵੇੇਜੀ ਫਿ਼ਲਮ ਤੇ ਲੱਗੀ ਰੋਕ ਦੇ ਮੱਦੇਨਜ਼ਰ ਜੋ ਵਟਸਐਪ ਰਾਹੀ ਉਪਰੋਕਤ ਵਿਅਕਤੀਆਂ ਨੂੰ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਸਬੰਧੀ ਸੁਰੱਖਿਆ ਏਜੰਸੀਆਂ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸਬੰਧਤ ਆਗੂਆਂ ਦੀ ਸੁਰੱਖਿਆ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਫਿਲਹਾਲ, ਇਸ ਘਟਨਾ ਤੋਂ ਬਾਅਦ ਪ੍ਰਸ਼ਾਸਨ ਚੌਕਸ ਹੋ ਗਿਆ ਹੈ ।

LEAVE A REPLY

Please enter your comment!
Please enter your name here