ਅਮਰੀਕਾ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਛੱਡਣ ਤੇ ਦੇਵੇਗਾ 2600 ਡਾਲਰ

0
42
USA Flag

ਵਾਸਿ਼ੰਗਟਨ, 18 ਮਾਰਚ 2026 : ਅਮਰੀਕਾ (America) ਵਿਚ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਆਪਣੀ ਮਰਜ਼਼ੀ ਨਾਲ ਅਮਰੀਕਾ ਛੱਡਣ ਤੇ ਅਮਰੀਕੀ ਸਰਕਾਰ ਵਲੋਂ 2600 ਡਾਲਰ ਦੇਣ ਦਾ ਐਲਾਨ ਕੀਤਾ ਗਿਆ ਹੈ ।

ਹੋਰ ਕੀ ਕੀ ਆਖਿਆ ਗਿਆ ਹੈ ਕੀਤੇ ਗਏ ਐਲਾਨ ਵਿਚ

ਮਿਲੀ ਜਾਣਕਾਰੀ ਮੁਤਾਬਕ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ (US Department of Homeland Security) ਨੇ ਗੈਰ-ਕਾਨੂੰਨੀ ਪ੍ਰਵਾਸੀ ਜਿਨ੍ਹਾਂ ਵਿੱਚ ਭਾਰਤ ਅਤੇ ਹੋਰ ਦੇਸ਼ਾਂ ਦੇ ਲੋਕ ਸ਼ਾਮਲ ਹਨ ਨੂੰ ਆਪਣੀ ਇੱਛਾ ਨਾਲ ਅਮਰੀਕਾ ਛੱਡਣ (Leaving America) ’ਤੇ 2600 ਡਾਲਰ ਐਗਜ਼ਿਟ ਬੋਨਸ ਦੇਣ ਅਤੇ ਆਪਣੇ ਦੇਸ਼ਾਂ ਵਿੱਚ ਵਾਪਸ ਜਾਣ ਲਈ ਮੁਫ਼ਤ ਹਵਾਈ ਯਾਤਰਾ ਦੀ ਪੇਸ਼ਕਸ਼ ਕਰਦੇ ਹੋਏ ਪੋਸਟਰ ਜਾਰੀ ਕੀਤੇ ਹਨ ।

ਸਵੈ-ਇੱਛਾ ਨਾਲ ਦੇਸ਼ ਛੱਡਣ ਦੀ ਇੱਛਾ ਪ੍ਰਗਟ ਕਰਨ ਲਈ ਐਪ ਜਾਰੀ

ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਓਰਿਟੀ (Department of Homeland Security) ਨੇ ਪ੍ਰਵਾਸੀਆਂ ਨੂੰ ਇਸ ਪ੍ਰਕਿਰਿਆ ਨੂੰ ਸ਼ੁਰੂ ਕਰਨ ਲਈ “ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ” ਐਪ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ । ਇਸ ਐਪ ਰਾਹੀਂ ਪ੍ਰਵਾਸੀ ਸਵੈ-ਇੱਛਾ (Voluntary) ਨਾਲ ਦੇਸ਼ ਛੱਡਣ ਦੀ ਆਪਣੀ ਇੱਛਾ ਪ੍ਰਗਟ ਕਰ ਸਕਦੇ ਹਨ ਅਤੇ ਆਪਣੇ ਨਿੱਜੀ ਵੇਰਵੇ ਜਮ੍ਹਾਂ ਕਰ ਸਕਦੇ ਹਨ ।

ਇਸ ਪ੍ਰੋਗਰਾਮ ਅਧੀਨ ਪੇਸ਼ ਕੀਤੀ ਜਾਣ ਵਾਲੀ ਯਾਤਰਾ ਸਹਾਇਤਾ ਸਬੰਧੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ । ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਓਰਿਟੀ ਅਨੁਸਾਰ ਜਨਵਰੀ 2025 ਵਿੱਚ ਇਸ ਯੋਜਨਾ ਦੀ ਸ਼ੁਰੂਆਤ ਤੋਂ ਲੈ ਕੇ, 2 ਲੱਖ ਤੋਂ ਵੱਧ ਗੈਰ-ਕਾਨੂੰਨੀ ਪ੍ਰਵਾਸੀਆਂ (Illegal immigrants) ਨੇ ਇਸਦੇ ਲਾਭਾਂ ਦਾ ਲਾਭ ਉਠਾਇਆ ਹੈ ।

Read More : ਅਮਰੀਕੀ ਰਾਸ਼ਟਰਪਤੀ ਕਰ ਰਹੇ ਹਨ ਅਮਰੀਕਾ ਵਿਚ ਸ਼ਰਾਬ ਦੇ ਪਾਬੰਦੀ ਦੀ ਤਿਆਰੀ

LEAVE A REPLY

Please enter your comment!
Please enter your name here