ਜਲੰਧਰ ਈ. ਡੀ. ਦਫ਼ਤਰ ’ਚ ਤਬਾਦਲਿਆਂ ਕਾਰਨ ਕੰਮਕਾਜ ਪ੍ਰਭਾਵਿਤ ਹੋਣ ਦੇ ਆਸਾਰ

0
41
Enforcement Directorate

ਜਲੰਧਰ, 21 ਅਪ੍ਰੈਲ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਵਿਖੇ ਇਕੱਠਿਆਂ ਹੀ ਵੱਡੀ ਪੱਧਰ ‘ਤੇ ਇਨਫੋਰਸਮੈਂਟ ਡਾਇਰੈਕਟੋਰੇਟ ਅਧਿਕਾਰੀਆਂ ਦੇ ਤਬਾਦਲੇ ਕੀਤੇ ਜਾਣ ਦਾ ਸਮਾਚਾਰ ਹੈ ।

ਕੀ ਹੋ ਸਕਦਾ ਹੈ ਇਕੱਠੇ ਕੀਤੇ ਗਏ ਤਬਾਦਲਿਆਂ ਨਾਲ

ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਦੇ ਜਲੰਧਰ ਖੇਤਰੀ ਦਫ਼ਤਰ ਵਿੱਚ ਹਾਲ ਹੀ ਵਿੱਚ ਵੱਡੇ ਪੱਧਰ ’ਤੇ ਤਬਾਦਲੇ (Transfers) ਕੀਤੇ ਗਏ ਹਨ, ਜਿਸ ਨਾਲ ਦਫ਼ਤਰ ਦੇ ਰੋਜ਼ਾਨਾ ਕੰਮਕਾਜ ਅਤੇ ਜਾਂਚ ਪ੍ਰਕਿਰਿਆ ’ਤੇ ਅਸਰ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ । ਜਾਣਕਾਰੀ ਮੁਤਾਬਕ ਇਸ ਵਾਰ ਆਮ ਸਾਲਾਨਾ ਤਬਾਦਲਿਆਂ ਨਾਲੋਂ ਕਾਫ਼ੀ ਵੱਧ ਗਿਣਤੀ ਵਿੱਚ ਅਧਿਕਾਰੀਆਂ ਦੀ ਬਦਲੀ ਕੀਤੀ ਗਈ ਹੈ ।

ਬਦਲੇ ਗਏ ਅਧਿਕਾਰੀਆਂ ਵਿਚ ਇਕ ਸਾਲ ਦੀ ਸੇਵਾ ਵਾਲੇ ਵੀ ਸ਼ਾਮਲ

ਸੂਤਰਾਂ ਅਨੁਸਾਰ ਜਲੰਧਰ ਦਫ਼ਤਰ ਤੋਂ ਵੱਖ-ਵੱਖ ਰੈਂਕਾਂ ਦੇ ਲਗਭਗ 13 ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਕੁਝ ਅਧਿਕਾਰੀ ਸਿਰਫ਼ ਇਕ ਸਾਲ ਦੀ ਸੇਵਾ ਤੋਂ ਬਾਅਦ ਹੀ ਤਬਦੀਲ ਹੋ ਗਏ ਹਨ । ਦੂਜੇ ਪਾਸੇ ਜਿਨ੍ਹਾਂ ਨਵੇਂ ਅਧਿਕਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ, ਉਹ ਅਜੇ ਤੱਕ ਡਿਊਟੀ ’ਤੇ ਪੂਰੀ ਤਰ੍ਹਾਂ ਜੁੜੇ ਨਹੀਂ ਹਨ, ਜਿਸ ਕਾਰਨ ਦਫ਼ਤਰ ਵਿੱਚ ਅਸਥਾਈ ਤੌਰ ’ਤੇ ਸਟਾਫ਼ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ ।

ਅਧਿਕਾਰੀ ਮੰਨ ਰਹੇ ਹਨ ਤਬਾਦਲਿਆਂ ਨੂੰ ਇਕ ਅਸਾਧਾਰਨ ਕਦਮ

ਇਸ ਦੇ ਨਾਲ ਹੀ ਮਾਰਚ ਮਹੀਨੇ ਦੇ ਅੰਤ ਤੱਕ ਹੋਰ ਕਰਮਚਾਰੀਆਂ ਦੀਆਂ ਵੀ ਬਦਲੀਆਂ ਕੀਤੀਆਂ ਗਈਆਂ । ਕਈ ਸਹਾਇਕ ਡਾਇਰੈਕਟਰਾਂ ਨੂੰ ਬੈਂਗਲੁਰੂ, ਹੈਦਰਾਬਾਦ, ਚੇਨੱਈ ਅਤੇ ਜੰਮੂ ਵੱਲ ਤਬਦੀਲ ਕੀਤਾ ਗਿਆ, ਜਦਕਿ ਚੰਡੀਗੜ੍ਹ, ਜੰਮੂ ਅਤੇ ਦੱਖਣੀ ਭਾਰਤ ਦੇ ਸ਼ਹਿਰਾਂ ਤੋਂ ਨਵੇਂ ਅਧਿਕਾਰੀ ਜਲੰਧਰ ਵਿੱਚ ਤਾਇਨਾਤ ਕੀਤੇ ਗਏ ਹਨ ।

ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਨਵੀਂ ਟੀਮ ਨੂੰ ਪੂਰੀ ਤਰ੍ਹਾਂ ਸਥਿਰ ਹੋਣ ਅਤੇ ਜਾਂਚ ਕੰਮਕਾਜ ਨੂੰ ਦੁਬਾਰਾ ਤੇਜ਼ੀ ਨਾਲ ਚਲਾਉਣ ਵਿੱਚ ਲਗਭਗ 20 ਤੋਂ 30 ਦਿਨ ਲੱਗ ਸਕਦੇ ਹਨ । ਉਨ੍ਹਾਂ ਇਹ ਵੀ ਕਿਹਾ ਕਿ ਇਸ ਤਰ੍ਹਾਂ ਦੇ ਵੱਡੇ ਪੱਧਰ ’ਤੇ ਤਬਾਦਲੇ ਆਮ ਨਹੀਂ ਹੁੰਦੇ ਅਤੇ ਇਸ ਨੂੰ ਅਸਾਧਾਰਨ ਕਦਮ ਮੰਨਿਆ ਜਾ ਰਿਹਾ ਹੈ ।

LEAVE A REPLY

Please enter your comment!
Please enter your name here