ਪੰਜਾਬੀ ਮੂਲ ਦੇ ਨੌਜਵਾਨ ਦੇ ਘਰ ‘ਤੇ ਅਣਪਛਾਤੇ ਹਮਲਾਵਰਾਂ ਨੇ ਕੀਤਾ ਹਮਲਾ

0
41
Canada Police

ਕੈਨੇਡਾ, 21 ਅਪ੍ਰੈਲ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਦੇ ਵਸਨੀਕ ਪੰਜਾਬੀ ਮੂਲ ਦੇ ਇਕ ਵਿਅਕਤੀ ਦੇ ਘਰ ਕੈਨੇਡਾ (Canada) ਵਿਖੇ ਅਣਪਛਾਤੇ ਹਮਲਾਵਰਾਂ ਵਲੋਂ ਹਮਲਾ ਕੀਤੇ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਪੰਜਾਬੀ ਮੂਲ ਦਾ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਸੂਬੇ ਓਂਟਾਰੀਓ (Ontario) ਵਿੱਚ ਜੋ ਇਕ ਇੱਕ ਪ੍ਰਵਾਸੀ ਭਾਰਤੀ ਪੰਜਾਬੀ ਮੂਲ ਦੇ ਵਿਅਕਤੀ ਦੇ ਘਰ ਅਤੇ ਘਰ ਦੇ ਬਾਹਰ ਖੜ੍ਹੀਆਂ ਕਾਰਾਂ ਨੂੰ ਜੋ ਅਣਪਛਾਤੇ ਹਮਲਾਵਰਾਂ (Unknown attackers) ਵਲੋਂ ਹਮਲਾ ਕਰਕੇ ਅੱਗ ਲਗਾ ਦਿੱਤੀ ਗਈ ਹੈ ਦਾ ਨਾਮ ਹਰਪ੍ਰੀਤ ਸਿੰਘ ਹੈ । ਇਥੇ ਹੀ ਬਸ ਨਹੀਂ ਅਜਿਹਾ ਕਰਨ ਵਾਲਿਆਂ ਵਲੋਂ ਨਫਰਤੀ ਸ਼ਬਦਾਂ ਦਾ ਵੀ ਇਸਤੇਮਾਲ ਕੀਤਾ ਗਿਆ ਹੈ ਤੇ ਘਰ ਦੀ ਕੰਧ ਤੇ ‘ਗੋ ਬੈਕ’ ਦੇ ਨਾਅਰੇ ਵੀ ਲਿਖੇ ਗਏ ਹਨ । ਦੱਸਣਯੋਗ ਹੈ ਕਿ ਘਟਨਾਕ੍ਰਮ ਵੇਲੇ ਨੌਜਵਾਨ ਘਰ ਵਿਚ ਹੀ ਮੌਜੂਦ ਸੀ।

ਅੱਗ ਦੀ ਲਪੇਟ ਵਿਚ ਆਏ ਵਾਹਨ ਹੋਏ ਸੜ ਕੇ ਸੁਆਹ

ਉਪਰੋਕਤ ਘਟਨਾਕ੍ਰਮ ਸਬੰਧੀ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਹਮਲਾਵਰਾਂ ਨੇ ਘਰ ਦੇ ਬਾਹਰ ਜੋ ਖੜ੍ਹੀਆਂ ਤਿੰਨ ਗੱਡੀਆਂ ਨੂੰ ਅੱਗ ਲਗਾਉਣ ਦੀ ਕੋਸਿ਼ਸ਼ ਕੀਤੀ ਦੌਰਾਨ ਇਨ੍ਹਾਂ ਵਿੱਚੋਂ ਦੋ ਵਾਹਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ । ਅੱਗ ਤੇਜ਼ੀ ਨਾਲ ਫੈਲ ਗਈ ਪਰ ਸਮਾਂ ਰਹਿੰਦੇ ਉਸ `ਤੇ ਕਾਬੂ ਪਾ ਲਿਆ ਗਿਆ, ਜਿਸ ਕਾਰਨ ਘਰ ਨੂੰ ਵੱਡਾ ਨੁਕਸਾਨ ਹੋਣੋਂ ਬਚ ਗਿਆ । ਉਕਤ ਘਟਨਾ ਜੋ ਕਿ ਘਰ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿੱਚ ਕੈਦ ਹੋ ਗਈ ਦੀ ਜਾਂਚ ਸਥਾਨਕ ਪੁਲਸ ਨੇ ਸ਼ੁਰੂ ਕਰਦਿਆਂ ਮਾਮਲਾ ਦਰਜ (Case registered) ਕਰ ਲਿਆ ਹੈ ਤੇ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ ।

LEAVE A REPLY

Please enter your comment!
Please enter your name here