ਸੱਪ ਦੇ ਜਹਿਰ ਮਾਮਲੇ ਵਿਚ ਸੁਪਰੀਮ ਕੋਰਟ ਨੇ ਕੀਤੀ ਐਫ. ਆਈ. ਆਰ. ਖਾਰਜ

0
33
Elvish Yadav

ਨਵੀਂ ਦਿੱਲੀ, 19 ਮਾਰਚ 2026 : ਸੁਪਰੀਮ ਕੋਰਟ (Supreme Court) ਵਲੋਂ ਪ੍ਰਸਿੱਧ ਯੂਟਿਊਬਰ ਐਲਵਿਸ਼ ਯਾਦਵ ਵਿਰੁੱਧ ਸੱਪ ਦੇ ਜਹਿਰ ਮਾਮਲੇ ਸਬੰਧੀ ਐਫ. ਆਈ. ਆਰ. ਨੂੰ ਖਾਰਜ (F. I. R. dismissed) ਕਰਨ ਦਾ ਪਤਾ ਚੱਲਿਆ ਹੈ ।

ਕੀ ਕਾਰਨ ਰਿਹਾ ਐਫ. ਆਈ. ਆਰ. ਖਾਰਜ ਕਰਨ ਦਾ

ਮਿਲੀ ਜਾਣਕਾਰੀ ਮੁਤਾਬਕ ਸੁਪਰੀਮ ਕੋਰਟ ਨੇ ਜੋ ਸੱਪ ਦੇ ਜ਼ਹਿਰ ਮਾਮਲੇ ਵਿੱਚ ਮਸ਼ਹੂਰ ਯੂਟਿਊਬਰ ਐਲਵੀਸ਼ ਯਾਦਵ (YouTuber Elvish Yadav) ਨੂੰ ਵੱਡੀ ਰਾਹਤ ਦਿੰਦਿਆਂ ਅਦਾਲਤ ਨੇ ਉਸ ਵਿਰੁੱਧ ਦਾਇਰ ਸੱਪ ਦੇ ਜ਼ਹਿਰ ਦੇ ਮਾਮਲੇ (Snake venom cases) ਨੂੰ ਖਾਰਜ ਕਰ ਦਿੱਤਾ ਹੈ ਦਾ ਮੁੱਖ ਕਾਰਨ ਸੁਣਵਾਈ ਦੌਰਾਨ ਸੁਪਰੀਮ ਕੋਰਟ ਵਲੋਂ ਉਸ ਵਿਰੁੱਧ ਦੋਸ਼ਾਂ ਨੂੰ ਸਾਬਤ ਕਰਨ ਲਈ ਸਬੂਤਾਂ ਦਾ ਕਾਫ਼ੀ ਨਾ ਹੋਣਾ ਹੈੈ ।

ਕੀ ਸੀ ਪੂਰਾ ਮਾਮਲਾ

ਸਾਲ 2023 ਦੇ ਨਵੰਬਰ ਮਹੀਨੇ ਵਿੱਚ ਯੂਟਿਊਬਰ ਐਲਵਿਸ਼ ਯਾਦਵ ਸਮੇਤ ਛੇ ਵਿਅਕਤੀਆਂ ਵਿਰੁੱਧ ਐਫ. ਆਈ. ਆਰ. ਦਰਜ ਕੀਤੀ ਗਈ ਸੀ, ਜੋ ਰਿਐਲਿਟੀ ਸ਼ੋਅ ਬਿੱਗ ਬੌਸ ਰਾਹੀਂ ਪ੍ਰਸਿੱਧੀ ਵਿੱਚ ਆਇਆ ਸੀ । ਐਲਵਿਸ ਯਾਦਵ ਤੇ ਦੋਸ਼ ਸਨ ਕਿ ਐਲਵੀਸ਼ ਯਾਦਵ ਫਾਰਮ ਹਾਊਸਾਂ ਵਿੱਚ ਲਾਈਵ ਸੱਪਾਂ ਨਾਲ ਵੀਡੀਓ ਸ਼ੂਟ ਕਰਦਾ ਹੈ ਅਤੇ ਰੇਵ ਪਾਰਟੀਆਂ ਦੀ ਮੇਜ਼ਬਾਨੀ ਕਰਦਾ ਹੈ, ਜਿੱਥੇ ਸੱਪ ਦੇ ਜ਼ਹਿਰ ਨੂੰ ਨਸ਼ੇ ਲਈ ਵੀ ਵਰਤਿਆ ਜਾਂਦਾ ਹੈ ।

ਪੁਲਸ ਨੇ ਕੀਤਾ ਸੀ ਸੱਪ ਦੇ ਜਹਿਰ ਮਾਮਲੇ ਵਿਚ ਪੰਜ ਨੂੰ ਗ੍ਰਿਫ਼ਤਾਰ

ਪੁਲਸ ਨੇ ਇਸ ਮਾਮਲੇ ਵਿੱਚ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਤੋਂ ਨੌਂ ਜ਼ਹਿਰੀਲੇ ਸੱਪ ਅਤੇ 20 ਮਿਲੀਮੀਟਰ ਜ਼ਹਿਰ ਬਰਾਮਦ ਕੀਤਾ ਗਿਆ ਹੈ । ਇਨ੍ਹਾਂ ਵਿੱਚ ਪੰਜ ਕੋਬਰਾ, ਇੱਕ ਅਜਗਰ, ਦੋ ਦੋ ਸਿਰ ਵਾਲੇ ਸੱਪ ਅਤੇ ਇੱਕ ਚੂਹਾ ਸੱਪ ਸ਼ਾਮਲ ਹਨ । ਇਸ ਤੋਂ ਬਾਅਦ ਉਨ੍ਹਾਂ ਸਾਰਿਆਂ ਵਿਰੁੱਧ ਜੰਗਲੀ ਜੀਵ ਸੁਰੱਖਿਆ ਐਕਟ (Wildlife Protection Act) ਅਤੇ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ । ਫਿਰ 17 ਮਾਰਚ-2024 ਨੂੰ ਨੋਇਡਾ ਪੁਲਸ ਨੇ ਐਲਵਿਸ਼ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਉਸਨੂੰ ਗ੍ਰਿਫਤਾਰ ਕਰ ਲਿਆ ਅਤੇ ਉਸਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ । ਹਾਲਾਂਕਿ ਕੁਝ ਦਿਨਾਂ ਬਾਅਦ ਉਸਨੂੰ ਜ਼ਮਾਨਤ ਮਿਲ ਗਈ, ਪਰ ਇਹ ਮਾਮਲਾ ਵਿਆਪਕ ਤੌਰ `ਤੇ ਚਰਚਾ ਵਿੱਚ ਰਿਹਾ ।

Read More : ਸੁਪਰੀਮ ਕੋਰਟ ਨੇ ਮੂਸੇਵਾਲਾ ਕਤਲ ਮਾਮਲੇ ਦੇ ਦੋ ਮੁਲਜਮਾਂ ਨੂੰ ਦਿੱਤੀ ਜ਼ਮਾਨਤ

LEAVE A REPLY

Please enter your comment!
Please enter your name here