ਕੈਨੇਡਾ, 22 ਅਪ੍ਰੈਲ 2026 : ਕੈਨੇਡਾ (Canada) ਵਿਖੇ ਕਈ ਸਾਲ ਪਹਿਲਾਂ ਵਾਪਰੇ ਸੜਕ ਹਾਦਸੇ (Road accidents) ਦੀ ਸੁਣਵਾਈ ਦੌਰਾਨ ਪੰਜਾਬੀ ਮੂਲ ਦੇ ਡਰਾਈਵਰ ਨੇ ਅਖੀਰਕਾਰ ਆਪਣੇ ਆਪ ਨੂੰ ਜਿੰਮੇਵਾਰ ਮੰਨ ਲਿਆ ਹੈ ।
ਕੌਣ ਕੌਣ ਉਤਰ ਗਿਆ ਸੀ ਸੜਕ ਹਾਦਸੇ ਵਿਚ ਮੌਤ ਦੇ ਘਾਟ
ਮਿਲੀ ਜਾਣਕਾਰੀ ਅਨੁਸਾਰ ਪੰਜਾਬੀ ਮੂਲ ਦੇ ਡਰਾਈਵਰ (Punjabi origin drivers) ਅਤੇ ਕੈਨੇਡੀਅਨ ਨਾਗਰਿਕ ਬਲਜੀਤ ਸਿੰਘ ਨੇ ਲਾਪਰਵਾਹੀ ਨਾਲ ਟਰੱਕ ਚਲਾਉਂਦੇ ਹੋਏ ਕੈਨੇਡੀਅਨ ਨਾਗਰਿਕ ਮਾਂ-ਪੁੱਤਰ ਨੂੰ ਦਰੜ ਦਿੱਤਾ ਸੀ ਹਾਦਸੇ ਦੌਰਾਨ ਮਹਿਲਾ ਅਤੇ ਉਸ ਦੇ ਪੁੱਤਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਪਤੀ ਨੂੰ ਗੰਭੀਰ ਸੱਟਾਂ ਲੱਗੀਆਂ ਸਨ ਦੀ ਪਛਾਣ ਨੈਨਸੀ ਲੈਫ੍ਰਾਂਸੋਇਸ (42) ਅਤੇ ਉਸਦੇ 11 ਸਾਲਾ ਪੁੱਤਰ, ਲੋਇਕ ਸ਼ੈਵਲੀਅਰ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਸੜਕ ਹਾਦਸਾ 19 ਜੁਲਾਈ, 2022 ਦੀ ਰਾਤ ਨੂੰ ਵਾਪਰਿਆ ਸੀ ।
ਕੀ ਹੈ ਪੂਰਾ ਮਾਮਲਾ
ਇਹ ਘਟਨਾ ਕੈਨੇਡਾ ਦੇ ਕਿਊਬੈਕ ਦੇ ਬ੍ਰੋਸਾਰਡ ਵਿੱਚ ਹਾਈਵੇਅ 30 ‘ਤੇ ਵਾਪਰੀ ਸੀ ਤੇ 21 ਅਪ੍ਰੈਲ ਨੂੰ ਆਪਣੇ ਅਦਾਲਤੀ ਮੁਕੱਦਮੇ (Court cases) ਦੌਰਾਨ ਉਸਨੇ ਹੁਣ ਆਪਣਾ ਅਪਰਾਧ ਕਬੂਲ ਕਰ ਲਿਆ ਹੈ । ਉਸਨੂੰ ਅਦਾਲਤ ਵੱਲੋਂ ਸੰਭਾਵੀ ਉਮਰ ਕੈਦ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਉਸਨੇ ਮੰਨਿਆ ਕਿ ਉਹ ਆਪਣਾ ਟਰੱਕ ਚਲਾਉਂਦੇ ਸਮੇਂ ਲੂਡੋ ਖੇਡ ਰਿਹਾ ਸੀ । ਇਸ ਭਟਕਾਅ ਕਾਰਨ ਟਰੱਕ ਨੇ ਯਾਤਰੀਆਂ ਨੂੰ ਲੈ ਕੇ ਜਾ ਰਹੀ ਇੱਕ ਕਾਰ ਨੂੰ ਟੱਕਰ ਮਾਰ ਦਿੱਤੀ ।
ਕੀ ਕੀ ਮੰਨਿਆਂ ਬਲਜੀਤ ਸਿੰਘ ਨੇ
ਬਲਜੀਤ ਨੇ ਇਹ ਵੀ ਮੰਨਿਆ ਕਿ ਉਸਨੇ ਇਸ ਘਟਨਾ ਤੋਂ ਪਹਿਲਾਂ 18 ਵਾਰ ਅਜਿਹਾ ਕੀਤਾ ਸੀ । ਪੁਲਸ ਨੇ ਬਲਜੀਤ ਦੇ ਟਰੱਕ ਦੇ ਡੈਸ਼ਕੈਮ ਤੋਂ ਫੁਟੇਜ ਜ਼ਬਤ ਕਰ ਲਈ ਹੈ, ਜਿਸ ਵਿੱਚ ਉਸ ਨੂੰ ਲੂਡੋ ਖੇਡਦੇ ਦੇਖਿਆ ਜਾ ਸਕਦਾ ਹੈ । ਹਾਲਾਂਕਿ ਪੀਲ ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ (CCTV footage) ਜਨਤਾ ਲਈ ਜਾਰੀ ਨਹੀਂ ਕੀਤੀ ਹੈ । ਪੀਲ ਪੁਲਿਸ ਦਾ ਕਹਿਣਾ ਹੈ ਕਿ, ਚੱਲ ਰਹੇ ਮੁਕੱਦਮੇ ਦੇ ਕਾਰਨ, ਫੁਟੇਜ ਨੂੰ ਫਿਲਹਾਲ ਸਬੂਤ ਵਜੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ।
ਕਦੋਂ ਸੁਣਾਈ ਜਾਵੇਗੀ ਬਲਜੀਤ ਨੂੰ ਸਜ਼ਾ
ਇੱਕ ਫੋਰੈਂਸਿਕ ਰਿਪੋਰਟ (Forensic report) ਵਿੱਚ ਖੁਲਾਸਾ ਹੋਇਆ ਹੈ ਕਿ ਟੱਕਰ ਤੋਂ ਪਹਿਲਾਂ ਬਲਜੀਤ ਕੋਲ ਪ੍ਰਤੀਕਿਰਿਆ ਕਰਨ ਲਈ ਖਾਸ ਕਰਕੇ ਬ੍ਰੇਕ ਲਗਾਉਣ ਲਈ ਸਿਰਫ 0.35 ਸਕਿੰਟ ਸਨ ਯਾਨੀ ਕਿ ਇੱਕ ਮੌਕਾ ਜੋ ਉਸਨੇ ਪੂਰੀ ਤਰ੍ਹਾਂ ਗੁਆ ਦਿੱਤਾ । ਬਲਜੀਤ ਸਿੰਘ ਨੇ ਮਾਂਟਰੀਅਲ ਦੀ ਲੌਂਗੂਇਲ ਅਦਾਲਤ ਵਿੱਚ ਦੋਸ਼ੀ ਮੰਨਿਆ । ਉਸਨੇ ਮੰਨਿਆ ਕਿ ਉਸਦੀ ਖਤਰਨਾਕ ਡਰਾਈਵਿੰਗ ਦੇ ਨਤੀਜੇ ਵਜੋਂ ਮੌਤ ਹੋਈ ਸੀ । ਉਸਨੂੰ ਹੁਣ 4 ਜੂਨ, 2026 ਨੂੰ ਸਜ਼ਾ ਸੁਣਾਈ ਜਾਣੀ ਹੈ ।








