ਚੰਡੀਗੜ੍ਹ ਵਿਖੇ ਡਾਕਟਰ ਅੰਬੇਡਕਰ ਕਾਲਜ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

0
46
bomb threat

ਚੰਡੀਗੜ੍ਹ, 20 ਅਪ੍ਰੈਲ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਦੇ ਸੈਕਟਰ-42 ਵਿਖੇ ਬਣੇ ਡਾਕਟਰ ਅੰਬੇਡਕਰ ਕਾਲਜ ਨੂੰ ਬੰਬ ਨਾਲ ਉਡਾਉਣ (bomb threat) ਦੀ ਧਮਕੀ ਦਿੱਤੇ ਜਾਣ ਦਾ ਸਮਾਚਾਰ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਸੈਕਟਰ 42 ਵਿੱਚ ਸਥਿਤ ਡਾ. ਅੰਬੇਡਕਰ ਕਾਲਜ (Dr. Ambedkar College) ਨੂੰ ਬੰਬ ਨਾਲ ਉਡਾਉਣ ਦੀ ਜੋ ਧਮਕੀ ਮਿਲੀ ਹੈ ਦੇ ਚਲਦਿਆਂ ਚੰਡੀਗੜ੍ਹ ਪੁਲਸ ਵਲੋਂ ਕਾਲਜ ਕੈਂਪਸ ਨੂੰ ਖਾਲੀ ਕਰਵਾ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ । ਪੁਲਸ ਵਲੋਂ ਇਸ ਧਮਕੀ ਦੇ ਚਲਦਿਆਂ ਕੈਂਪਸ ਦੀ ਜਾਂਚ ਕਰਨ ਲਈ ਆਪਣੇ ਨਾਲ ਬੰਬ ਸਕੁਐਡ, ਡੌਗ ਸਕੁਐਡ ਦੀਆਂ ਟੀਮਾਂ ਲੈ ਕੇ ਪਹੁੰਚ ਕੀਤੀ ਗਈ ਹੈ ਤਾਂ ਜੋ ਕਿਸੇ ਵੀ ਅਣਸੁਖਵਾੀਂ ਘਟਨਾ (Unpleasant incident) ਤੋ ਬਚਾਅ ਕੀਤਾ ਜਾ ਸਕੇ ।

ਧਮਕੀਆਂ ਦਾ ਸਿਲਸਿਲਾ ਹੈ ਜਾਰੀ

ਦੱਸਣਯੋਗ ਹੈ ਕਿ ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਵੱਖ-ਵੱਖ ਸਰਕਾਰੀ ਤੇ ਪ੍ਰਾਈਵੇਟ ਅਦਾਰਿਆਂ ਨੂੰ ਉਪਰੋਕਤ ਵਾਂਗ ਈਮੇਲ ਭੇਜ ਕੇ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੇ ਜਾਣ ਦਾ ਸਿਲਸਿਲਾ ਲੜੀਵਾਰ ਜਾਰੀ ਹੈ । ਜਿਸਦੇ ਚਲਦਿਆਂ ਵੱਖ-ਵੱਖ ਸੂਬਿਆਂ ਤੇ ਸ਼ਹਿਰਾਂ ਦੀ ਪੁਲਸ ਪਾਰਟੀ ਵਲੋਂ ਸਮੇਂ ਸਮੇਂ ਸਿਰ ਜਾਂਚ ਕੀਤੀ ਜਾਂਦੀ ਹੈ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਾ ਕੀਤਾ ਜਾ ਸਕੇ ।

 

LEAVE A REPLY

Please enter your comment!
Please enter your name here