ਛੋਟੇ ਭਰਾ ਦਾ ਗੰਢਾਸੇ ਨਾਲ ਕਤਲ ਕਰਕੇ ਪਤੀ ਪਤਨੀ ਸਮੇਤ ਫ਼ਰਾਰ

0
35
Murder

ਮਥੁਰਾ, 19 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਮਥੁਰਾ ਵਿਖੇ ਭਰਾ ਵਲੋਂ ਹੀ ਭਰਾ ਦਾ ਗੰਢਾਸਾ ਮਾਰ ਕੇ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹਨ ਦੋਵੇਂ ਜਣੇ ਜੋ ਫਰਾਰ ਹੋ ਗਏ

ਉੱਤਰ ਪ੍ਰਦੇਸ਼ ਦੇ ਮਥੁਰਾ ਜਿਲਾ (Mathura District) ‘ਚ ਪਰਿਵਾਰਕ ਵਿਵਾਦ ਕਾਰਨ ਵੱਡੇ ਭਰਾ ਨੇ ਆਪਣੇ ਛੋਟੇ ਭਰਾ ‘ਤੇ ਕਥਿਤ ਤੌਰ ‘ਤੇ ਗੰਡਾਸੇ ਨਾਲ ਹਮਲਾ (Attack with a machete) ਕਰ ਕੇ ਉਸ ਦਾ ਕਤਲ (Murder) ਕਰ ਦਿੱਤਾ । ਘਟਨਾ ਤੋਂ ਬਾਅਦ ਮੁਲਜ਼ਮ ਮੇਘਸਿ਼ਆਮ ਸਿੰਘ ਆਪਣੀ ਪਤਨੀ ਦੁਰਗੇਸ਼ ਸਮੇਤ ਫ਼ਰਾਰ ਹੋ ਗਿਆ ਹੈ । ਗੋਵਰਧਨ ਖੇਤਰ ਦੇ ਡਿਪਟੀ ਸੁਪਰਡੈਂਟ ਆਫ਼ ਪੁਲਸ ਅਨਿਲ ਕੁਮਾਰ ਸਿੰਘ ਅਨੁਸਾਰ, ਇਹ ਘਟਨਾ ਮੰਗਲਵਾਰ ਰਾਤ ਮਗੋਰਰਾ ਥਾਣਾ ਖੇਤਰ ਦੀ ਸੌਂਖ ਪੁਲਸ ਚੌਕੀ ਇਲਾਕੇ ਦੇ ਅਹਿਮਲ ਪਿੰਡ ਵਿਖੇ ਵਾਪਰੀ ।

ਕੌਣ ਹੈ ਜੋ ਉਤਾਰ ਦਿੱਤਾ ਗਿਆ ਮੌਤ ਦੇ ਘਾਟ

ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਕਿ ਮਜ਼ਦੂਰੀ ਕਰ ਕੇ ਘਰ ਪਰਤੇ ਮੇਘਸ਼ਿਆਮ ਸਿੰਘ ਨੂੰ ਉਸ ਦੀ ਪਤਨੀ ਨੇ ਸਿ਼ਕਾਇਤ ਕੀਤੀ ਕਿ ਉਸ ਦਾ ਛੋਟਾ ਭਰਾ ਨਿਰੰਜਨ (35) ਉਸ ’ਤੇ ਗਲਤ ਨਜ਼ਰ ਰੱਖਦਾ ਹੈ । ਇਸ ਤੋਂ ਭੜਕੇ ਮੇਘਸ਼ਿਆਮ ਨੇ ਰੋਟੀ ਖਾਣ ਬੈਠੇ ਆਪਣੇ ਭਰਾ ਨਿਰੰਜਨ ‘ਤੇ ਗੰਡਾਸੇ ਨਾਲ ਹਮਲਾ ਕਰ ਦਿੱਤਾ । ਹਮਲੇ ‘ਚ ਨਿਰੰਜਨ ਦੀ ਗਰਦਨ, ਕੰਨ ਅਤੇ ਹੱਥ ‘ਤੇ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ।

ਦੋਹਾਂ ਭਰਾਵਾਂ ਦਾ ਵਿਆਹ ਦੋਵੇਂ ਸਕੀਆਂ ਭੈਣਾਂ ਨਾਲ ਸੀ ਹੋਇਆ

ਬਚਾਅ ਕਰਨ ਆਈ ਮਾਂ ਲੌਂਗਾ ਦੇਵੀ ਵੀ ਜ਼ਖਮੀ ਹੋ ਗਈ । ਪੁਲਸ ਅਨੁਸਾਰ ਦੋਵਾਂ ਭਰਾਵਾਂ ਦਾ ਵਿਆਹ ਲੱਗਭਗ 8 ਸਾਲ ਪਹਿਲਾਂ ਰਾਜਸਥਾਨ ਦੇ ਭਰਤਪੁਰ ਜਿ਼ਲਾ ਦੀਆਂ 2 ਸਕੀਆਂ ਭੈਣਾਂ ਨਾਲ ਹੋਇਆ ਸੀ । ਪਰਿਵਾਰ ‘ਚ ਲੰਬੇ ਸਮੇਂ ਤੋਂ ਅਣਬਣ ਅਤੇ ਤਣਾਅ ਬਣਿਆ ਹੋਇਆ ਸੀ, ਜਿਸ ਕਾਰਨ ਅਕਸਰ ਵਿਵਾਦ ਹੁੰਦਾ ਰਹਿੰਦਾ ਸੀ ।

Read More : ਅਮਰੀਕਾ ਵਿਚ ਗੋਲੀ ਮਾਰ ਕੇ ਕੀਤਾ ਪੰਜਾਬੀ ਨੌਜਵਾਨ ਦਾ ਕਤਲ

LEAVE A REPLY

Please enter your comment!
Please enter your name here