ਦੁਬਈ ‘ਚ ਛੁੱਟੀਆਂ ਮਨਾਉਣ ਦੀ ਤਿਆਰੀ ਕਰਨ ਭਾਰਤੀ, ਅੱਜ ਤੋਂ ਸਾਰਿਆਂ ਨੂੰ ਟੂਰਿਸਟ ਵੀਜ਼ਾ ਦੇਵੇਗਾ ਯੂਏਈ

0
138

ਅਬੂ ਧਾਬੀ : ਸੰਯੁਕਤ ਅਰਬ ਅਮੀਰਾਤ ਘੁੰਮਣ ਦੀ ਯੋਜਨਾ ਬਣਾ ਰਹੇ ਭਾਰਤੀਆਂ ਲਈ ਇੱਕ ਚੰਗੀ ਖ਼ਬਰ ਹੈ। 30 ਅਗਸਤ ਤੋਂ ਯੂਏਈ ਆਪਣੇ ਯਾਤਰੀਆਂ ਦਾ ਸਵਾਗਤ ਕਰਨ ਲਈ ਵੱਡਾ ਕਦਮ ਚੁੱਕਣ ਜਾ ਰਿਹਾ ਹੈ। ਖ਼ਬਰਾਂ ਅਨੁਸਾਰ, ਸ਼ਨੀਵਾਰ ਨੂੰ ਆਪਣੀ ਰਿਪੋਰਟ ‘ਚ ਦੱਸਿਆ ਕਿ ਯੂਏਈ ਨੇ ਘੋਸ਼ਣਾ ਕੀਤੀ ਹੈ ਕਿ ਉਹ 30 ਅਗਸਤ ਤੋਂ ਵੈਕਸੀਨ ਲਵਾ ਚੁੱਕੇ ਯਾਤਰੀਆਂ ਨੂੰ ਫਿਰ ਤੋਂ ਟੂਰਿਸਟ ਵੀਜ਼ਾ ਜਾਰੀ ਕਰਨਾ ਸ਼ੁਰੂ ਕਰੇਗਾ।

ਇਹ ਕਦਮ ਦੇਸ਼ ‘ਚ ਪੌਜ਼ੀਟਿਵ ਮਾਮਲਿਆਂ ‘ਚ ਆਈ ਗਿਰਾਵਟ ਤੋਂ ਬਾਅਦ ਚੁੱਕਿਆ ਗਿਆ ਹੈ। ਫੈਡਰਲ ਅਥਾਰਟੀ ਫਾਰ ਆਈਡੈਂਟਿਟੀ ਐਂਡ ਸਿਟੀਜ਼ਨਸ਼ਿਪ (ਆਈ.ਸੀ.ਏ.) ਅਤੇ ਨੈਸ਼ਨਲ ਐਮਰਜੈਂਸੀ ਕ੍ਰਾਈਸਸ ਐਂਡ ਡਿਜਾਸਟਰ ਮੈਨੇਜਮੈਂਟ ਅਥਾਰਟੀ (ਐੱਨ.ਸੀ.ਈ.ਐੱਮ.ਏ.) ਦੋਵਾਂ ਨੇ ਸੰਯੁਕਤ ਰੂਪ ਨਾਲ ਐਲਾਨ ਕੀਤਾ ਕਿ ਟੂਰਿਸਟ ਵੀਜ਼ਾ ਲਈ ਅਰਜ਼ੀ ਪ੍ਰਕਿਰਿਆ ਭਾਰਤ ਸਮੇਤ ਉਨ੍ਹਾਂ ਸਾਰੇ ਦੇਸ਼ਾਂ ਲਈ ਖੁੱਲ੍ਹ ਗਈ ਹੈ, ਜਿਨ੍ਹਾਂ ਨੇ ਵਿਸ਼ਵ ਸਿਹਤ ਸੰਗਠਨ (ਡਲਬਯੂ.ਐੱਚ.ਓ.) ਵੱਲੋਂ ਮਾਨਤਾ ਪ੍ਰਾਪਤ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲਗਵਾਈਆਂ ਹੋਈਆਂ ਹਨ। ਇਹ ਟੂਰਿਸਟ ਵੀਜ਼ਾ 30 ਜਾਂ 90 ਦਿਨਾਂ ਲਈ ਦਿੱਤਾ ਜਾਂਦਾ ਹੈ।

ਸੰਯੁਕਤ ਅਰਬ ਅਮੀਰਾਤ ਦੀ ਸਰਕਾਰੀ ਸਮਾਚਾਰ ਏਜੰਸੀ ਨੇ ਕਿਹਾ, ‘ਯੂ.ਏ.ਈ. ਦਾ ਟੀਚਾ ਜਨਤਕ ਸਿਹਤ ਅਤੇ ਵੱਖ-ਵੱਖ ਮਹੱਤਵਪੂਰਨ ਖੇਤਰਾਂ ਵਿਚਾਲੇ ਸੰਤੁਲਨ ਬਣਾਉਣ ਦਾ ਹੈ। ਇਹ ਕਦਮ ਸਥਾਈ ਰਿਕਰਵੀ ਅਤੇ ਆਰਥਿਕ ਵਿਕਾਸ ਦੇ ਰਾਸ਼ਟਰੀ ਯਤਨਾਂ ਦੇ ਸਮਰਥਨ ਵਿਚ ਦੇਸ਼ ਦੀ ਰਣਨੀਤੀ ਹਿੱਸੇ ਵਜੋਂ ਚੁੱਕਿਆ ਹੈ।’ ਜੋ ਯਾਤਰੀ ਸੰਯੁਕਤ ਅਰਬ ਅਮੀਰਾਤ ਵਿਚ ਟੀਕਾਕਰਨ ਕੀਤੇ ਗਏ ਵਿਅਕਤੀਆਂ ਨੂੰ ਪ੍ਰਦਾਨ ਕੀਤੇ ਗਏ ਲਾਭਾਂ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਨ, ਜਿਵੇਂ ਕਿ ਆਬੂ ਧਾਬੀ ਵਿਚ ਮਾਲ ਅਤੇ ਜਨਤਕ ਸਥਾਨਾਂ ’ਤੇ ਜਾਣਾ ਆਦਿ, ਉਹ ਆਈ.ਸੀ.ਏ. ਪਲੇਟਫਾਰਮ ਜਾਂ ਅਲ ਹੋਸਨ ਐਪਲੀਕੇਸ਼ਨ ਜ਼ਰੀਏ ਆਪਣਾ ਟੀਕਾਕਰਨ ਰਜਿਸਟਰਡ ਕਰਵਾ ਸਕਦੇ ਹਨ।

ਦੱਸ ਦਈਏ ਕਿ 3 ਜੂਨ ਤੱਕ ਡਲਬਯੂ.ਐੱਚ.ਓ. ਵੱਲੋਂ ਮਨਜ਼ੂਰਸ਼ੁਦਾ ਕੋਵਿਡ-19 ਟੀਕਿਆਂ ਵਿਚ ਐਸਟ੍ਰਾਜ਼ੇਨੇਕਾ,ਆਕਸਫੋਰਡ, ਕੋਵੀਸ਼ੀਲਡ, ਜਾਨਸਨ ਐਂਡ ਜਾਨਸਨ, ਮਾਡਰਨਾ, ਫਾਈਜ਼ਰ, ਬਾਇਓਐਨਟੈਕ, ਸਿਨੋਫਾਰਮ ਅਤੇ ਸਿਨੋਵਾਕ ਸ਼ਾਮਲ ਹਨ। ਡਬਲਯੂ.ਏ.ਐੱਮ. ਨੇ ਅੱਗੇ ਕਿਹਾ ਕਿ ਟੂਰਿਸਟ ਵੀਜ਼ਾ ’ਤੇ ਆਉਣ ਵਾਲੇ ਯਾਤਰੀਆਂ ਨੂੰ ਹਵਾਈਅੱਡੇ ’ਤੇ ਲਾਜ਼ਮੀ ਪੀ.ਸੀ.ਆਰ. ਟੈਸਟ ਕਰਾਉਣਾ ਹੋਵੇਗਾ।

LEAVE A REPLY

Please enter your comment!
Please enter your name here