‘ਮਹਾਦੇਵ ਸੱਟੇਬਾਜ਼ੀ ਐਪ` ਮਾਮਲੇ ਵਿਚ ਈ. ਡੀ. ਨੇ ਕੁਰਕ ਕੀਤੀ ਜਾਇਦਾਦ

0
35
Enforcement Directorte

ਨਵੀਂ ਦਿੱਲੀ, 26 ਮਾਰਚ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ (ਈ. ਡੀ.) ਵਲੋਂ ਮਹਾਦੇਵ ਸੱਟੇਬਾਜੀ ਐਪ (Mahadev Betting App) ਮਾਮਲੇ ਵਿਚ ਕਰੋੜਾਂ ਰੁਪਏ ਦੀ ਜਾਇਦਾਦ ਕੁਰਕ (Property attachment) ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ ।

ਕਿੰਨੇ ਕਰੋੜ ਦੀ ਜਾਇਦਾਦ ਕੀਤੀ ਗਈ ਹੈ ਕੁਰਕ

ਮਿਲੀ ਜਾਣਕਾਰੀ ਅਨੁਸਾਰ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorte) ਨੇ ਮਨੀ ਲਾਂਡਰਿੰਗ ਜਾਂਚ ਤਹਿਤ ਨਾਜਾਇਜ਼ ਮਹਾਦੇਵ ਆਨਲਾਈਨ ਸੱਟੇਬਾਜ਼ੀ ਐਪ ਦੇ ਮੁੱਖ ਪ੍ਰਮੋਟਰਾਂ ਵਿਚੋਂ ਇਕ ਸੌਰਭ ਚੰਦਰਾਕਰ ਨਾਲ ਜੁੜੇ ਸੰਗਠਨਾਂ ਦੀ ਦੁਬਈ `ਚ ਸਥਿਤ ਲੱਗਭਗ 1700 ਕਰੋੜ ਰੁਪਏ ਦੀ ਅਚੱਲ-ਜਾਇਦਾਦ ਜ਼ਬਤ ਕੀਤੀ । ਸੂਤਰਾਂ ਨੇ ਇਹ ਜਾਣਕਾਰੀ ਦਿੱਤੀ । ਕੇਂਦਰੀ ਜਾਂਚ ਏਜੰਸੀ ਨੇ ਪਹਿਲਾਂ ਦੱਸਿਆ ਸੀ ਕਿ ਇਸ ਮਾਮਲੇ ‘ਚ ਛੱਤੀਸਗੜ੍ਹ ਦੇ ਕਈ ਉੱਚ ਅਹੁਦਿਆਂ ‘ਤੇ ਤਾਇਨਾਤ ਸਿਆਸਤਦਾਨ ਅਤੇ ਅਧਿਕਾਰੀ ਸ਼ਾਮਲ ਹਨ ।

ਕੁਰਕੀ ਹੁਕਮਾਂ ਵਿਚ ਕੁੱਝ ਜਾਇਦਾਦਾਂ ਦੁਬਈ ਤੇ ਕੁੱਝ ਹਨ ਭਾਰਤ ਵਿਚ

ਸੂਤਰਾਂ ਨੇ ਦੱਸਿਆ ਕਿ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਸਥਿਤ ਈ. ਡੀ. ਦੇ ਖੇਤਰੀ ਦਫ਼ਤਰ ਨੇ ਮਨੀ ਲਾਂਡਰਿੰਗ ਰੋਕੂ ਐਕਟ (Prevention of Money Laundering Act) (ਪੀ. ਐੱਮ. ਐੱਲ. ਏ.) ਤਹਿਤ ਇਕ ਅੰਤਰਿਮ ਹੁਕਮ ਜਾਰੀ ਕਰ ਕੇ ਦੁਬਈ ‘ਚ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫ਼ਾ `ਚ ਕੁਝ ਜਾਇਦਾਦਾਂ ਸਮੇਤ ਕਈ ਵਿਲੇ ਅਤੇ ਮਹਿੰਗੇ ਘਰਾਂ ਨੂੰ ਕੁਰਕ ਕਰਨ ਦਾ ਹੁਕਮ ਦਿੱਤਾ ਹੈ । ਸੂਤਰਾਂ ਮੁਤਾਬਕ ਕੁਰਕ ਕੀਤੀਆਂ ਗਈਆਂ ਜਾਇਦਾਦਾਂ ਚੰਦਰਾਕਰ, ਉਨ੍ਹਾਂ ਨਾਲ ਜੁੜੀਆਂ ਕੰਪਨੀਆਂ ਅਤੇ ਸਹਿਯੋਗੀਆਂ ਨਾਲ ਸਬੰਧਤ ਦੱਸੀਆਂ ਜਾ ਰਹੀਆਂ ਹਨ । ਸੂਤਰਾਂ ਨੇ ਦੱਸਿਆ ਕਿ ਤਾਜ਼ਾ ਹੁਕਮ ਤਹਿਤ ਕੁਰਕ ਕੀਤੀਆਂ ਗਈਆਂ ਕੁਝ ਜਾਇਦਾਦਾਂ ਭਾਰਤ ‘ਚ ਹਨ ।

Read More : ਮਾਮਲਾ ਆਈ. ਡੀ. ਐੱਫ. ਸੀ. ਫਸਟ ਬੈਂਕ ਧੋਖਾਧੜੀ ਦਾ

LEAVE A REPLY

Please enter your comment!
Please enter your name here