ਪ੍ਰਾਪਰਟੀ ਡੀਲਰ ਕਤਲ ਮਾਮਲੇ ਵਿਚ ਦੋ ਸ਼ੂਟਰ ਏ. ਜੀ. ਟੀ. ਐਫ. ਵਲੋਂ ਗ੍ਰਿ਼ਫ਼ਤਾਰ

0
48
Encounter

ਚੰਡੀਗੜ੍ਹ, 19 ਮਾਰਚ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਵਿਖੇ ਕੀਤੇ ਗਏ ਪ੍ਰਾਪਰਟੀ ਡੀਲਰ ਦੇ ਕਤਲ ਮਾਮਲੇ ਵਿਚ ਦੋ ਸ਼ੂਟਰਾਂ ਦਾ ਏ. ਜੀ. ਟੀ. ਐਫ. (A. G. T. F.) ਵਲੋਂ ਐਨਕਾਊਂਟਰ ਕੀਤੇ ਜਾਣ ਦਾ ਪਤਾ ਚੱਲਿਆ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਚਿੱਟੇ ਦਿਨ ਚੰਡੀਗੜ੍ਹ ਦੇ ਸੈਕਟਰ-9 ਵਿਖੇ ਜੋ ਇਕ ਪ੍ਰਾਪਰਟੀ ਡੀਲਰ ਚਰਨਪ੍ਰੀਤ ਸਿੰਘ (Property Dealer Charanpreet Singh) ਦਾ ਹਮਲਾਵਰਾਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਦੇ ਮਾਮਲੇ ਵਿਚ ਹਰਿਆਣਾ ਦੇ ਕੈਥਲ (Kaithal of Haryana) ਵਿਖੇ ਦੋ ਸ਼ੂਟਰਾਂ ਦਾ ਏ. ਜੀ. ਟੀ. ਐਫ. ਵਲੋਂ ਅੱਜ ਐਨਕਾਊਂਟਰ (Encounter) ਕਰ ਦਿੱਤਾ ਗਿਆ ਹੈ ।

ਜਾਣਕਾਰੀ ਮੁਤਾਬਕ ਦੋਵੇਂ ਜਣੇ ਫੜੋ-ਫੜੀ ਸਮੇਂ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਏ ਹਨ । ਏ. ਜੀ. ਟੀ. ਐਫ. ਵਲੋਂ ਜਿਨ੍ਹਾਂ ਦੋ ਸ਼ੂਟਰਾਂ ਦਾ ਐਨਕਾਊਂਟਰ ਕੀਤਾ ਗਿਆ ਹੈ ਦੀ ਪਛਾਣ ਰਾਜਨ ਉਰਫ ਪਿਊਸ਼ ਪਹਿਲਵਾਨ (Rajan alias Piyush Pehalwan) ਵਾਸੀ ਫਿਰੋਜ਼ਪੁਰ ਅਤੇ ਪ੍ਰੀਤਮ ਸ਼ਾਹੀ (Pritam Shahi) ਵਾਸੀ ਨਵਾਂ ਸ਼ਹਿਰ ਵਜੋਂ ਹੋਈ ਹੈ ।

ਪੁਲਸ ਨੇ ਦੋਹਾਂ ਕੋਲੋਂ ਹਥਿਆਰ ਵੀ ਕੀਤੇ ਹਨ ਬਰਾਮਦ

ਮਿਲੀ ਜਾਣਕਾਰੀ ਅਨੁਸਾਰ ਰਾਜਨ ਕੁਝ ਸਮੇਂ ਪਹਿਲਾਂ ਹੀ ਮਲੇਸ਼ੀਆਂ ਤੋਂ ਨੇਪਾਲ ਦੇ ਰਸਤੇ ਭਾਰਤ ਵਿੱਚ ਦਾਖਲ ਹੋਇਆ ਸੀ । ਦੋਵੇਂ ਸ਼ੂਟਰਾਂ ਉੱਤੇ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ । ਪੁਲਸ ਦੀ ਕਾਰਵਾਈ ਵਿੱਚ ਜ਼ਖ਼ਮੀ ਹੋਣ ਮਗਰੋਂ ਪੁਲਿਸ ਨੇ ਗ੍ਰਿਫ਼ਤਾਰ ਕਰ ਲਏ ਹਨ । ਪੁਲਸ ਨੇ ਇੰਨ੍ਹਾਂ ਕੋਲੋ ਹਥਿਆਰ ਤੇ ਬਾਈਕ ਵੀ ਬਰਾਮਦ ਕੀਤੇ ਹਨ ।

Read More : ਹਰਿਆਣਾ ਪੁਲਸ ਨੇ ਫਿਰੌਤੀ ਮੰਗਣ ਵਾਲੇ ਨੌਜਵਾਨ ਦਾ ਕੀਤਾ ਐਨਕਾਊਂਟਰ

LEAVE A REPLY

Please enter your comment!
Please enter your name here