ਗੁਜਰਾਤ `ਚ ਚਲਦੀ ਬੱਸ `ਚ ਅੱਗ ਲੱਗਣ ਕਾਰਨ ਹੋਈ ਇਕ ਯਾਤਰੀ ਦੀ ਮੌਤ

0
38
Burned

ਅਹਿਮਦਾਬਾਦ, 14 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਗੁਜਰਾਤ (Gujarat) ਦੇ ਬਨਾਸਕਾਂਠਾ ਜਿਲੇ ਵਿਚ ਲੰਘੇ ਦਿਨੀਂ ਤੜਕਸਾਰ ਇਕ ਲਗਜ਼ਰੀ ਬਸ (Luxury bus) ਵਿਚ ਅੱਗ ਲੱਗਣ ਘਟਨਾ ਵਾਪਰਨ ਦਾ ਸਮਾਚਾਰ ਸਾਹਮਣੇ ਆਇਆ ਹੈ ।

ਕਿਥੇ ਜਾ ਰਹੀ ਸੀ ਬਸ

ਗੁਜਰਾਤ ਦੇ ਬਨਾਸਕਾਂਠਾ ਜਿ਼ਲੇ `ਚ ਲੰਘੇ ਦਿਨੀਂ ਤੜਕੇ ਇਕ ਨਿੱਜੀ ਲਗਜ਼ਰੀ ਸਲੀਪਰ ਬੱਸ ‘ਚ ਅੱਗ ਲੱਗਣ (Fire) ਕਾਰਨ ਇਕ ਯਾਤਰੀ ਦੀ ਸੜ ਕੇ ਮੌਤ ਹੋ ਗਈ ਅਤੇ 6 ਹੋਰ ਝੁਲਸ ਗਏ । ਪੁਲਸ ਨੇ ਦੱਸਿਆ ਕਿ ਕੁਝ ਜ਼ਖਮੀਆਂ (injured) ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ । ਰਾਜਸਥਾਨ ਦੇ ਨਚਨਾ ਤੋਂ ਅਹਿਮਦਾਬਾਦ ਜਾ ਰਹੀ ਬੱਸ ‘ਚ ਤੜਕੇ ਕਰੀਬ ਸਾਢੇ 3 ਵਜੇ ਧਨੇਰਾ ਤਾਲੁਕਾ ਦੇ ਨੇਨਾਵਾ ਪਿੰਡ ਨੇੜੇ ਅੱਗ ਲੱਗ ਗਈ । ਪੁਲਸ ਮੁਤਾਬਕ ਘਟਨਾ ਦੇ ਸਮੇਂ ਬੱਸ ‘ਚ ਯਾਤਰੀ ਸੁੱਤੇ ਹੋਏ ਸਨ ।

ਪੁੁਲਸ ਥਾਣਾ ਧਨੇਰਾ ਦੇ ਅਧਿਕਾਰੀ ਨੇ ਕੀ ਦੱਸਿਆ

ਧਨੇਰਾ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਦੇਖਦੇ ਹੀ ਦੇਖਦੇ ਅੱਗ ਪੁਰੀ ਬੱਸ ’ਚ ਫੈਲ ਗਈ, ਜਿਸ ਨਾਲ ਬੱਸ ਦੇ ਅੰਦਰ ਹਫੜਾ-ਦਫੜੀ ਮਚ ਗਈ । ਅੱਗ ਦੀਆਂ ਲਪਟਾਂ ਅਤੇ ਸੰਘਣੇ ਧੁੰਏਂ ਤੋਂ ਬਚਣ ਲਈ ਕਈ ਯਾਤਰੀਆਂ ਨੇ ਆਪਣੀ ਜਾਨ ਬਚਾਉਣ ਲਈ ਖਿੜਕੀਆਂ ਤੋੜ ਕੇ ਛਲਾਂਗ ਲਗਾ ਦਿੱਤੀ । ਅਧਿਕਾਰੀ ਨੇ ਦੱਸਿਆ ਕਿ ਹਫੜਾ-ਦਫੜੀ ਦੇ ਵਿਚਾਲੇ ਇਕ ਯਾਤਰੀ ਦੀ ਸੜ ਕੇ ਮੌਤ (Death by burning) ਹੋ ਗਈ ਤੇ 6 ਹੋਰ ਜ਼ਖਮੀ ਹੋ ਗਏ । ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ ।

Read More : ਡੀ. ਟੀ. ਸੀ. ਇਲੈਕਟ੍ਰਾਨਿਕ ਬਸ ਅੱਗ ਲੱਗਣ ਕਾਰਨ ਹੋਈ ਸੜ ਕੇ ਸੁਆਹ

LEAVE A REPLY

Please enter your comment!
Please enter your name here