ਨੌਜਵਾਨ ਨੇ ਕੀਤੀ ਛੱਤ ਵਾਲੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ

0
34
suicide

ਹੁਸਿਆਰਪੁਰ, 19 ਮਾਰਚ 2026 : ਪੰਜਾਬ ਦੇ ਜਿਲਾ ਹੁਸਿ਼ਆਰਪੁਰ (District Hoshiarpur) ਦੇ ਮੁਕੇਰੀਆਂ ਦੇ ਪਿੰਡ ਲਾਗਾਹਾਂ ਦੇ ਇਕ ਨੌਜਵਾਨ ਵਲੋਂ ਬੀਤੀ ਰਾਤ ਪੱਖੇ ਨਾਲ ਲਟਕ ਕੇ ਖੁਦਕੁਸ਼ੀ (Suicide) ਕੀਤੇ ਜਾਣ ਦਾ ਪਤਾ ਚੱਲਿਆ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਹੁਸਿ਼ਆਰਪੁਰ ਦੇ ਮੁਕੇਰੀਆਂ ਦੇ ਲਾਗਲੇ ਪਿੰਡ ਲਾਗਾਹਾਂ (Village Lagahan) ਦੇ ਵਸਨੀਕ 32 ਸਾਲਾ ਜਿਸ ਨੌਜਵਾਨ ਨੇ ਪੱਖੇ ਨਾਲ ਲਟਕ ਕੇ ਆਤਮ ਹੱਤਿਆ ਕਰ ਲਈ ਦਾ ਨਾਮ ਸੁਨੀਲ ਕੁਮਾਰ (Sunil Kumar) ਹੈ । ਦੱਸਣਯੋਗ ਹੈ ਕਿ ਸੁਨੀਲ ਕੁਮਾਰ ਇਕ ਬਾਡੀ ਬਿਲਡਰ ਹੋਣ ਦੇ ਨਾਲ-ਨਾਲ ਆਪਣੀ ਵਿਧਾ ਮਾਂ ਦਾ ਇਕਲੌਤਾ ਪੁੱਤਰ ਸੀ ।

ਕੀ ਕਾਰਨ ਰਿਹਾ ਖੁਦਕੁ਼ਸ਼ੀ ਕਰਨ ਦਾ

ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੁੱਝ ਕੁ ਮਹੀਨੇ ਪਹਿਲਾਂ ਮੁਕੇਰੀਆਂ ਵਿਖੇ ਸੁਨੀਲ ਦਾ ਬਸ ਸਟੈਂਡ ਤੇ ਪਾਰਕਿੰਗ ਨੂੰ ਲੈ ਕੇ ਕੁੱਝ ਨੌਜਵਾਨਾਂ ਨਾਲ ਝਗੜਾ ਹੋ ਗਿਆ ਸੀ ਪਰ ਪੁਲਸ ਵਲੋਂ ਸਿ਼ਕਾਇਤ ਦਰਜ ਕਰਵਾਉਣ ਦੇ ਕਾਫੀ ਸਮੇਂ ਬਾਅਦ ਵੀ ਕੋਈ ਕਾਰਵਾਈ ਨਾ ਕਰਨ ਦੇ ਚਲਦਿਆਂ ਸੁਨੀਲ ਮਾਨਸਿਕ ਤੌਰ ‘ਤੇ ਪ੍ਰੇਸ਼ਾਨ (Mentally disturbed) ਰਹਿਣ ਲੱਗ ਪਿਆ ਸੀ । ਦੂਜੇ ਪਾਸੇ ਹਮਲਾਵਰਾਂ ਵਲੋਂ ਨੌਜਵਾਨ ਸੁਨੀਲ ਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਸਨ, ਜਿਸਦੇ ਚਲਦਿਆਂ ਸੁਨੀਲ ਨੇ ਇਹ ਕਦਮ ਚੁੱਕਿਆ । ਪਰਿਵਾਰਕ ਮੈਂਬਰਾਂ ਨੇ ਐਸ. ਐਸ. ਪੀ. ਹੁਸਿ਼ਆਰਪੁਰ ਤੋਂ ਇਨਸਾਫ ਦੀ ਮੰਗ ਕੀਤੀ ਹੈ ।

Read More : ਸ਼ੱਕੀ ਹਾਲਾਤਾਂ ਵਿਚ ਫਾਹਾ ਲੈ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ

LEAVE A REPLY

Please enter your comment!
Please enter your name here