ਪਟਿਆਲਾ, 21 ਅਪ੍ਰੈਲ 2026 : ਵਿਧਾਨ ਸਭਾ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ (MLA Harmeet Singh Pathanmajra) ਨੇ ਬੀਤੇ ਦਿਨੀਂ ਮਾਈਨਿੰਗ ਕੇਸ ‘ਚ ਵੀ ਪੁਲਸ ਕੋਲ ਸਰੰਡਰ ਕਰ ਦਿੱਤਾ ਹੈ ।
ਐਸ. ਪੀ. (ਇਨਵੈਸਟੀਗੇਸ਼ਨ) ਨੇ ਕੀ ਦੱਸਿਆ
ਹਰਮੀਤ ਸਿੰਘ ਪਠਾਣਮਾਜਰਾ ਦੇ ਸਰੰਡਰ ਕੀਤੇ ਜਾਣ ਸਬੰਧੀ ਕੋਰਟ ਕੰਪਲੈਕਸ ਵਿਚ ਐੱਸ. ਪੀ. ਇਨਵੈਸਟੀਗੇਸ਼ਨ ਗੁਰਬੰਸ ਸਿੰਘ ਬੈਂਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਾਈਨਿੰਗ ਕੇਸ ‘ਚ ਪਠਾਣਮਾਜਰਾ ਖਿਲਾਫ 87/25 ਐੱਫ. ਆਈ. ਆਰ. ਦਰਜ ਹੈ । ਇਸ ‘ਚ ਅੱਜ ਪਠਾਣਮਾਜਰਾ ਨੇ ਸਰੰਡਰ (Surrender) ਕਰ ਦਿੱਤਾ ਹੈ । ਉਨ੍ਹਾਂ ਦੱਸਿਆ ਕਿ ਪੁਲਸ ਨੇਂ ਇਸ ਮਾਮਲੇ ‘ਚ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ । ਇਸ ਦੇ ਲਈ ਮੁੜ ਤੋਂ ਵਿਧਾਇਕ ਪਠਾਣਮਾਜਰਾ ਨੂੰ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਅੱਗੇ ਜਾਂਚ ਕੀਤੀ ਜਾਵੇਗੀ ।
ਰੇਪ ਕੇਸ ਵਿਚ ਮਿਲਿਆ 14 ਦਿਨਾਂ ਦਾ ਜੁਡੀਸ਼ੀਅਲ ਰਿਮਾਂਡ
ਉਨ੍ਹਾਂ ਦੱਸਿਆ ਕਿ ਅੱਜ ਪਠਾਣਮਾਜਰਾ ਨੂੰ ਥਾਣਾ ਸਿਵਲ ਲਾਈਨ ‘ਚ ਦਰਜ ਰੇਪ ਕੇਸ ‘ਚ ਪੇਸ਼ ਕੀਤਾ ਗਿਆ ਹੈ । ਇਸ ‘ਚ ਮਾਣਯੋਗ ਅਦਾਲਤ ਨੇ ਪਠਾਣਮਾਜਰਾ ਦੀ ਨਿਆਂਇਕ ਹਿਰਾਸਤ (Judicial custody) ਵਿਚ 14 ਦਿਨਾਂ ਦਾ ਵਾਧਾ ਕਰ ਦਿੱਤਾ ਹੈ । ਇਸ ਤੋਂ ਪਹਿਲਾਂ ਪਠਾਣਮਾਜਰਾ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਮਾਣਯੋਗ ਅਦਾਲਤ ‘ਚ ਪੇਸ਼ ਕੀਤਾ ਗਿਆ ਅਤੇ ਪੇਸ਼ੀ ਤੋਂ ਬਾਅਦ ਮੁੜ ਤੋਂ ਸੰਗਰੂਰ ਜੈਲ ਭੇਜ ਦਿੱਤਾ ਗਿਆ ਹੈ ।









