ਸੰਗਰੂਰ, 21 ਅਪ੍ਰੈਲ 2026 : ਪੰਜਾਬ ਦੇ ਜਿਲਾ ਸੰਗਰੂਰ (Sangrur) ਦੇ ਸ਼ਹਿਰ ਦਿੜ੍ਹਬਾ ਅਧੀਨ ਆਉਂਦੇ ਪਿੰਡ ਕੜਿਆਲ (Village Kadial) ਦੇ ਵਸਨੀਕ ਇਕ ਵਿਅਕਤੀ ਵਲੋ਼ ਖੁਦਕੁਸ਼ੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕੌਣ ਹੈ ਇਹ ਵਿਅਕਤੀ
ਮਿਲੀ ਜਾਣਕਾਰੀ ਅਨੁਸਾਰ ਸੰਗਰੂਰ ਜਿਲ੍ਹੇ ਦੇ ਸ਼ਹਿਰ ਦਿੜ੍ਹਬਾ ਅਧੀਨ ਆਉਂਦੇ ਪਿੰਡ ਕੜਿਆਲ ਦੇ ਜਿਸ 34 ਸਾਲਾਂ ਕਿਸਾਨ ਨੇ ਖੁਦਕੁਸ਼ੀ (suicide) ਕਰ ਲਈ ਹੈ ਦਾ ਨਾਮ ਬਲਜਿੰਦਰ ਸਿੰਘ ਪੁੱਤਰ ਕ੍ਰਿਪਾਲ ਸਿੰਘ ਹੈ । ਜਾਣਕਾਰੀ ਅਨੁਸਾਰ ਬਲਜਿੰਦਰ ਸਿੰਘ ਵਲੋਂ ਖੁਦਕੁਸ਼ੀ ਕੀਤੇ ਜਾਣ ਦਾ ਮੁੱਖ ਕਾਰਨ ਉਸ ਵਲੋਂ ਚੁੱਕੇ ਗਏ ਕਰਜ਼ੇ ਅਤੇ ਪਰਿਵਾਰਕ ਪ੍ਰੇਸ਼ਾਨੀਆਂ ਦੱਸਿਆ ਜਾ ਰਿਹਾ ਹੈ, ਜਿਸਦੇ ਚਲਦਿਆਂ ਉਸਨੇ ਕੋਈ ਜ਼ਹਿਰੀਲੀ ਚੀਜ਼ (Poisonous thing) ਨਿਗਲ ਕੇ ਖ਼ੁਦਕੁਸ਼ੀ ਕਰ ਲਈ । ਮ੍ਰਿਤਕ ਕਿਸਾਨ ਸਿਰ ਆੜ੍ਹਤੀਆਂ ਅਤੇ ਬੈਂਕਾਂ ਦਾ 17-18 ਲੱਖ ਰੁਪਏ ਦਾ ਕਰਜ਼ਾ ਸੀ, ਜਿਸ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ ।
ਹੋਰ ਵੀ ਕਈ ਪ੍ਰੇਸ਼ਾਨੀਆਂ ਨਾਲ ਜੂਝ ਰਿਹਾ ਸੀ ਬਲਜਿੰਦਰ
ਪੀੜਤ ਪਰਿਵਾਰ ਅਨੁਸਾਰ ਬਲਜਿੰਦਰ ਨਾ ਸਿਰਫ਼ ਆਰਥਿਕ ਤੰਗੀ ਨਾਲ ਜੂਝ ਰਿਹਾ ਸੀ, ਬਲਕਿ ਪਰਿਵਾਰਕ ਬਿਮਾਰੀਆਂ ਨੇ ਵੀ ਉਸ ਨੂੰ ਘੇਰਿਆ ਹੋਇਆ ਸੀ। ਉਸ ਨੇ ਪਹਿਲਾਂ ਆਪਣੀ ਮਾਤਾ ਦਾ ਇਲਾਜ ਕਰਵਾਇਆ ਅਤੇ ਹੁਣ ਉਸ ਦੇ ਪਿਤਾ ਚੂਲਾ ਟੁੱਟਣ ਕਾਰਨ ਮੰਜੇ ’ਤੇ ਪਏ ਹਨ । ਇਨ੍ਹਾਂ ਸਭ ਪ੍ਰੇਸ਼ਾਨੀਆਂ ਦੇ ਚਲਦਿਆਂ ਕਿਸਾਨ ਬਲਜਿੰਦਰ ਸਿੰਘ ਨੇ ਖੁਦਕੁਸ਼ੀ ਵਰਗਾ ਖੌਫਨਾਕ ਕਦਮ ਚੁੱਕ ਲਿਆ ।









