ਪਾਰਕਿੰਗ ਲਈ ਹੋੋਈ ਬਹਿਸਬਾਜੀ ਦੌਰਾਨ ਚੱਲੀ ਗੋਲੀ ਕਾਰਨ ਇਕ ਦੀ ਮੌਤ

0
49
Murder

ਨਵੀਂ ਦਿੱਲੀ, 20 ਅਪ੍ਰੈਲ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਦੇ ਪ੍ਰੀਤ ਵਿਹਾਰ ਖੇਤਰ ਵਿਖੇ ਸਵੇਰ ਵੇਲੇ ਪਾਰਕਿੰਗ ਲਈ ਹੋਈ ਬਾਹਿਸਬਾਜੀ ਦੇ ਚਲਦਿਆਂ ਗੋਲੀ ਲੱਗਣ (Shoot) ਕਾਰਨ ਮੌਤ ਹੋ ਗਈ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਪੂਰਬੀ ਦਿੱਲੀ ਦੇ ਪ੍ਰੀਤ ਵਿਹਾਰ ਇਲਾਕੇ ਵਿੱਚ ਪਾਰਕਿੰਗ ਨੂੰ ਲੈ ਕੇ ਹੋਏ ਝਗੜੇ ਜਿਸ ਨੇ ਬਹਿਸਬਾਜੀ (Argumentative) ਦੌੌਰਾਨ ਹਿੰਸਕ ਰੂਪ ਧਾਰ ਲਿਆ ਅਤੇ ਗੋਲੀਬਾਰੀ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਦਾ ਨਾਮ ਪੰਕਜ ਨਈਅਰ ਹੈ ਉਹ 34 ਕੁ ਸਾਲਾਂ ਦਾ ਹੈ । ਪੰਕਜ ਨਈਅਰ ਪ੍ਰੀਤ ਵਿਹਾਰ ਇਲਾਕੇ ਵਿਚ ਆਪਣੇ ਭਰਾ ਪਾਰਸ ਜੋ ਕਿ 34 ਸਾਲਾਂ ਦਾ ਹੈ ਦੇ ਨਾਲ ਸੀ ।

ਕਿਸ ਨੇ ਚਲਾ ਦਿੱਤੀ ਪੰਕਜ ਤੇ ਬਹਿਸਬਾਜੀ ਦੌਰਾਨ ਗੋਲੀ

ਦਿੱਲੀ ਦੇ ਪ੍ਰੀਤ ਵਿਹਾਰ (Preet Vihar) ਖੇਤਰ ਵਿਖੇ ਕੁੱਝ ਨੌਜਵਾਨਾਂ ਵਿਚਾਲੇ ਪਾਰਕਿੰਗ ਨੂੰ ਲੈ ਕੇ ਬਹਿਸਬਾਜੀ ਹੋਈ ਦੌਰਾਨ ਗੌਰਵ ਸ਼ਰਮਾ ਨਾਮ ਦੇ ਵਿਅਕਤੀ ਨੇ ਪੰਕਜ ਨਈਅਰ ਤੇ ਗੋਲੀ ਚਲਾ ਦਿੱਤੀ ਜੋ ਕਿ ਸਿੱਧੇ ਪੰਕਜ ਨਈਅਰ ਦੀ ਛਾਤੀ ਵਿਚ ਲੱਗੀ, ਜਿਸ ਤੇ ਉਸਨੂੰ ਗੰਭੀਰ ਹਾਲਤ ਵਿੱਚ ਨਿਰਮਾਣ ਵਿਹਾਰ ਦੇ ਮਲਿਕ ਰੈਡਿਕਸ ਹੈਲਥ ਕੇਅਰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।

ਪੁਲਸ ਨੇ ਘਟਨਾ ਵਾਲੀ ਥਾਂ ‘ਤੇ ਪਹੁੰਚ ਕੀਤੀ ਕਾਰਵਾਈ ਸ਼ੁਰੂ

ਘਟਨਾ ਤੋਂ ਬਾਅਦ ਮੁਲਜ਼ਮ ਜੋ ਕਿ ਆਪਣੇ ਸਾਥੀਆਂ ਸਮੇਤ ਮੌਕੇ ਤੋਂ ਭੱਜ ਗਿਆ ਹੈ ਦੀ ਪੁਲਸ ਵਲੋਂ ਭਾਲ ਜਾਰੀ ਹੈ । ਘਟਨਾ ਦੀ ਜਾਣਕਾਰੀ ਮਿਲਣ ’ਤੇ ਪੁਲਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ । ਪੁਲਸ ਨੇ ਇਲਾਕੇ ਨੂੰ ਘੇਰਦਿਆਂ ਸਬੂਤ ਇਕੱਠੇ ਕੀਤੇ ਗਏ ਤੇ ਦੋਸ਼ੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੀ ਜਲਦੀ ਗ੍ਰਿਫ਼ਤਾਰੀ ਨੂੰ ਯਕੀਨੀ ਬਣਾਉਣ ਲਈ ਨੇੜਲੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ।

ਪੁਲਸ ਨੇ ਕਰ ਦਿੱਤਾ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ

ਇਸ ਸਬੰਧ ਵਿੱਚ ਪ੍ਰੀਤ ਵਿਹਾਰ ਪੁਲਿਸ ਸਟੇਸ਼ਨ ਵਿੱਚ ਭਾਰਤੀ ਨਿਆ ਸੰਹਿਤਾ ਦੀ ਧਾਰਾ 103 (1), 115 (2), ਅਤੇ 3(5) ਦੇ ਨਾਲ-ਨਾਲ ਅਸਲਾ ਐਕਟ ਦੀ ਧਾਰਾ 25/27 ਦੇ ਤਹਿਤ ਮਾਮਲਾ ਦਰਜ (Case registered) ਕੀਤਾ ਗਿਆ ਹੈ। ਪੂਰਬੀ ਜਿਲ੍ਹੇ ਦੇ ਡੀ. ਸੀ. ਪੀ. ਰਾਜੀਵ ਕੁਮਾਰ ਨੇ ਕਿਹਾ ਕਿ ਪੁਲਸ ਟੀਮਾਂ ਦੋਸ਼ੀਆਂ ਨੂੰ ਫੜਨ ਲਈ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ, ਅਤੇ ਸਾਰੇ ਦੋਸ਼ੀਆਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ ।

LEAVE A REPLY

Please enter your comment!
Please enter your name here