400 ਫੁੱਟ ਉਚੇ ਟਾਵਰ ਤੇ ਚੜ੍ਹੇ ਗੁਰਜੀਤ ਸਿੰਘ ਖਾਲਸਾ ਨੂੰ ਟਾਵਰ ਤੋਂ ਹੇਠਾਂ ਉਤਾਰਿਆ

0
42
Khalsa

ਸਮਾਣਾ, (ਪਟਿਆਲਾ), 24 ਅਪ੍ਰੈਲ 2026 : ਜਿਲਾ ਪਟਿਆਲਾ ਦੇ ਪ੍ਰਸਾਸਨ ਤੇ ਫੌਜ ਨੇ ਅੱਜ ਬੇਅਦਬੀ ਮਾਮਲੇ (Sacrilege cases) ’ਤੇ 400 ਫੁੱਟ ਉੱਚੇ ਬੀ. ਐਸ. ਐਨ. ਐਲ. ਟਾਵਰ ’ਤੇ ਚੜ੍ਹੇ ਗੁਰਜੀਤ ਸਿੰਘ ਖਾਲਸਾ (Gurjit Singh Khalsa) ਨੂੰ ਸਫਲਤਾਪੂਰਵਕ ਥੱਲੇ ਉਤਾਰ ਲਿਆ ।

ਪਿਛਲੇ ਕਿੰਨੇ ਮਹੀਨਿਆਂ ਤੋਂ ਸਨ ਟਾਵਰ ਤੇ

ਗੁਰਜੀਤ ਸਿੰਘ ਖਾਲਸਾ ਪਿਛਲੇ 18 ਮਹੀਨਿਆਂ ਤੋਂ ਟਾਵਰ ’ਤੇ ਬੈਠੇ ਸਨ ਤੇ ਬੇਅਦਬੀ ਬਾਰੇ ਕਾਨੂੰਨ ਦੀ ਮੰਗ ਕਰ ਰਹੇ ਸਨ । ਹੁਣ ਪੰਜਾਬ ਸਰਕਾਰ ਵੱਲੋਂ ਕਾਨੂੰਨ ਬਣਾਉਣ ਤੋਂ ਬਾਅਦ ਉਹ ਟਾਵਰ (Tower) ਤੋਂ ਹੇਠਾਂ ਉਤਰ ਆਏ ਹਨ । ਟਾਵਰ ਤੋਂ ਹੇਠਾਂ ਉਤਾਰਣ ਮਗਰੋਂ ਉਹਨਾਂ ਨੂੰ ਮੈਡੀਕਲ ਚੈਕ ਅਪ ਵਾਸਤੇ ਐਂਬੂਲੈਂਸ ਵਿਚ ਹਸਪਤਾਲ ਲਿਜਾਇਆ ਗਿਆ ।

LEAVE A REPLY

Please enter your comment!
Please enter your name here